ਭਾਰਤੀ ਸੰਸਥਾ ਰਜਿਸਟਰੇਸ਼ਨ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਸੰਸਥਾ ਰਜਿਸਟਰੇਸ਼ਨ ਐਕਟ, 1860 ਬ੍ਰਿਟਿਸ਼ ਰਾਜ ਸਮੇਂ ਭਾਰਤ ਵਿੱਚ ਲਾਗੂ ਕੀਤਾ ਗਿਆ ਸੀ। ਭਾਰਤ ਵਿੱਚ ਇਹ ਐਕਟ ਹੁਣ ਵੀ ਲਾਗੂ ਹੈ। ਇਸ ਐਕਟ ਤਹਿਤ ਸਾਹਿਤਿਕ, ਵਿਗਿਆਨਿਕ ਅਤੇ ਚੈਰੀਟੇਬਲ ਸੰਸਥਾਵਾਂ ਦੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

ਇਸ ਐਕਟ ਤਹਿਤ ਸੰਸਥਾ ਬਣਾਉਣ ਲਈ ਪਹਿਲਾ ਘੱਟ ਤੋਂ ਘੱਟ ਕਿਸੇ ਵੀ ਸੱਤ ਮੈਂਬਰਾਂ ਦੁਆਰਾ ਮੇਮੋਰੇਂਡਮ ਆਫ਼ ਐਸੋਸੀਏਸ਼ਨ ਦੇਣਾ ਪੈਂਦਾ ਹੈ ਅਤੇ ਕਿਸੇ ਵੀ ਸਾਹਿਤਿਕ, ਵਿਗਿਆਨਿਕ ਅਤੇ ਚੈਰੀਟੇਬਲ ਕੰਮ ਲਈ ਸੰਸਥਾ ਬਣਾਈ ਜਾ ਸਕਦੀ ਹੈ। ਸੋਸਾਇਟੀ ਦਾ ਮੇਮੋਰੇਂਡਮ ਸੰਸਥਾਵਾਂ ਦੇ ਰਜਿਸਟਰਾਰ ਕੋਲ ਜਮਾਂ ਕਰਵਾਉਣਾ ਪੈਦਾ ਹੈ। ਇਸ ਮੇਮੋਰੇਂਡਮ ਵਿੱਚ ਸੰਸਥਾ ਦਾ ਨਾਂ, ਉਸਦਾ ਟੀਚਾ ਅਤੇ ਉਸਦੇ ਪ੍ਰਬੰਧਕ ਸਭਾ ਦੇ ਮੈਂਬਰਾਂ ਦੇ ਨਾਂ,ਪਤਾ ਅਤੇ ਕਿੱਤਾ ਲਿਖਿਆ ਹੋਣਾ ਚਾਹੀਦਾ ਹੈ। ਇਸਦਾ ਨਾਂ ਕੋਈ ਵੀ ਰੱਖਿਆ ਜਾਵੇ ਪਰ ਇਹ ਸੰਸਥਾ ਬਣਾਉਣ ਵਾਲੇ ਮੈਂਬਰਾਂ ਦੁਆਰਾ ਇਸਤੇ ਦੋਹਰੇ ਹਸਤਾਖਰ ਹੋਣੇ ਚਾਹੀਦੇ ਹਨ। ਮੇਮੋਰੇਂਡਮ ਦੇ ਨਾਲ ਸੰਸਥਾ ਦੇ ਨਿਯਮਾਂ ਦੀ ਕਾਪੀ ਲੱਗੀ ਹੋਣੀ ਚਾਹੀਦੀ ਹੈ। ਸੰਸਥਾ ਦੀ ਰਜਿਸਟ੍ਰੇਸ਼ਨ ਲਈ 50 ਰੁਪੈ ਫੀਸ ਵੀ ਨਾਲ ਦੇਣੀ ਪੈਂਦੀ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]