ਭਾਰਤ ਵਿੱਚ ਨਾਰੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਵਿੱਚ ਨਾਰੀਵਾਦ ਅੰਦੋਲਨਾਂ ਦਾ ਇੱਕ ਗੁੱਟ ਹੈ, ਜਿਸ ਦਾ ਮੁੱਖ ਮੰਤਵ ਭਾਰਤੀ ਔਰਤਾਂ ਦੀ ਸਥਿਤੀ ਨੂੰ ਉੱਚਾ ਕਰਨਾ ਅਤੇ ਉਹਨਾਂ ਲਈ ਬਰਾਬਰ ਆਰਥਿਕ, ਸਮਾਜਿਕ ਅਤੇ ਨੈਤਿਕ ਮੌਕੇ ਵਿਕਸਿਤ ਕਰਨਾ ਹੈ। ਇਹ ਭਾਰਤ ਦੇ ਸਮਾਜ ਦੇ ਅੰਦਰ ਮਹਿਲਾ ਨੂੰ ਉਸ ਦੇ ਹੱਕ ਦਿਵਾਉਣ ਦਾ ਕੰਮ ਹੈ। ਸਾਰੇ ਸੰਸਾਰ ਦੇ ਨਾਰੀਵਾਦੀਆਂ ਦੀ ਤਰ੍ਹਾਂ ਭਾਰਤੀ ਨਾਰੀਵਾਦ ਵੀ ਔਰਤਾਂ ਅਤੇ ਪੁਰਖਾਂ ਨੂੰ ਬਰਾਬਰ ਦੇ ਹੱਕ, ਜਿਵੇਂ ਕਿ ਬਰਾਬਰ ਤਨਖਾ ਲਈ ਕੰਮ, ਵਿਦਿਆ ਤੇ ਬਰਾਬਰ ਦਾ ਹੱਕ, ਰਾਜਨੈਤਿਕ ਕੰਮਾਂ ਵਿੱਚ ਬਰਾਬਰੀ ਆਦਿ ਦੀ ਮੰਗ ਕਰਦੇ ਹਨ। ਭਾਰਤੀ ਨਾਰੀਵਾਦ ਸਮਾਜ ਦੀ ਹੋਰ ਪ੍ਰਚਲਿਤ ਕੁਰਿਤੀਆਂ, ਜਿਵੇਂ ਕਿ ਸਤੀ (ਪ੍ਰਥਾ) ਦੇ ਖਿਲਾਫ਼ ਵੀ ਲੜਦਾ ਹੈ। ਭਾਰਤ ਵਿੱਚ ਨਾਰੀਵਾਦ ਦੇ ਇਤਿਹਾਸ ਨੂੰ ਤਿੰਨ ਪੜਾਵਾਂ 'ਚ ਵੰਡਿਆ ਜਾ ਸਕਦਾ ਹੈ: ਪਹਿਲਾ ਪੜਾਅ ਮੱਧ-ਉਨੀਵੀਂ ਸਦੀ 'ਚ ਸ਼ੁਰੂ ਹੋਇਆ, ਜਿਸ ਵਿੱਚ ਅੰਗਰੇਜ ਲੋਕਾਂ ਦੁਆਰਾ ਸਤੀ (ਪ੍ਰਥਾ) ਖਿਲਾਫ਼ ਅਵਾਜ਼ ਉਠਾਈ ਗਈ, ਦੂਜਾ ਪੜਾਅ 1915 ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਚੱਲਿਆ, ਇਸ ਵਿੱਚ ਮੁੱਖ ਯੋਗਦਾਨ ਮਹਾਤਮਾ ਗਾਂਧੀ ਦਾ ਰਿਹਾ, ਤੀਜਾ ਪੜਾਅ ਆਜ਼ਾਦੀ ਤੋਂ ਬਾਅਦ ਦਾ ਪੜਾਅ ਹੈ ਜਿਸਦਾ ਮੁੱਖ ਲਕਸ਼ ਭਾਰਤੀ ਔਰਤਾਂ ਦੀ ਘਰਾਂ 'ਚ ਜੋ ਸਥਿਤੀ ਹੈ, ਉਸ ਦਾ ਸੁਧਾਰ ਕਰਨਾ ਹੈ। ਭਾਰਤੀ ਨਾਰੀਵਾਦ ਅੰਦੋਲਨਾਂ ਦੀ ਪ੍ਰਗਤੀ ਦੇ ਬਾਵਜੂਦ ਵੀ ਆਧੁਨਿਕ ਭਾਰਤ 'ਚ ਔਰਤਾਂ ਨੂੰ ਵਿਤਕਰੇ ਦਾ ਸਾਮਨਾ ਕਰਨਾ ਪੈਂਦਾ ਹੈ। ਪਿੱੱਛਲੇ ਦੋ ਦਹਾਕਿਆਂ ਤੋਂ ਭਾਰਤ ਵਿੱਚ ਸੈਕਸ-ਚੋਣ ਗਰਭਪਾਤ ਦੇ ਪਰੇਸ਼ਾਨ ਕਰਨ ਵਾਲੇ ਰੁਝਾਨ ਸਾਹਮਣੇ ਆਏ ਹਨ। ਭਾਰਤੀ ਨਾਰੀਵਾਦ ਇਸ ਦੇ ਖਿਲਾਫ਼ ਅਵਾਜ਼ ਉਠਾਉਂਦੇ ਹਨ। ਪਛੱਮ 'ਚ ਭਾਰਤੀ ਨਾਰੀਵਾਦ ਅੰਦੋਲਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਕਿਉਂਕਿ ਭਾਰਤ 'ਚ ਨਾਰੀਵਾਦ ਕੁੱਝ ਵਿਸ਼ੇਸ਼ ਔਰਤਾਂ ਉੱਤੇ ਕੇਂਦਰਿਤ ਹੈ ਜਦ ਕਿ ਜ਼ਿਆਦਾ ਜ਼ਰੁਰਤ ਪਿੱਛੜੀ ਸ਼੍ਰੇਣੀ ਜਾਤੀਆਂ ਦੀ ਔਰਤਾਂ ਨੂੰ ਹੈ।

ਭਾਰਤੀ ਨਾਰੀਵਾਦੀ[ਸੋਧੋ]

ਹੋਰ ਵੇਖੋ[ਸੋਧੋ]