ਭਾਰਤ ਸਰਕਾਰ ਐਕਟ 1858

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1857 ਦੇ ਵਿਦਰੋਹ ਨਾਲ ਜਾਗ੍ਰਤੀ ਪੈਦਾ ਹੋਈ ਇਹ ਅਜ਼ਾਦ ਹੋਣ ਦੀ ਪਹਿਲੀ ਲੜਾਈ ਜਿਸ ਨੂੰ ਸਿਪਾਹੀ ਕ੍ਰਾਂਤੀ ਵੀ ਕਿਹਾ ਜਾਂਦਾ ਹੈ।ਬ੍ਰਿਟਿਸ਼ ਕਰਾਊਨ ਨੇ ਈਸਟ ਇੰਡੀਆ ਕੰਪਨੀ ਖ਼ਤਮ ਕਰਕੇ ਸਿੱਧਾ ਪ੍ਰਸ਼ਾਸਨ ਆਪਣੇ ਹੱਥ ਲੈ ਲਿਆ।

  1. ਗਵਰਨਰ ਜਨਰਲ ਆਫ਼ ਇੰਡੀਆ ਦੀ ਪਦਵੀ ਖਤਮ ਕਰਕੇ ਉਸ ਦੀ ਜਗ੍ਹਾ ਤੇ ਵਾਇਸਰਾਏ ਆਫ਼ ਇੰਡੀਆ ਦੀ ਵਿਵਸਥਾ ਕੀਤੀ ਗਈ।ਲਾਰਡ ਕੈਂਨਿੰਗ ਪਹਿਲਾ ਵਾਇਸਰਾਏ ਆਫ਼ ਇੰਡੀਆ ਸੀ।
  2. ਬੋਰਡ ਆਫ ਕੰਟਰੋਲ ਅਤੇ ਕੋਰਟ ਆਫ ਡਾਇਰੈਕਟਰ ਦੋਨੋਂ ਸਰਕਾਰੀ ਸਿਸਟਮ ਖਤਮ ਕੀਤੇ ਗਏ।
  3. ਸੇਕ੍ਰੇਟਰੀ ਆਫ ਸਟੇਟ ਨਵੇਂ ਅਹੁਦੇ ਦੀ ਵਿਵਸਥਾ ਕੀਤੀ ਗਈ ਸੇਕ੍ਰੇਟਰੀ ਆਫ ਸਟੇਟ ਭਾਰਤੀ ਪ੍ਰਸ਼ਾਸਨ ਨੂੰ ਕੰਟਰੋਲ ਕਰਦਾ ਸੀ।ਸੇਕ੍ਰੇਟਰੀ ਆਫ ਸਟੇਟ ਬ੍ਰਿਟਿਸ਼ ਕੈਬਨਿਟ ਅਤੇ ਬ੍ਰਿਟਿਸ਼ ਪਾਰਲੀਮੈਂਟ ਨੂੰ ਜਵਾਬ ਦੇ ਹੁੰਦਾ ਹੈ।
  4. ਸੇਕ੍ਰੇਟਰੀ ਆਫ ਸਟੇਟ ਦੀ ਸਲਾਹ ਲਈ ਕੌਂਸਿਲ ਆਫ ਇੰਡੀਆ ਚੋਣੀ ਗਈ ਜਿਸ ਦੇ 15 ਮੈਂਬਰ ਸਨ।

ਇੰਗਲੈਂਡ ਨੇ 1858 ਤੱਕ ਭਾਰਤ ਵਿੱਚ ਪ੍ਰਸ਼ਾਸਨ ਦੇ ਬਹੁਤ ਵੱਡੇ ਹਿੱਸੇ ਤੇ ਕੰਟਰੋਲ ਕਰ ਲਿਆ ਸੀ।