ਭਾਰਤ ਏਕ ਖੋਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤ ਏਕ ਖੋਜ
ਭਾਰਤ ਏਕ ਖੋਜ ਡੀਵੀਡੀ ਕਵਰ
ਵਿਧਾ ਇਤਿਹਾਸਿਕ ਡਰਾਮਾ
ਨਿਰਮਾਤਾ ਸਿਆਮ ਬੇਨੇਗਾਲ
ਲੇਖਕ ਸਿਆਮ ਬੇਨੇਗਾਲ
ਸ਼ਾਮਾ ਜ਼ੈਦੀ
ਅਦਾਕਾਰ ਰੋਸ਼ਨ ਸੇਠ
ਓਮ ਪੁਰੀ
ਤਾਮ ਆਲਟਰ
ਸਦਾਸ਼ਿਵ ਅਮਰਾਪੁਰਕਰ
ਨਸੀਰੁੱਦੀਨ ਸ਼ਾਹ
ਲੱਕੀ ਅਲੀ
ਸੀਮਾ ਕੇਲਕਾਰ
ਮੀਤਾ ਵਸ਼ਿਸ਼ਟ
ਪੱਲਵੀ ਜੋਸ਼ੀ
ਅਨਜਾਨ ਸਰੀਵਾਸਤਵ
ਸੋਹੈਲਾ ਕਪੂਰ
ਇਲਾ ਅਰੁਣ
ਇਰਫਾਨ ਖਾਨ
ਵਕਤਾ ਓਮ ਪੁਰੀ
ਸ਼ੁਰੂਆਤੀ ਥੀਮ ਵਨਰਾਜ ਭਾਟੀਆ
ਮੂਲ ਦੇਸ਼ ਭਾਰਤ
ਰੁੱਤਾਂ ਦੀ ਗਿਣਤੀ 1
ਕਿਸ਼ਤਾਂ 53
ਪ੍ਰੋਡਕਸ਼ਨ
ਐਗਜੈਕਟਿਵ ਪ੍ਰੋਡਿਊਸਰ ਰਾਜ ਪੀਅਸ
ਸਿਨੇਮੈਟੋਗ੍ਰਾਫੀ ਵੀ. ਕੇ. ਮੂਰਥੀ
ਪ੍ਰੋਡਕਸ਼ਨਕੰਪਨੀ(ਆਂ) ਦੂਰਦਰਸ਼ਨ
ਸਾਹਿਆਦਰੀ ਫਿਲਮਜ
ਪ੍ਰਸਾਰਨ
ਮੌਲਿਕ ਚੈਨਲ ਦੂਰਦਰਸ਼ਨ (DD ਨੈਸ਼ਨਲ)
ਮੂਲ ਪ੍ਰਸਾਰਨ 1988

ਭਾਰਤ ਏਕ ਖੋਜ (ਹਿੰਦੀ: भारत एक खोज, ਉਰਦੂ: بھارت ایک کھوج‎, ਅੰਗਰੇਜ਼ੀ: ''The Discovery of India'') ਪੰਡਤ ਜਵਾਹਰਲਾਲ ਨਹਿਰੂ ਦੀ ਲਿਖੀ ਕਿਤਾਬ ਦ ਡਿਸਕਵਰੀ ਆਫ ਇੰਡੀਆ (1946) ਤੇ ਅਧਾਰਿਤ 53-ਕਿਸਤਾਂ ਵਿੱਚ ਨਿਰਮਾਣ ਕੀਤਾ ਗਿਆ ਇਤਿਹਾਸਕ ਡਰਾਮਾ ਹੈ[1] ਜਿਸ ਦੌਰਾਨ ਭਾਰਤ ਦਾ ਸ਼ੁਰੂ ਤੋਂ ਲੈ ਕੇ 1947 ਤੱਕ ਦਾ 5000-ਸਾਲ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਇਸ ਧਾਰਾਵਾਹਿਕ ਸਿਆਮ ਬੇਨੇਗਾਲ ਨੇ ਸਿਨੇਮੈਟੋਗ੍ਰਾਫਰ ਵੀ. ਕੇ. ਮੂਰਥੀ ਨਾਲ ਮਿਲਕੇ 1988 ਵਿੱਚ ਦੂਰਦਰਸ਼ਨ ਲਈ ਬਣਾਇਆ ਸੀ। ਉਹੀ ਇਸਦੇ ਨਿਰਦੇਸ਼ਕ ਅਤੇ ਪਟਕਥਾ ਲੇਖਕ ਸਨ। ਅਤੇ ਬੇਨੇਗਾਲ ਦੇ ਬਾਕਾਇਦਾ ਪਟਕਥਾ ਲੇਖਕ ਭਿਆਲ ਸ਼ਾਮਾ ਜ਼ੈਦੀ ਸਹਾਇਕ ਪਟਕਥਾ ਲੇਖਕ ਸਨ।[2] ਬੇਨੇਗਾਲ ਨੇ ਇਸ ਵੱਡੇ ਕੈਨਵਸ ਨੂੰ ਸਮੇਟਣ 22 ਇਤਿਹਾਸਕਾਰ ਨਿਯੁਕਤ ਕੀਤੇ।[3] ਇਹ ਸਭ ਲੋਕ ਕਿਸੇ ਨਾ ਕਿਸੇ ਖਾਸ ਕਾਲ ਦੇ ਮਾਹਰ ਸਨ। ਤਕਰੀਬਨ ਇੰਨੇ ਹੀ ਲੋਕਾਂ ਨੂੰ ਉਸਨੇ ਸਲਾਹਕਾਰ ਵੀ ਬਣਾਇਆ ਅਤੇ ਕਿਤਾਬ ਵਿੱਚਲੀਆਂ ਸਾਰੀਆਂ ਖਾਲੀ ਜਗ੍ਹਾਵਾਂ ਨੂੰ ਭਰਨ ਦਾ ਉਪਰਾਲਾ ਕੀਤਾ। ਨਾਲ ਹੀ ਇਹ ਕੋਸ਼ਿਸ਼ ਵੀ ਕੀਤੀ ਕਿ ਜਿੱਥੇ ਤਥਾਂ ਦੇ ਮਾਮਲੇ ਵਿੱਚ ਨਹਿਰੂ ਗਲਤ ਸਨ ਉੱਥੇ ਉਨ੍ਹਾਂ ਨੂੰ ਠੀਕ ਵੀ ਕਰ ਦਿੱਤਾ ਜਾਵੇ। ਇਸ ਸੀਰੀਅਲ ਵਿੱਚ ਨਹਿਰੂ ਸੂਤਰਧਾਰ ਦੀ ਤਰ੍ਹਾਂ ਹਨ ਅਤੇ ਉਹ ਖੁਦ ਭਾਰਤ ਦੇ ਇਤਿਹਾਸ ਦੀ ਕਹਾਣੀ ਕਹਿੰਦੇ ਹਨ।

ਡਬਿੰਗ[ਸੋਧੋ]

ਇਹ ਸੀਰੀਅਲ ਦੀ ਮਕਬੂਲੀਅਤ ਨੂਂ ਵੇਖਦੇ ਹੋਏ ਇਸ ਨੂਂ ਪਂਜਾਬੀ ਸਣੇ ਕਈ ਭਾਰਤੀ ਬੋਲੀਆਂ 'ਚ ਡਬ ਕੀਤਾ ਗਿਆ ਹੈ।

ਐਪੀਸੋਡ[ਸੋਧੋ]

 1. ਭਾਰਤ ਮਾਤਾ ਦੀ ਜੈ
 2. ਸ਼ੁਰੁਆਤ
 3. ਵੇਦਿਕ ਲੋਕਾਂ ਦਾ ਆਗਮਨ
 4. ਜਾਤੀਆਂ ਦਾ ਬਨਣਾ
 5. ਮਹਾਂਭਾਰਤ ਭਾਗ ੧
 6. ਮਹਾਂਭਾਰਤ ਭਾਗ ੨
 7. ਰਾਮਾਇਣ ਭਾਗ ੧
 8. ਰਾਮਾਇਣ ਭਾਗ ੨
 9. ਖ਼ਾਨਦਾਨ ਅਤੇ ਰਾਜਘਰਾਣੇ
 10. ਜੀਵਨ ਦਾ ਮੁੱਲ
 11. ਚਾਣਕਿਆ ਅਤੇ ਚੰਦਰਗੁਪਤ ਭਾਗ ੧
 12. ਚਾਣਕਿਆ ਅਤੇ ਚੰਦਰਗੁਪਤ ਭਾਗ ੨
 13. ਅਸ਼ੋਕ ਭਾਗ ੧
 14. ਅਸ਼ੋਕ ਭਾਗ ੨
 15. ਸੰਗਮ ਕਾਲ: ਸਿਲਾਪਦਿਰਾਕਰਮ ਭਾਗ ੧
 16. ਸੰਗਮ ਕਾਲ: ਸਿਲਾਪਦਿਰਾਕਰਮ ਭਾਗ ੧
 17. ਵਿਚਕਾਰ ਯੁੱਗ
 18. ਕਾਲਿਦਾਸ ਅਤੇ ਸ਼ਾਕੁੰਤਲਾ ਭਾਗ ੧
 19. ਕਾਲਿਦਾਸ ਅਤੇ ਸ਼ਾਕੁੰਤਲਾ ਭਾਗ ੨
 20. ਹਰਸ਼ਵਰਧਨ
 21. ਭਕਤੀ
 22. ਚੋਲ ਖ਼ਾਨਦਾਨ ਭਾਗ ੧
 23. ਚੋਲ ਖ਼ਾਨਦਾਨ ਭਾਗ ੨
 24. ਦਿੱਲੀ ਦੀ ਸੁਲਤਾਨੀਅਤ ਅਤੇ ਪ੍ਰਥਵੀਰਾਜ ਰਾਸੋ ਭਾਗ ੧
 25. ਦਿੱਲੀ ਦੀ ਸੁਲਤਾਨੀਅਤ ਅਤੇ ਪ੍ਰਥਵੀਰਾਜ ਰਾਸੋ ਭਾਗ ੨
 26. ਦਿੱਲੀ ਦੀ ਸੁਲਤਾਨੀਅਤ ਅਤੇ ਪਦਮਾਵਤ ।
 27. ਸੰਸ਼ਲੇਸ਼ਣ
 28. ਵਿਜੈਨਗਰ ਖ਼ਾਨਦਾਨ
 29. ਸਾਮੰਤਵਾਦ
 30. ਵਿਜੈਨਗਰ ਵੰਸ਼ਦਾ ਪਤਨ
 31. ਆਸ਼ਕ ਹੋਣਾ ਸਾਂਗਾ, ਇਬਰਾਹਿਮ ਲੋਧੀ ਅਤੇ ਬਾਬਰ
 32. ਅਕਬਰ ਭਾਗ ੧ (ਦੀਨ-ਏ-ਇਲਾਹੀ)
 33. ਅਕਬਰ ਭਾਗ ੨
 34. ਸਵਰਣ ਭਾਰਤ
 35. ਔਰੰਗਜੇਬ ਭਾਗ ੧
 36. ਔਰੰਗਜੇਬ ਭਾਗ ੨
 37. ਸ਼ਿਵਾਜੀ ਭਾਗ ੧
 38. ਸ਼ਿਵਾਜੀ ਭਾਗ ੨
 39. ਕੰਪਨੀ ਬਹਾਦੁਰ
 40. ਟੀਪੂ ਸੁਲਤਾਨ
 41. ਬੰਗਾਲ ਦਾ ਪੁਨਰ-ਜਾਗਰਣ ਅਤੇ ਰਾਜਾ ਰਾਮ ਮੋਹਨ ਰਾਏ
 42. ੧੮੫੭ ਭਾਗ ੧
 43. ੧੮੫੭ ਭਾਗ ੨
 44. ਇੰਡੀਗੋ ਬਗ਼ਾਵਤ
 45. ਮਹਾਤਮਾ ਫੁਲੇ
 46. ਸਰ ਸਈਦ ਅਹਿਮਦ ਖ਼ਾਨ
 47. ਵਿਵੇਕਾਨੰਦ
 48. ਉਗਰਵਾਦੀ ਅਤੇ ਨਰਮਪੰਥੀ
 49. ਗਾਂਧੀ ਦਾ ਆਗਮਨ ਭਾਗ ੧
 50. ਗਾਂਧੀ ਦਾ ਆਗਮਨ ਭਾਗ ੨
 51. ਵੱਖਵਾਦ
 52. ਕਰੋ ਜਾਂ ਮਰੋ
 53. ਸਾਰੰਸ਼

ਹਵਾਲੇ[ਸੋਧੋ]

 1. "What makes Shyam special...". The Hindu. Jan 17, 2003. Retrieved JUne 6, 2013.  Check date values in: |access-date= (help)
 2. "Music in her lines". The Hindu. October 1, 2011. Retrieved June 6, 2013. 
 3. Bollywood Babylon: Interviews with Shyam Benegal-page 140