ਭਾਰਤ ਦੀਆਂ ਆਮ ਚੋਣਾਂ 2019

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਦੀਆਂ ਆਮ ਚੋਣਾਂ 2019
ਭਾਰਤ
← 2014 ਅਪ੍ਰੈਲ - ਮਈ 2019 2024 →

Indian General Election 2019.svg
ਲੋਕ ਸਭਾ ਦੇ ਚੋਣ ਹਲਕੇ

Incumbent ਭਾਰਤ ਦੇ ਪ੍ਰਧਾਨਮੰਤਰੀ

ਨਰਿੰਦਰ ਮੋਦੀ
ਭਾਰਤੀ ਜਨਤਾ ਪਾਰਟੀਭਾਰਤ ਦੀਆਂ ਆਮ ਚੋਣਾਂ ਅਪ੍ਰੈਲ ਅਤੇ ਮਈ 2019 ਵਿੱਚ ਭਾਰਤ ਵਿੱਚ 17 ਵੀਂ ਲੋਕ ਸਭਾ ਦੇ ਗਠਨ ਲਈ ਹੋਣੀਆਂ ਹਨ।[1] ਕੇਂਦਰੀ ਚੋਣ ਕਮਿਸ਼ਨ ਦੇ ਐਲਾਨ ਨਾਲ ਲੋਕ ਸਭਾ ਚੋਣਾਂ ਦੀ ਜੋ ਪ੍ਰਕਿਰਿਆ ਉਲੀਕੀ ਗਈ ਹੈ, ਉਸ ਅਨੁਸਾਰ ਪਹਿਲੇ ਪੜਾਅ ਦੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ 18 ਮਾਰਚ ਨੂੰ ਜਾਰੀ ਕੀਤਾ ਜਾਏਗਾ ਜਦੋਂਕਿ ਆਖ਼ਰੀ (ਸੱਤਵੇਂ) ਪੜਾਅ ਲਈ ਵੋਟਾਂ 19 ਮਈ ਨੂੰ ਪੈਣਗੀਆਂ।[2] ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।[3] ਆਮ ਲੋਕਾਂ ਨੂੰ ਪੰਜ ਸਾਲ ਬਾਅਦ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਭਵਿੱਖੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਇਹ ਉਹ ਮੌਕਾ ਹੁੰਦਾ ਹੈ, ਜਦੋਂ ਵੋਟਰ ਪਿਛਲੀਆਂ ਚੋਣਾਂ ਵਿੱਚ ਚੁਣ ਕੇ ਭੇਜੇ ਗਏ ਆਪਣੇ ਨੁਮਾਇੰਦਿਆਂ ਤੇ ਹਾਕਮ ਧਿਰ ਦੀ ਪਿਛਲੀ ਕਾਰਗੁਜ਼ਾਰੀ ਦਾ ਮੁਲੰਕਣ ਕਰਦੇ ਹਨ। ਆਸ ਕੀਤੀ ਜਾਂਦੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਆ ਰਹੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਆਪਣੀ ਕਾਰਗੁਜ਼ਾਰੀ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਗੀਆਂ। ਇਸ ਸੰਬੰਧੀ ਸਭ ਤੋਂ ਵੱਡੀ ਜ਼ਿੰਮੇਵਾਰੀ ਹਾਕਮ ਧਿਰ ਦੀ ਹੁੰਦੀ ਹੈ ਕਿ ਉਹ ਆਪਣੇ ਪੰਜ ਸਾਲਾਂ ਦਾ ਹਿਸਾਬ-ਕਿਤਾਬ ਲੋਕ ਕਚਹਿਰੀ ਵਿੱਚ ਰੱਖਣ ਤਾਂ ਜੋ ਲੋਕ ਇਹ ਨਿਰਣਾ ਕਰ ਸਕਣ ਕਿ ਪੰਜ ਸਾਲ ਪਹਿਲਾਂ ਜਿਹਨਾਂ ਆਗੂਆਂ ਨੂੰ ਉਹਨਾਂ ਸੱਤਾ ਸੌਂਪੀ ਸੀ, ਉਹ ਉਸ ਦੇ ਭਰੋਸੇ ਉੱਤੇ ਖਰੇ ਉਤਰੇ ਹਨ ਜਾਂ ਨਹੀਂ। ਅਜ਼ਾਦੀ ਤੋਂ ਬਾਅਦ ਹਰ ਚੋਣ ਇਸੇ ਸੇਧ ਵਿੱਚ ਲੜੀ ਜਾਂਦੀ ਰਹੀ ਹੈ।[4]

ਚੋਣ ਪ੍ਰਣਾਲੀ[ਸੋਧੋ]

ਲੋਕ ਸਭਾ ਦੀਆਂ ਇਸ ਮੌਕੇ 545 ਸੀਟਾਂ ਹਨ। 543 ਨੁਮਾਇਦਿਆਂ ਨੂੰ ਸਿੱਧੀ ਵੋਟਿੰਗ ਰਾਹੀਂ ਚੁਣਿਆ ਜਾਵੇਗਾ ਅਤੇ 2 ਨੁਮਾਇਦੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਲੋਕ ਸਭਾ ਵਿੱਚ ਨਿਯੁਕਤ ਕੀਤੇ ਜਾਂਦੇ ਹਨ।[5]

ਇਹ ਵੀ ਦੇਖੋ[ਸੋਧੋ]

2019 ਭਾਰਤ ਦੀਆਂ ਚੌਣਾਂ

ਹਵਾਲੇ[ਸੋਧੋ]

  1. "Lok Sabha elections 2019: Congress MP favours more seats for RJD in Bihar" (ਅੰਗਰੇਜ਼ੀ). 2018-09-04. Retrieved 2018-09-29. 
  2. "ਲੰਮੀ ਚੋਣ ਪ੍ਰਕਿਰਿਆ". Punjabi Tribune Online (ਹਿੰਦੀ). 2019-03-12. Retrieved 2019-03-26. 
  3. "ਚੋਣਾਂ ਦਾ ਐਲਾਨ". Punjabi Tribune Online (ਹਿੰਦੀ). 2019-03-11. Retrieved 2019-03-26. 
  4. "ਚੌਕੀਦਾਰ ਮੁਹਿੰਮ ਵੀ ਇੱਕ ਚੋਣ-ਜੁਮਲਾ". nawanzamana.in (ਅੰਗਰੇਜ਼ੀ). Archived from the original on 2020-08-11. Retrieved 2019-03-22. 
  5. Electoral system IPU