ਸਮੱਗਰੀ 'ਤੇ ਜਾਓ

ਭਾਰਤੀ ਗਣਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਣਿਤ ਖੋਜ ਦਾ ਮਹੱਤਵਪੂਰਨ ਭਾਗ ਭਾਰਤੀ ਉਪਮਹਾਂਦੀਪ ਵਿਚ ਪੈਦਾ ਹੋਇਆ। ਅੰਕ, ਜੀਰੋ, ਸਥਿਰ ਮਾਨ (ਇਕਾਈ,ਦੂਹਾਈ) ਅੰਕ ਗਣਿਤ, ਜਿਊਮੈਟਰੀ, ਬੀਜਗਣਿਤ, ਕੈਲਕੁਲਸ ਆਦਿ ਦਾ ਆਰੰਭਿਕ ਕੰਮ ਭਾਰਤ ਵਿਚ ਸੰਪੂਰਨ ਹੋਇਆ। ਗਣਿਤ ਵਿਗਿਆਨ ਜਿਥੇ ਉਦਯੋਗਿਕ  ਕ੍ਰਾਂਤੀ ਦਾ ਕੇਂਦਰ ਸੀ ਉਥੇ ਪਰਿਵਰਤਨ ਕਾਲ ਵਿੱਚ ਹੋਈ ਵਿਗਿਆਨਿਕ ਕਾਂਤੀ ਦਾ ਵੀ ਕੇਂਦਰ ਰਿਹਾ ਹੈ। ਬਿਨ੍ਹਾਂ ਗਣਿਤ ਦੇ ਵਿਗਿਆਨ ਦੀ ਕੋਈ ਵੀ ਸ਼ਾਖਾ ਪੂਰਣ ਨਹੀਂ ਹੋ ਸਕਦੀ। ਭਾਰਤ ਨੇ ਸਨਅਤੀ ਇਨਕਲਾਬ ਲਈ ਨ ਕੇਵਲ ਆਰਥਿਕ ਪੂੰਜੀ ਦਿੱਤੀ ਨਾਲ ਹੀ ਅੱਖਰ ਵਿਗਿਆਨ ਦੀ ਨੀਂਹ ਦੇ ਜਿਉਂਦੇ ਤੱਤ ਵੀ ਪੇਸ਼ ਕੀਤੇ। 

'ਗਣਿਤ' ਸ਼ਬਦ ਦਾ ਇਤਿਹਾਸ

[ਸੋਧੋ]

ਵਿਸ਼ਵ ਦੇ ਪ੍ਰਾਚੀਨ ਗ੍ਰੰਥਾਂ ਵੇਦ ਕੋਡਾਂ ਨਾਲ ਗਣਿਤ ਅਤੇ ਜੋਤਿਸ਼ਾਂ ਨੂੰ ਅਲੱਗ ਅਲੱਗ ਸ਼ਾਸ਼ਤਰਾਂ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋ ਚੁੱਕੀ ਸੀ। ਯਜੁਰਵੇਦ ਵਿਚ ਖਗੋਲਸ਼ਾਸ਼ਤਰ (ਜੋਤਿਸ਼) ਦੇ ਲਈ ਵਿਦਵਾਨ 'ਬ੍ਰਹਿਮੰਡ' ਦਾ ਪ੍ਰਯੋਗ ਕੀਤਾ ਹੈ।ਵੇਦ ਵਿੱਚ ਸ਼ਾਸ਼ਤਰ ਦੇ ਰੂਪ ਵਿੱਚ 'ਗਣਿਤ' ਸ਼ਬਦ ਦਾ ਨਾਮ ਉਲੇਖ ਤਾਂ ਨਹੀਂ ਕੀਤਾ ਗਿਆ ਪਰ ਇਹ ਕਿਹਾ ਹੈ ਗਿਆ ਹੈ ਕਿ ਪਾਣੀ ਸੰਭਾਲ ਦੇ ਵਿਭਿੰਨ ਰੂਪਾਂ ਦਾ ਲੇਖਾਂ ਜੋਖਾ ਰੱਖਣ ਲਈ 'ਗਣਕ' ਦੀ ਸਹਾਇਤਾ ਲਈ ਜਾਣੀ ਚਾਹੀਂਦੀ ਹੈ।  

ਸ਼ਾਸ਼ਤਰ ਦੇ ਰੂਪ ਵਿੱਚ 'ਗਣਿਤ' ਦਾ ਆਦਿਕਾਲੀਨ ਪ੍ਰਯੋਗ ਲਗਧ ਰਿਸ਼ੀ ਪਰੋਕਤ ਦੁਆਰਾ 'ਵੇਦਾਂਗ ਜੋਤਿਸ਼' ਨਾਮ ਦੇ ਗ੍ਰੰਥ ਵਿੱਚ ਇੱਕ ਸ਼ਲੋਕ ਦੇ ਵਿੱਚ ਮੰਨਿਆ ਜਾਂਦਾ ਹੈ। ਪਰ ਇਸ ਤੋਂ ਵੀ ਪਹਿਲਾਂ ਛਾਂਦੋਗਯ ਉਪਨਿਸ਼ਦ ਵਿਚ ਸੰਤਕੁਮਾਰ ਦੇ ਪੁਛਣ 'ਤੇ ਨਾਰਦ ਨੇ ਜੋ 18 ਵਿਦਿਆਵਾਂ ਦੀ ਸੂਚੀ ਪੇਸ਼ ਕੀਤੀ ਹੈ, ਉਹਨਾਂ ਵਿੱਚ ਜੋਤਿਸ਼ ਲਈ 'ਬ੍ਰਹਿਮੰਡ ਵਿਦਿਆ' ਅਤੇ 'ਰਾਸ਼ੀ ਵਿਦਿਆ' ਨਾਮ ਪੇਸ਼ ਕੀਤਾ ਹੈ। ਇਸ ਤੋਂ ਵੀ ਇਹ ਪ੍ਰਗਟ ਹੁੰਦਾ ਹੈ ਉਸ ਸਮੇਂ ਇਨ੍ਹਾਂ ਸ਼ਾਸ਼ਤਰਾਂ ਦੀ ਅਤੇ ਇਸ ਨਾਲ ਸਬੰਧਿਤ ਵਿਦਵਾਨਾਂ ਦੀ ਪ੍ਰਸਿੱਧੀ ਹੋ ਚੁੱਕੀ ਸੀ।   

ਅੱਗੇ ਜਾ ਕੇ ਇਸ ਸ਼ਾਸ਼ਤਰ ਦੇ ਲਈ ਅਨੇਕਾਂ ਨਾਮ ਵਿਕਸਿਤ ਹੁੰਦੇ ਰਹੇ। ਸਭ ਤੋਂ ਪਹਿਲਾਂ ਬ੍ਰਹਮਗੁਪਤ ਨੇ ਪਾਟ ਜਾਂ ਪਾਟੀ ਦਾ ਪ੍ਰਯੋਗ ਕੀਤਾ। ਬਾਅਦ ਵਿੱਚ ਸ਼੍ਰੀਧਰਚਾਰੀਆ ਨੇ 'ਪਾਟੀ ਗਣਿਤ' ਨਾਮ ਨਾਲ ਗ੍ਰੰਥ ਲਿਖਿਆ। ਪਾਟੀ ਜਾਂ ਤਖਤੀ ਉਤੇ ਸੰਗਮਰਮਰ ਦੁਆਰਾ ਉਲੀਕਣ ਨਾਲ ਇਹ ਨਾਮ ਸਮਾਜ ਵਿੱਚ ਚੱਲਣ ਲੱਗਿਆ। ਅਰਬ ਵਿੱਚ ਵੀ ਗਣਿਤ ਦੀ ਇਸ ਪੱਧਤੀ ਨੂੰ ਅਪਣਾਉਣ ਨਾਲ ਇਸ ਦਾ ਨਾਂ 'ਇਲਮ-ਹਿਸਾਬ ਅਲ ਤਖ਼ਤ' ਪ੍ਰਚਿੱਲਤ ਹੋਇਆ।  

ਪਰਿਭਾਸ਼ਾ

[ਸੋਧੋ]

ਭਾਰਤੀ ਪਰੰਪਰਾ ਵਿੱਚ ਗਣੇਸ਼ ਦੈਵਗਯ ਨੇ ਆਪਣੇ ਗ੍ਰੰਥ 'ਬੁਧੀਵਿਲਾਸੀਨੀ' ਵਿੱਚ ਗਣਿਤ ਦੀ ਪਰਿਭਾਸ਼ਾ ਦਿੱਤੀ ਹੈ-

गण्यते संख्यायते तद्गणितम्। तत्प्रतिपादकत्वेन तत्संज्ञं शास्त्रं उच्यते।
( ਭਾਵ - ਜੋ ਪਰਿਕਲਪਨਾ ਕਰਦਾ ਹੈ ਅਤੇ ਗਿਣਦਾ ਹੈ, ਉਹ ਗਣਿਤ ਹੈ ਅਤੇ ਉਹ ਵਿਗਿਆਨ ਜੋ ਇਸਦਾ ਆਧਾਰ ਹੈ ਉਹ ਵੀ ਗਣਿਤ ਹੀ ਅਖਵਾਉਂਦਾ ਹੈ। 

ਗਣਿਤ ਦੋ ਪ੍ਰਕਾਰ ਦਾ ਹੈ- 

  • ਵਿਅਕਤਗਣਿਤ ਜਾਂ ਪਾਟੀਗਣਿਤ - ਇਸ ਵਿੱਚ ਵਿਅਕਤ ਰਾਸ਼ੀਆਂ ਦਾ ਉਪਯੋਗ ਕੀਤਾ ਜਾਂਦਾ ਹੈ।
  • ਅਵਿਅਕਤਗਣਿਤ ਜਾਂ ਬੀਜਗਣਿਤ- ਇਸ ਵਿੱਚ ਅਵਿਅਕਤ ਜਾਂ ਅਗਿਆਤ ਰਾਸ਼ੀਆ ਦਾ ਉਪਯੋਗ ਕੀਤਾ ਜਾਂਦਾ ਹੈ। ਅਵਿਕਤ ਸੰਖਿਆਵਾਂ ਨੂੰ 'ਵਰਣ' ਵੀ ਕਿਹਾ ਹਨ। ਇਸਨੂੰ 'ਯਾ', ਕਾ, ਨੀ, ਆਦਿ ਦੇ ਰੂਪ ਵਿੱਚ ਨਿਰੂਪਤ ਕੀਤਾ ਜਾਂਦਾ ਹੈ। (ਜਿਸਨੂੰ ਅੱਜ ਕੱਲ ਰੋਮਨ ਅੱਖਰਾਂ ਵਿੱਚ x, y, z ਦੀ ਵਰਤੋਂ ਕੀਤੀ ਜਾਂਦੀ ਹੈ। 

ਭਾਰਤੀ ਗ੍ਰੰਥਾਂ ਵਿੱਚ ਗਣਿਤ ਦੀ ਮਹੱਤਤਾ ਦਾ ਪ੍ਰਕਾਸ਼ਨ 

[ਸੋਧੋ]

ਵੇਦਾਂਗ ਜੋਤਿਸ਼ ਵਿਚ ਗਣਿਤ ਦਾ ਸਥਾਨ ਸਰਵ ਤੋਂ ਮਹੱਤਵਪੂਰਨ ਦੱਸਿਆ ਗਿਆ ਹੈ -   

यथा शिखा मयूराणां नागानां मणयो यथा।
तद्वद् वेदांगशास्त्राणां गणितं मूर्ध्नि संस्थितम्।। (वेदांग ज्योतिष - ५)

(ਜਿਸ ਤਰ੍ਹਾਂ ਮੋਰਾਂ ਦੇ ਸਿਰ ਉਤੇ ਕਲਗੀ ਅਤੇ ਸੱਪਾਂ ਦੇ ਸਿਰਾਂ ਤੇ ਮਣੀ ਦਾ ਸਭ ਤੋਂ ਉਚਾ ਥਾਂ ਹੁੰਦਾ ਹੈ ਉਸੇ ਤਰ੍ਹਾਂ ਵੇਦਾਂਗਸ਼ਾਸ਼ਤਰ ਵਿੱਚ ਗਣਿਤ ਦੀ ਥਾਂ ਸਭ ਤੋਂ ਉਪਰ ਹੈ। 

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  • भारत में विज्ञान के इतिहास का अध्ययन - देवी प्रसाद चट्टोपाध्याय द्वारा संपादित चयनिका
  • गणित के इतिहास का अध्ययन -ए. पी. जुस्केविक, एस. एस. डेमिदोव, एफ. ए. मेडविदोव और इ. आइ. स्लाव्युतिन, ’’नावका’’ मास्को 1974
  • सुल्ब का विज्ञान - बी. दत्त, कलकत्ता, 1932
  • गणित के इतिहास का अध्ययन -ए. पी. जुस्केविक, एस. एस. डेमिदोव, एफ. ए. मेडविदोव और इ. आइ. स्लाव्युतिन, ’’नावका’’ मास्को 1974।
  • सुल्ब का विज्ञान - बी. दत्त, कलकत्ता, 1932।
  • दी के्रस्ट आफ द पीकाक - जी. जी. जोसेफ, प्रिंस्टन यूनिवर्सिटी प्रेस, 2000। पाइ का ज्ञान सुल्ब सूत्रकारों को ज्ञात था - आर. पी. कुलकर्णी, इंडियन जर्नल हिस्ट्री सांइस, 13 1 1978, 32-41।
  • आर्यभट से पूर्ववर्ती बीजगणित के कुछ महत्वपूर्ण परिणाम - जी. कुमारी, मैथ. एड., सिवान, 14 1 1980, बी 5 से बी 13।
  • अंकों का एक सार्वभौमिक इतिहासः पूर्व ऐतिहासिक काल से कम्प्यूटर के अविष्कार तक - जी. इफरा, लंदन, 1998।
  • पाणिनि.बैकस फार्म - पी. जेड़. इंगरमैन, कम्युनिकेशन्स आफ दी एसीएम, 10 3 1967, 137।
  • ज्योतिष और गणित में जैनों का योगदान - मैथ. एड., सिवान, 18 3 1984, 98-107।
  • जैन गणित में पहली अगणनीय संख्या - आर. सी. गुप्त, गणित भारती 14 1-4 1992, 11-24।