ਭਾਰਤੀ ਦਰਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਦਰਸ਼ਨ ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਚਲੀਆਂ ਆ ਰਹੀਆਂ ਅਮੀਰ ਦਾਰਸ਼ਨਿਕ ਪਰੰਪਰਾਵਾਂ ਨੂੰ ਕਿਹਾ ਜਾਂਦਾ ਹੈ। ਇਹਦੀਆਂ ਮੂਲ ਸਥਾਪਨਾਵਾਂ ਮਗਰਲੇ ਵੈਦਿਕ ਕਾਲ ਵਿੱਚ ਉਪਨਿਸ਼ਦਾਂ ਵਿੱਚ ਮਿਲਦੀਆਂ ਹਨ। ਰਾਧਾਕ੍ਰਿਸ਼ਨਨ ਅਨੁਸਾਰ ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣੀਆਂ "ਦੁਨੀਆ ਦੀਆਂ ਸਭ ਤੋਂ ਪਹਿਲੀਆਂ ਦਾਰਸ਼ਨਿਕ ਰਚਨਾਵਾਂ" ਮੰਨਿਆਂ ਜਾਂਦੀਆਂ ਹਨ।[1] ਮੱਧਕਾਲੀ ਭਾਰਤ (ਅੰ.1000-1500) ਦੇ ਜ਼ਮਾਨੇ ਤੋਂ ਭਾਰਤੀ ਦਾਰਸ਼ਨਿਕ ਚਿੰਤਨ ਦੇ ਸਕੂਲਾਂ ਨੂੰ ਬ੍ਰਾਹਮਣੀ ਰੀਤ ਅਨੁਸਾਰ ਆਸਤਿਕ ਜਾਂ ਨਾਸਤਿਕ ਦੇ ਤੌਰ 'ਤੇ ਵਰਗੀਕ੍ਰਿਤ ਕੀਤਾ ਗਿਆ ਹੈ। ਆਸਤਿਕ ਉਹ ਜਿਹੜੇ ਵੇਦਾਂ ਨੂੰ ਗਿਆਨ ਦਾ ਅਡਿਗ ਸਰੋਤ ਸਮਝਦੇ ਹਨ।[2] ਭਾਰਤੀ ਦਰਸ਼ਨ ਦੇ ਛੇ ਆਸਤਿਕ ਸਕੂਲ - ਨਿਆਏ, ਵੈਸ਼ੇਸ਼ਿਕ, ਸਾਂਖ, ਯੋਗ, ਮੀਮਾਂਸਾ ਅਤੇ ਵੇਦਾਂਤ - ਅਤੇ ਤਿੰਨ ਨਾਸਤਿਕ ਸਕੂਲ - ਜੈਨ, ਬੋਧੀ ਅਤੇ ਚਾਰਵਾਕ।

ਹਵਾਲੇ[ਸੋਧੋ]

  1. p 22, The Principal Upanisads, Harper Collins, 1994
  2. Oxford Dictionary of World Religions, p. 259