ਭਾਸ਼ਾ ਅਤੇ ਸੱਭਿਆਚਾਰ
ਭਾਸ਼ਾ ਅਤੇ ਸੱਭਿਆਚਾਰ
ਭਾਸ਼ਾ ਅਤੇ ਸੱਭਿਆਚਾਰ ਵਿਚਕਾਰ ਸੰਬੰਧ ਏਨਾ ਸਰਲ ਨਹੀਂ ਜਿੰਨਾ ਸਮਝਿਆ ਜਾਂਦਾ ਰਿਹਾ ਹੈ।ਇਸ ਨੂੰ ਪ੍ਰਤਿਨਿਧ ਵਰਤਾਰੇ ਵਜੋਂ ਨਹੀਂ ਲਿਆ ਜਾ ਸਕਦਾ, ਸਗੋਂ ਵਿਸ਼ੇਸ਼ ਤਰ੍ਹਾਂ ਦੇ ਇਤਿਹਾਸਕ ਵਿਕਾਸ ਦਾ ਸਿੱਟਾ ਹੀ ਸਮਝਣਾ ਚਾਹੀਦਾ ਹੈ।
ਸਧਾਰਨ ਤੌਰ ਉੱਤੇ, ਭਾਸ਼ਾ ਕਿਸੇ ਸੱਭਿਆਚਾਰ ਦੇ ਨਿਸ਼ਚਿਤਕਾਰੀ ਤੱਤਾਂ ਵਿੱਚੋਂ ਇੱਕ ਹੁੰਦੀ ਹੈ।ਦੇ ਦੋ ਵੱਖੋ-ਵੱਖਰੇ ਸੱਭਿਆਚਾਰ ਇੱਕੋ,ਹੀ ਭਾਸ਼ਾ ਨੂੰ ਵਰਤਦੇ ਹਨ, ਤਾਂ ਸਮਾਂ ਪਾ ਕੇ ਉਸੇ ਭਾਸ਼ਾ ਦੇ ਦੋ ਵੱਖ-ਵੱਖ ਸਰੂਪ ਕਾਇਮ ਹੋ ਜਾਣਾ ਵੀ ਕੋਈ ਅਸੁਭਾਵਕ ਗੱਲ ਨਹੀਂ ਹੋਵੇਗੀ।ਸ਼ਬਦ-ਜੋੜਾਂ, ਉਚਾਰਨ, ਸ਼ਬਦ-ਭੰਡਾਰ,ਅਪਭਾਸ਼ਾ, ਮੁਹਾਵਰੇ, ਦੂਜੀਆਂ ਭਾਸ਼ਾਵਾਂ ਤੋਂ ਲਏ ਸ਼ਬਦਾਂ ਨਾਲ ਵਰਤਾਓ ਆਦਿ ਦੇ ਪੱਖੋਂ ਅਮਰੀਕੀ ਅਤੇ ਬਰਤਾਨਵੀ ਅੰਗਰੇਜ਼ੀ ਵਿੱਚ ਏਨੇ ਕੁ ਫ਼ਰਕ ਆ ਚੁੱਕੇ ਹਨ ਕਿ ਇਹਨਾਂ ਲਈ ਵੱਖ-ਵੱਖ ਸ਼ਬਦ-ਕੋਸ਼ ਬਣਾਉਣੇ ਜ਼ਰੂਰੀ ਸਮਝਦੇ ਜਾਣ।ਇਹ ਫ਼ਰਕ ਕੁਝ ਸਦੀਆਂ ਦੇ ਵਿਕਾਸ ਦੀ ਉਪਜ ਹਨ। ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਦੀ ਸੂਰਤ ਵਿੱਚ ਇਹ ਨਿਖੇੜ ਕੁਝ ਦਹਾਕਿਆਂ ਵਿੱਚ ਹੀ ਕਾਫ਼ੀ ਉਘੜਵੇਂ ਹੋ ਗਏ ਹਨ। ਇਥੇ ਸਭਿਆਚਾਰ ਵੀ ਇਕ ਸੀ, ਭਾਸ਼ਾ ਵੀ ਇਕ ਸੀ,ਪਰ ਮਾਹੌਲ ਵੱਖਰੇ ਵੱਖਰੇ ਹੋ ਗਏ। ਇਹਨਾਂ ਬਦਲੇ ਮਾਹੌਲਾਂ ਵਿਚ ਦੋਹਾਂ ਦੇਸ਼ਾਂ ਦੇ ਕੌਮੀ ਸਭਿਆਚਾਰਾਂ ਦੀ ਪੱਧਰ ਉੱਤੇ ਕੰਮ ਕਰਦੇ ਵੱਖ-ਵੱਖ ਦਬਾਅ, ਕੌਮੀ ਸਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਦੀ ਪੱਧਰ ਉਤੇ ਧਾਰਮਕ ਅਤੇ ਉਪਭਾਸ਼ਾਈ ਦਬਾਵਾਂ ਦਾ ਬਦਲਣਾ ਅਤੇ ਉਲਝਣਾ ਉਪਰੋਕਤ ਫ਼ਰਕਾਂ ਲਈ ਜਿੰਮੇਵਾਰ ਹਨ।
ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਅਮਲ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਹੇ ਹਨ, ਜਿਨ੍ਹਾਂ ਤੋਂ ਸੱਭਿਆਚਾਰ ਅਤੇ ਭਾਸ਼ਾ ਦੇ ਅਨਿੱਖੜ ਪਰ ਜਟਿਲ ਸੰਬੰਧ ਹੋਣ ਦਾ ਪਤਾ ਲੱਗਦਾ ਹੈ।
ਅਸਲ ਵਿੱਚ ਭਾਸ਼ਾ ਤੋਂ ਬਿਨਾਂ ਸੱਭਿਆਚਾਰ ਦੀ ਕਲਪਣਾ ਹੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰ ਸਰਬ-ਵਿਆਪਕ ਹੈ,ਪਰ ਤਾਂ ਵੀ ਹਰ ਮਨੁੱਖੀ ਸਮਾਜ ਦਾ ਆਪਣਾ ਨਿਵੇਕਲਾ ਸਭਿਆਚਾਰ ਹੁੰਦਾ ਹੈ। ਕੁਝ ਛੋਟਾਂ ਨਾਲ ਇਹ ਦੋਵੇਂ ਲੱਛਣ ਭਾਸ਼ਾ ਦੇ ਵੀ ਹਨ, ਅਤੇ ਇਹਨਾਂ ਦੋਹਾਂ ਨੂੰ ਸੰਭਵ ਬਣਾਉਣ ਵਿੱਚ ਭਾਸ਼ਾ ਦਾ ਆਪਣਾ ਰੋਲ ਹੈ। ਸੱਭਿਆਚਾਰ ਦੇ ਦੂਜੇ ਮਹੱਤਵਪੂਰਨ ਲੱਛਣ ਇਹ ਹਨ ਕਿ ਇਹ ਸਾਂਝਾ ਕੀਤਾ ਜਾਂਦਾ ਹੈ,ਸੰਚਿਤ ਹੋ ਸਕਦਾ ਹੈ, ਪੀੜ੍ਹੀ ਦਰ ਪੀੜ੍ਹੀ ਅੱਗੇ ਤੋੋਿਆ ਜਾ ਸਕਦਾ ਹੈ।ਇਹ ਸਾਰੇ ਲੱਛਣ ਭਾਸ਼ਾ ਰਾਹੀਂ ਹੀ ਸੰਭਵ ਹੋ ਸਕੇ ਹਨ।
ਜਦੋਂ ਤੋਂ ਮਨੁੱਖ ਨੇ ਆਪਣੀ ਵੱਖਰੀ ਸ਼ਨਾਖਤ ਪੈਦਾ ਕੀਤੀ ਹੈ, ਭਾਸ਼ਾ ਉਸ ਦੇ ਨਾਲ ਰਹੀ ਹੈ, ਅਤੇ ਉਸ ਦੀ ਸ਼ਨਾਖਤ ਦਾ ਅਨਿੱਖੜ ਹਿੱਸਾ ਬਣੀ ਰਹੀ ਹੈ। ਇਸੇ ਤਰ੍ਹਾਂ ਕਿਸੇ ਜਨ-ਸਮੂਹ ਦੇ ਇਤਿਹਾਸ ਵਿਚ ਦੋ ਕੁਝ ਵਾਪਰਦਾ ਹੈ,ਉਸ ਦਾ ਪ੍ਰਤਿਬਿੰਬ ਉਸ ਦੀ ਭਾਸ਼ਾ ਵਿਚੋਂ ਲਭਿਆ ਜਾ ਸਕਦਾ ਹੈ।
ਭਾਸ਼ਾ ਉਹੋ ਕੁਝ ਵਰਣਨ ਕਰਦੀ ਹੈ,ਦੋ ਕੁਝ ਉਸ ਦੇ ਸੱਭਿਆਚਾਰ ਖੇਤਰ ਵਿਚ ਮਿਲਦਾ ਹੈ। ਸਭਿਆਚਾਰ ਤਬਦੀਲੀ ਭਾਸ਼ਾਈ ਤਬਦੀਲੀ ਦੀ ਉਤੇਜਕ ਬਣਦੀ ਹੈ। ਜਦੋਂ ਕਿਸੇ ਸੱਭਿਆਚਾਰ ਵਿਚਲਾ ਕੋਈ ਅੰਸ਼ ਵਰਤੋਂ ਵਿੱਚ ਨਹੀਂ ਰਹਿੰਦਾ, ਤਾਂ ਉਸ ਨੂੰ ਪ੍ਰਗਟ ਕਰਦਾ ਭਾਸ਼ਾ ਦਾ ਸ਼ਬਦ ਅਲੋਪ ਹੋ ਜਾਂਦਾ ਹੈ। ਜਦੋਂ ਕੋਈ ਸੱਭਿਆਚਾਰ ਖ਼ਤਮ ਹੋ ਜਾਂਦਾ ਹੈ ਤਾਂ ਨਾਲ ਹੀ ਉਸ ਦੀ ਭਾਸ਼ਾ ਵੀ ਖ਼ਤਮ ਹੋ ਜਾਂਦੀ ਹੈ।
ਭਾਸ਼ਾ ਦੇ ਅੰਗ-ਨਿਖੇੜ ਕਰਕੇ ਵੀ ਅਸੀਂ ਭਾਸ਼ਾ ਅਤੇ ਸੱਭਿਆਚਾਰ ਦੇ ਸੰਬੰਧ ਨੂੰ ਦੇਖ ਸਕਦੇ ਹਾਂ। ਭਾਸ਼ਾ ਦਾ ਅਧਿਐਨ ਤਿੰਨ ਪੱਖਾਂ ਵਿਚ ਵੰਡ ਕੇ ਕੀਤਾ ਜਾਂਦਾ ਹੈ: ਧੁਨੀ, ਸ਼ਬਦ ਅਤੇ ਵਿਆਕਰਣ।
ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਇਕ ਵਿਸ਼ੇਸ਼ ਸਭਿਆਚਾਰ ਸਿਰਜਨਾ ਹੈ, ਜਿਸ ਦਾ ਮੰਤਵ ਸੰਚਾਰ ਦੇ ਕਾਰਜ ਨਿਭਾਉਣਾ ਹੁੰਦਾ ਹੈ।ਹਰ ਭਾਸ਼ਾ ਆਪਣੇ ਸੱਭਿਆਚਾਰ ਦੇ ਪ੍ਰਸੰਗ ਵਿਚ ਹੀ ਅਰਥ ਰੱਖਦੀ ਹੈ, ਜਿਸ ਕਰਕੇ ਇਸ ਦਾ ਕਿਸੇ ਦੂਜੀ ਭਾਸ਼ਾ ਵਿਚ ਹੂਬਹੂ ਅਨੁਵਾਦ ਲਗਭਗ ਅਸੰਭਵ ਹੁੰਦਾ ਹੈ।ਹਰ ਭਾਸ਼ਾ ਦਾ ਵਿਸ਼ਲੇਸ਼ਣ ਉਸ ਨੂੰ ਬੋਲਣ ਵਾਲੇ ਜਨ-ਸਮੂਹ ਦੇ ਜੀਵਨ ਅਤੇ ਸੱਭਿਆਚਾਰ ਦੇ ਸਭ ਪੱਖਾਂ ਬਾਰੇ ਭਰਪੂਰ ਜਾਣਕਾਰੀ ਦਿੰਦਾਂ ਹੈ। ਤਾਂ ਵੀ ਭਾਸ਼ਾ ਦੇ ਹਰ ਅੰਗ ਦਾ ਸੱਭਿਆਚਾਰ ਨਾਲ ਸੰਬੰਧ ਇੱਕੋ ਜਿੰਨਾ ਭਰਪੂਰ ਅਤੇ ਡੂੰਘਾ ਨਹੀਂ ਹੁੰਦਾ।ਸ਼ਬਦ ਦੀ ਪੱਧਰ ਉੱਤੇ ਇਹ ਸੰਬੰਧ ਸਭ ਤੋਂ ਵੱਧ ਹੁੰਦਾ ਹੈ।ਅਸਲ ਵਿਚ ਹਰ ਸ਼ਬਦ ਆਪਣੀ ਸਭਿਆਚਾਰਿਕ ਰੰਗਤ ਰੱਖਦਾ ਹੁੰਦਾ ਹੈ। ਵਿਆਕਰਨ ਦੀ ਪੱਧਰ ਉੱਤੇ ਇਹ ਸੰਬੰਧ ਘੱਟ ਪ੍ਰਤੱਖ ਹੈ,ਜਦ ਕਿ ਧੁਨੀ ਦੀ ਪੱਧਰ ਉੱਤੇ ਇਹ ਪ੍ਰੋਖ ਢੰਗ ਦਾ ਹੈ।[1]
- ↑ ਫ਼ਰੈਕ, ਪ੍ਰੋ.ਗੁਰਬਖ਼ਸ਼ ਸਿੰਘ (੨੦੨੦). ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਵਾਰਿਸ ਸ਼ਾਹ ਫ਼ਾਉਂਡੇਸ਼ਨ. pp. 81–86. ISBN 9788178563657.
{{cite book}}: Check date values in:|year=(help)