ਸਮੱਗਰੀ 'ਤੇ ਜਾਓ

ਭਾਰਤੀ ਭਾਸ਼ਾਵਾਂ ਦਾ ਲੋਕ ਸਰਵੇਖਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਭਾਸ਼ਾਵਾਂ ਦਾ ਲੋਕ ਸਰਵੇਖਣ (ਪੀਐਲਐਸਆਈ) ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਬਾਰੇ ਮੌਜੂਦਾ ਗਿਆਨ ਨੂੰ ਅਪਡੇਟ ਕਰਨ ਲਈ 2010 ਵਿੱਚ ਸ਼ੁਰੂ ਕੀਤਾ ਇੱਕ ਭਾਸ਼ਾਈ ਸਰਵੇਖਣ ਹੈ। 2000 ਭਾਸ਼ਾ ਮਾਹਿਰਾਂ, ਸਮਾਜਿਕ ਇਤਿਹਾਸਕਾਰਾਂ, ਅਤੇ ਗੈਰ-ਸਰਕਾਰੀ ਸੰਗਠਨ ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ, ਬੜੌਦਾ ਦੇ ਸਟਾਫ਼ ਸਮੇਤ 3.500 ਸਵੈਸੇਵਕਾਂ ਦੁਆਰਾ ਕੀਤੇ ਗਏ ਸਰਵੇਖਣ ਨੇ ਭਾਰਤ ਵਿੱਚ 780 ਭਾਸ਼ਾਵਾਂ ਦੀ ਪਛਾਣ ਕੀਤੀ ਹੈ। 35,000 ਪੰਨਿਆਂ ਦਾ ਸਰਵੇਖਣ 50 ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਪਹਿਲੇ ਛੇ ਭਾਗ 7 ਜਨਵਰੀ, 2012 ਨੂੰ ਵਡੋਦਰਾ ਵਿੱਚ ਭਾਸ਼ਾਵਾਸੁਧਾ ਗਲੋਬਲ ਭਾਸ਼ਾਵਾਂ ਦੀ ਕਾਨਫਰੰਸ ਵਿੱਚ ਰਿਲੀਜ਼ ਕੀਤੇ ਗਏ ਸੀ।[1] ਇਹ ਸਰਵੇਖਣ ਦਸੰਬਰ 2012 ਵਿੱਚ ਪੂਰਾ ਕੀਤਾ ਗਿਆ ਸੀ ਅਤੇ ਇਸਦੀਆਂ  ਕਈ ਜਿਲਦਾਂ ਪਬਲਿਸ਼ਿੰਗ ਹਾਊਸ ਓਰੀਐਂਟ ਬਲੈਕਸਵਾਨ ਦੁਆਰਾ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।

ਸਰਵੇਖਣ ਫਾਰਮੈਟ

[ਸੋਧੋ]

ਸਰਵੇਖਣ ਦੀਆਂ ਪ੍ਰਕਾਸ਼ਨਵਾਂ  ਵਿੱਚ ਹੇਠ ਦਿੱਤੀ ਜਾਣਕਾਰੀ ਸ਼ਾਮਲ ਹੈ:

 • ਭਾਸ਼ਾ ਦਾ ਨਾਮ 
 • ਸੰਖੇਪ ਇਤਿਹਾਸ 
 • ਭੂਗੋਲਿਕ ਖੇਤਰ, ਜਿੱਥੇ ਭਾਸ਼ਾ ਬੋਲੀ ਜਾਂਦੀ ਹੈ 
 • ਛੋਟੀ ਪੁਸਤਕ ਸੂਚੀ 
 • ਨਮੂਨਾ ਜ਼ੁਬਾਨੀ ਗੀਤ ਅਨੁਵਾਦ ਦੇ ਨਾਲ 
 • ਨਮੂਨਾ ਜ਼ੁਬਾਨੀ ਕਹਾਣੀਆਂ ਅਨੁਵਾਦ ਦੇ ਨਾਲ 
 • ਰੰਗ ਪਦ
 • ਰਿਸ਼ਤੇਦਾਰ ਪਦ 
 • ਸਮੇਂ ਅਤੇ ਸਪੇਸ ਦੇ ਲਈ ਪਦ 

ਸਾਰਥਿਕਤਾ

[ਸੋਧੋ]

ਭਾਰਤ ਦੇ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ 22 ਅਨੁਸੂਚਿਤ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਭਾਰਤੀ ਸਰਕਾਰ ਦੀਆਂ ਭਾਸ਼ਾਈ ਨੀਤੀਆਂ ਅਤੇ ਫੰਡਿੰਗ ਇਸ ਜਾਣਕਾਰੀ ਤੇ ਅਧਾਰਿਤ ਤੈਹ ਕੀਤੀ ਜਾਂਦੀ ਹੈ। ਪਰ ਇਹ ਜਾਣਕਾਰੀ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਸਹੀ ਤੌਰ 'ਤੇ ਵਿਅਕਤ ਨਹੀਂ ਕਰਦੀ। ਭਾਰਤ ਦੀ 1961 ਦੀ ਮਰਦਮਸ਼ੁਮਾਰੀ ਨੇ ਭਾਰਤ ਵਿੱਚ 1652 ਭਾਸ਼ਾਵਾਂ ਦੀ ਵਰਤੋਂ ਰਿਕਾਰਡ ਕੀਤੀ ਸੀ। ਬਾਅਦ ਨੂੰ 1971 ਦੀ ਮਰਦਮਸ਼ੁਮਾਰੀ ਵਿੱਚ 10,000 ਤੋਂ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਨ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨਾਲ ਇਹ ਭਾਸ਼ਾਵਾਂ ਦੀ ਸੰਖਿਆ ਘਟ ਕੇ 108 ਹੋ ਗਈ ਸੀ।[2] ਪੀਐਲਐਸਆਈ ਦੀ ਨੀਤੀ ਸਰਵੇਖਣ ਵਿੱਚ ਸਾਰੀਆਂ ਭਾਸ਼ਾਵਾਂ ਨੂੰ ਸ਼ਾਮਲ ਕਰਨ ਦੀ ਹੈ, ਵਰਤੋਂਕਾਰਾਂ ਦੀ ਗਿਣਤੀ ਚਾਹੇ ਜਿੰਨੀ ਵੀ ਹੋਵੇ। ਉਦਾਹਰਨ ਵਜੋਂ ਇਸ ਵਿੱਚ ਤ੍ਰਿਪੁਰਾ ਦੀ  ਇੱਕ ਭਾਸ਼ਾ ਚੈਮਾਲ ਵੀ ਦਰਜ਼ ਹੈ, ਜਿਸ ਨੂੰ ਕੇਵਲ ਪੰਜ ਲੋਕਾਂ ਦੁਆਰਾ ਬੋਲਿਆ ਜਾਂਦੀਦਾ ਹੈ।[3]

ਪੀਐਲਐਸਆਈ ਮਰਨ ਵਾਲੀਆਂ ਭਾਸ਼ਾਵਾਂ ਦੇ ਵਰਤਾਰੇ ਨੂੰ ਵੀ ਉਭਾਰਦੀ ਹੈ। "26 ਜਨਵਰੀ 2010 ਨੂੰ, ਅੰਡੇਮਾਨ ਟਾਪੂ ਵਿੱਚ ਬੋ ਨਾਮੀ ਭਾਈਚਾਰੇ ਨਾਲ ਸਬੰਧਤ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਹ ਆਪਣੀ ਭਾਸ਼ਾ, ਜਿਸ ਨੂੰ ਬੋ ਕਿਹਾ ਜਾਂਦਾ ਸੀ, ਦੀ ਆਖਰੀ ਸਪੀਕਰ ਸੀ। ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਨਾਲ 65,000 ਵਰ੍ਹਿਆਂ ਦੀ ਬੁੱਧੀਮਾਨਤਾ ਦੀ ਲੜੀ ਵੀ ਗੁਆਚ ਗਈ। " ਭਾਸ਼ਾ ਰੀਸਰਚ ਅਤੇ ਪਬਲੀਕੇਸ਼ਨ ਸੈਂਟਰ ਦੇ ਚੇਅਰਪਰਸਨ ਗਣੇਸ਼ ਦੇਵੀ ਦਾ ਕਹਿਣਾ ਹੈ।[4] ਬਦਲ ਰਹੀਆਂ ਆਰਥਿਕ ਹਕੀਕਤਾਂ ਅਤੇ ਭਾਸ਼ਾਵਾਂ ਦੀ ਹੋਂਦ ਦੇ ਵਿਚਕਾਰ ਇੱਕ ਲਿੰਕ ਨੂੰ ਦਰਸਾਉਂਦੇ ਹੋਏ, ਡੇਵੀ ਦਾ ਕਹਿਣਾ ਹੈ ਕਿ " ਜਦੋਂ ਭਾਸ਼ਾਈ ਭਾਈਚਾਰੇ ਦੀ ਰੋਜ਼ੀ ਰੋਟੀ ਅਲੋਪ ਹੋ ਜਾਂਦੀ ਹੈ ਤਾਂ ਇੱਕ ਭਾਸ਼ਾ ਖ਼ਤਮ ਹੋ ਜਾਂਦੀ ਹੈ।"[3]

ਚੋਣਵੇਂ ਖੁਲਾਸੇ

[ਸੋਧੋ]

ਪੀਐਲਐਸਆਈ ਦੁਆਰਾ ਦਸਤਾਵੇਜ ਕੀਤੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ 480 ਭਾਸ਼ਾਵਾਂ ਹਨ ਜੋ ਕਬਾਇਲੀ ਅਤੇ ਵਣਜਾਰਾ ਕਬੀਲਿਆਂ ਦੁਆਰਾ ਬੋਲੀਆਂ ਜਾਂਦੀਆਂ ਹਨ, ਜਦਕਿ 80 ਤੱਟੀ ਭਾਸ਼ਾਵਾਂ ਹਨ। ਅਰੁਣਾਚਲ ਪ੍ਰਦੇਸ਼ ਸਭ ਤੋਂ ਵੱਧ ਭਾਸ਼ਾਵਾਂ ਵਾਲਾ ਰਾਜ ਹੈ, ਜਿਥੇ 66 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ,[5] ਜਦਕਿ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਲਿੱਪਪੀਆਂ, ਨੌਂ ਅਤੇ 38 ਭਾਸ਼ਾਵਾਂ ਹਨ। ਪੱਛਮੀ ਬੰਗਾਲ, ਵਿੱਚ ਬੰਗਾਲੀ, ਉਰਦੂ ਅਤ ਨੇਪਾਲੀ ਦੇ ਇਲਾਵਾ ਓਲ ਚਿਕੀ (ਸੰਥਾਲ), ਕੋਲ ਹੋ, ਬਾਰਾਂਘ ਕਸ਼ਿਤੀ, ਲੇਪਚਾ, ਸਾਦਰੀ ਅਤੇ ਲਿਮਬੂ ਹਨ।[6] ਵੱਧ ਸਪੀਕਰਾਂ ਵਾਲੀਆਂ ਭਾਸ਼ਾਵਾਂ ਵਿੱਚ ਕਰਨਾਟਕ ਵਿੱਚ ਬੰਗਾਰੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਭੋਜਪੁਰੀ, ਮੇਘਾਲਿਆ ਵਿੱਚ ਖਾਸੀ, ਮਿਜ਼ੋਰਾਮ ਵਿੱਚ ਮਿਜ਼ੋ, ਉਤਰਾਖੰਡ ਵਿੱਚ ਕੁਮੌਨੀ, ਗੁਜਰਾਤ ਵਿੱਚ ਕੱਛੀ ਅਤੇ ਰਾਜਸਥਾਨ ਵਿੱਚ ਮੇਵਾਤੀ ਹਨ।[7] ਭਾਰਤੀ ਆਬਾਦੀ ਦੀ 40 ਕਰੋੜ ਆਬਾਦੀ ਹਿੰਦੀ ਬੋਲਦੀ ਹੈ ਅਤੇ ਇਹ ਭਾਰਤ ਦੀ ਸਭ ਤੋਂ ਵੱਧ ਪਾਪੂਲਰ ਭਾਸ਼ਾ ਹੈ ਜਦੋਂ ਕਿ ਮਾਂ ਬੋਲੀ ਵਜੋਂ ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਉਹਨਾਂ ਦੀ 1971 ਵਿੱਚ 187000 ਤੋਂ ਵੱਧ ਕੇ 2011 ਵਿੱਚ 1 ਕਰੋੜ ਹੋ ਗਈ ਹੈ।[8]

ਹਵਾਲੇ

[ਸੋਧੋ]
 1. Lalmalsawma, David, ‘India speaks 780 languages, 220 lost in last 50 years’, Reuters.com, September 7, 2013, Accessed on January 5, 2015. http://blogs.reuters.com/india/2013/09/07/india-speaks-780-languages-220-lost-in-last-50-years-survey/ Archived 2016-12-27 at the Wayback Machine.
 2. Soman, Sandhya (9 August 2013). "India lost 220 languages in the last 50 years". The Times of India. Retrieved 7 January 2015.
 3. 3.0 3.1 Lalmalsawma, David, ‘India speaks 780 languages, 220 lost in last 50 years’, Reuters.com
 4. Pathak, Maulik, ‘India becoming a graveyard of languages: Ganesh Devy’, Live Mint, February 22, 2013. Accessed on January 5, 2015. http://www.livemint.com/Opinion/vIbx7ZUHxvTQMbwboNYHPI/India-is-becoming-a-graveyard-of-languages.html
 5. Singh, Shiv Sahay, ‘Language Survey Reveals Diversity’, The Hindu, July 22, 2013. Accessed on January 5, 2015. http://www.thehindu.com/news/national/language-survey-reveals-diversity/article4938865.ece
 6. Bandopadhyay, Krishnendu, ‘Bengal has highest number of scripts: PLSI’, The Times of India, August 31, 2013. Accessed on January 5, 2013. http://timesofindia.indiatimes.com/india/Bengal-has-highest-number-of-scripts-PLSI/articleshow/22174671.cms
 7. Lalmalsawma, David, ‘India speaks 780 languages’, Reuters.com.
 8. Pathak, Maulik, ‘India becoming a graveyard of languages: Ganesh Devy’, Live Mint.

ਬਾਹਰੀ ਲਿੰਕ

[ਸੋਧੋ]