ਭਾਰਤ-ਪਾਕਿ ਸੰਬੰਧ
ਭਾਰਤ-ਪਾਕਿ ਸੰਬੰਧ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਬੰਧਾਂ ਨੂੰ ਦਰਸਾਉਣ ਲਈ ਵਰਤਿਆ ਜਾਣ ਵਾਲਾ ਪਦ ਹੈ ਸਾਲ 1947 ਤੋਂ ਪਹਿਲਾਂ ਦੋਵੇਂ ਦੇਸ਼ ਇੱਕ ਹੀ ਸਨ ਅਤੇ ਸਾਂਝੇ ਭਾਰਤ ਦਾ ਹਿੱਸਾ ਸਨ ਜੋ ਕਿ ਅੰਗੇਜ਼ ਹਕੂਮਤ ਹੇਠ ਸੀ ਪਰ ਆਜ਼ਾਦੀ ਤੋਂ ਬਾਅਦ ਇਹਨਾਂ ਵਿਚਕਾਰ ਲਗਾਤਾਰ ਤਨਾਅ ਬਣਿਆ ਰਿਹਾ ਹੈ। ਇਸ ਦੇ ਇਤਿਹਾਸਿਕ ਕਾਰਨ ਰਹੇ ਹਨ .[1] ਦੋਵਾਂ ਮੁਲਕਾਂ ਦੇ ਖਰਾਬ ਸਬੰਧਾਂ ਕਰਕੇ ਅਤਿਵਾਦ ਪਨਪਿਆ ਹੈ।[2]
ਸੰਬੰਧਾਂ ਵਿੱਚ ਸੁਧਾਰ ਦੇ ਨੁਕਤੇ
[ਸੋਧੋ]ਜੇਕਰ ਦੋਹਾਂ ਦੇਸ਼ਾਂ ਨੇ ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ ਸਹੂਲਤਾਂ ਅਤੇ ਹੋਰ ਸਾਂਝੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੈ ਤਾਂ ਉਹ ਅਮਨ ਬਿਨਾ ਸੰਭਵ ਨਹੀਂ। ਗੁਆਂਢੀ ਬਦਲੇ ਨਹੀਂ ਜਾ ਸਕਦੇ ਅਤੇ ਵਿਕਾਸ ਲਈ ਗੁਆਂਢੀ ਦੇਸ਼ਾਂ ਵਿੱਚ ਆਪਸੀ ਸਹਿਯੋਗ ਤੇ ਵਪਾਰ ਜ਼ਰੂਰੀ ਹੈ। ਪਾਕਿਸਤਾਨ ਵਿੱਚ ਜਮਹੂਰੀ ਪ੍ਰਬੰਧ ਦਾ ਮਜ਼ਬੂਤ ਹੋਣਾ ਭਾਰਤ ਦੇ ਹਿੱਤ ਵਿੱਚ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਾਂ ਫ਼ੌਜ ਹੀ ਬਦਲ ਵਜੋਂ ਸਾਹਮਣੇ ਆਉਂਦੀ ਹੈ।[3]
ਗੋਲੀਬੰਦੀ
[ਸੋਧੋ]ਦੋਹਾਂ ਮੁਲਕਾਂ ਵਾਸਤੇ ਸਭ ਤੋਂ ਪਹਿਲਾ ਏਜੰਡਾ ਸਰਹੱਦ ਅਤੇ ਕੰਟਰੋਲ ਰੇਖਾ ਉਪਰ ਆਏ ਦਿਨ ਹੁੰਦੀ ਗੋਲਾਬਾਰੀ ਰੋਕਣਾ ਹੋਣਾ ਚਾਹੀਦਾ ਹੈ। ਇਸ ਨਾਲ ਦੋਹਾਂ ਪਾਸਿਆਂ ਦੇ ਸੁਰੱਖਿਆ ਦਸਤਿਆਂ ਦਾ ਅਮਲਾ ਅਤੇ ਆਮ ਨਾਗਰਿਕ ਵੀ ਮਾਰੇ ਜਾਂਦੇ ਹਨ, ਜਿਸ ਨਾਲ ਟੱਬਰਾਂ ਨੂੰ ਭਾਰੀ ਦੁੱਖ ਸਹੇੜਨੇ ਪੈਂਦੇ ਹਨ, ਬੱਚਿਆਂ ਦੀਆਂ ਪੜ੍ਹਾਈਆਂ ਖ਼ਤਮ ਹੋ ਰਹੀਆਂ ਹਨ। ਇਸ ਦਾ ਹੱਲ ‘ਢੁਕਵਾਂ ਜਵਾਬ’, ਬਦਲਾ, ਜਾਂ ਸਰਜੀਕਲ ਸਟਰਾਈਕ ਵੀ ਨਹੀਂ ਹੋ ਸਕਦੇ। ਇਸ ਦੇ ਹਲ, ਹਰ ਪੱਧਰ ਉਪਰ ਇਸ ਦਾ ਵਿਸਥਾਰ ਵਿਚਾਰਨ ਨਾਲ ਹੈ। ਗੋਲੀ ਦਾ ਢੁਕਵਾਂ ਜਵਾਬ ਹਮੇਸ਼ਾ ਇੱਕ ਦਮ ਪਾਰਲੇ ਪਾਸੇ ਫੋਨ ਕਰਨਾ ਹੀ ਹੋ ਸਕਦਾ ਹੈ ਕਿ ਬਈ ਇਹ ਕਿਆ ਹੋ ਰਿਹਾ ਹੈ, ਇੱਕ ਗੋਲੀ ਕਿਉਂ ਚਲਾਈ ਹੈ। ਇੱਕ ਇੱਕ ਚੌਕੀ ਦੀ ਪੱਧਰ ਉਪਰ ‘ਹਾਟ ਲਾਈਨ’ ਸੰਪਰਕ ਕਾਇਮ ਹੋਵੇ। ਸਭ ਤੋਂ ਵੱਧ ਤਬਾਹੀ ਦੋਹਾਂ ਤਰਫ਼ਾਂ ਤੋਂ ‘ਢੁਕਵੇਂ ਜਵਾਬਾਂ’ ਨਾਲ ਹੋ ਰਹੀ ਹੈ।[4]
ਵਾਹਗਾ ਬਾਰਡਰ ਪਰੇਡ
[ਸੋਧੋ]ਦੂਸਰਾ ਅਹਿਮ ਏਜੰਡਾ ਵੇਖਣ ਨੂੰ ਮਾਮੂਲੀ ਲੱਗੇਗਾ ਲੇਕਿਨ ਉਸ ਦਾ ਵੱਡਾ ਸੰਕੇਤਕ ਮਹੱਤਵ ਹੈ। ਉਹ ਹੈ ਵਾਹਗਾ ਬਾਰਡਰ ਦੀ ਝੰਡਾ ਰਸਮ ਨੂੰ ਦੋਸਤਾਨਾ ਬਣਾਇਆ ਜਾਵੇ। ਦੋਹਾਂ ਪਾਸਿਆਂ ਤੋਂ ਜ਼ੋਰ ਜ਼ੋਰ ਦੀ ਪੈਰ ਮਾਰਨੇ ਤੇ ਜੁੱਤੇ ਦਿਖਾਉਣੇ ਬੰਦ ਹੋਣ। ਦੋਹਾਂ ਮੁਲਕਾਂ ਦੇ ਸੁਰੱਖਿਆ ਦਸਤੇ ਸਾਂਝੀ ਪਰੇਡ ਕਰਨ ਤੇ ਦਰਸ਼ਕਾਂ ਸਾਹਮਣੇ ਇੱਕ ਦੂਜੇ ਨਾਲ ਹੱਥ ਮਿਲਾਉਣ। ਇਸ ਨਾਲ ਦਰਸ਼ਕ ਵੀ ਇੱਕ ਦੂਜੇ ਵੱਲ ਦੇਖਦੇ ਹੱਥ ਹਿਲਾਉਣ। ਅੱਜ ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਇਹ ਜੱਗੋਂ ਪਾਹਰੀ ਨਹੀਂ ਜੇ ਕੱਲ੍ਹ ਨੂੰ ਵਾਹਗਾ ਵਿਖੇ ਲਾਹੌਰ ਦੇ ਕਬਾਬ ਅਤੇ ਅੰਮ੍ਰਿਤਸਰ ਦੇ ਕੁਲਚਿਆਂ ਦੇ ਸਟਾਲ ਲੱਗ ਜਾਣ। ਕਿਹਾ ਜਾ ਸਕਦਾ ਹੈ ਕਿ ਇਸ ਏਜੰਡੇ ਦਾ ਦਹਿਸ਼ਤਗਰਦੀ ਤੇ ਕਸ਼ਮੀਰ ਦੇ ਮੁੱਦੇ ਨਾਲ ਕੋਈ ਰਿਸ਼ਤਾ ਨਹੀਂ ਪਰ ਇਹ ਉਹਨਾਂ ਦੋਹਾਂ ਦੇ ਹੱਲ ਦੇ ਰਸਤੇ ਵਿੱਚ ਅਹਿਮ ਕਦਮ ਹੋਵੇਗਾ।[4]
ਕਰਤਾਰਪੁਰ ਲਾਂਘਾ
[ਸੋਧੋ]ਸਾਲ 2018 ਵਿੱਚ ਦੁਵੱਲੇ ਰਿਸ਼ਤਿਆਂ ਦੇ ਸਬੰਧ ਵਿੱਚ ਨਵਜੋਤ ਸਿੱਧੂ ਦੇ ਬਿਆਨਾਂ ਤੋਂ ਬਾਅਦ ਕਰਤਾਰਪੁਰ ਲਾਂਘੇ ਨੇ ਜ਼ਰੂਰ ਹਾਂਪੱਖੀ ਢੰਗ ਨਾਲ ‘ਆਸ ਦੀ ਕਿਰਨ’ ਜਗਾਈ।[5]
ਹਵਾਲੇ
[ਸੋਧੋ]- ↑ [permanent dead link]
- ↑ ਡਾ. ਸੁਰਿੰਦਰ ਮੰਡ (2019-03-18). "ਹਿੰਦ-ਪਾਕਿ ਦੇ ਮਾੜੇ ਸਬੰਧ ਅਤੇ ਦਹਿਸ਼ਤਵਾਦ". Punjabi Tribune Online. Retrieved 2019-03-18.[permanent dead link]
- ↑ "ਅਮਨ ਦੀਆਂ ਕਨਸੋਆਂ". Punjabi Tribune Online (in ਹਿੰਦੀ). 2020-02-20. Retrieved 2020-02-20.[permanent dead link]
- ↑ 4.0 4.1 [permanent dead link]
- ↑ "ਭਾਰਤ-ਪਾਕਿ ਰਿਸ਼ਤਿਆਂ ਨੂੰ ਠੰਢੇ ਬੁੱਲੇ ਦੀ ਲੋੜ". Tribune Punjabi (in ਹਿੰਦੀ). 2019-01-23. Retrieved 2019-01-23.[permanent dead link]