ਸਮੱਗਰੀ 'ਤੇ ਜਾਓ

ਭੀਮਪੁਰ

ਗੁਣਕ: 32°09′52″N 75°33′29″E / 32.1643695°N 75.5580605°E / 32.1643695; 75.5580605
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭੀਮਪੁਰ
ਪਿੰਡ
ਭੀਮਪੁਰ is located in ਪੰਜਾਬ
ਭੀਮਪੁਰ
ਭੀਮਪੁਰ
ਪੰਜਾਬ, ਭਾਰਤ ਵਿੱਚ ਸਥਿਤੀ
ਭੀਮਪੁਰ is located in ਭਾਰਤ
ਭੀਮਪੁਰ
ਭੀਮਪੁਰ
ਭਾਰਤ ਵਿੱਚ ਸਥਿਤੀ
ਗੁਣਕ: 32°09′52″N 75°33′29″E / 32.1643695°N 75.5580605°E / 32.1643695; 75.5580605
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਠਾਨਕੋਟ
ਤਹਿਸੀਲਪਠਾਨਕੋਟ
ਭਾਸ਼ਾ
 • ਸਰਕਾਰੀਪੰਜਾਬੀ
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)

ਭੀਮਪੁਰ (Bhimpur) ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਵਿੱਚ ਸਥਿਤ ਇੱਕ ਦਰਮਿਆਨੇ ਆਕਾਰ ਦਾ ਪਿੰਡ ਹੈ। ਇਸ ਨੂੰ ਭੀਮਪੁਰ ਕੋਠੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭੀਮਪੁਰ ਗ੍ਰਾਮ ਪੰਚਾਇਤ ਵਿੱਚ ਸਿਰਫ਼ ਇੱਕ ਪਿੰਡ ਸ਼ਾਮਿਲ ਹੈ। ਗ੍ਰਾਮ ਪੰਚਾਇਤ ਭੀਮਪੁਰ ਅੱਗੇ ਪੰਜ ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਇਸ ਵਿੱਚ ਲੋਕਾਂ ਦੁਆਰਾ ਚੁਣੇ ਗਏ ਕੁਲ ਪੰਜ ਮੈਂਬਰ ਹਨ। [1]

ਆਬਾਦੀ

[ਸੋਧੋ]

2011 ਦੀ ਜਨਗਣਨਾ ਅਨੁਸਾਰ ਭੀਮਪੁਰ ਵਿੱਚ ਕੁੱਲ 125 ਪਰਿਵਾਰ ਰਹਿੰਦੇ ਹਨ। ਇਸ ਦੀ ਆਬਾਦੀ 647 ਹੈ, ਜਿਸ ਵਿੱਚੋਂ 356 ਪੁਰਸ਼ ਹਨ, ਜਦੋਂ ਕਿ 291 ਔਰਤਾਂ ਹਨ। ਇਸ ਵਿੱਚ 0-6 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ 67 ਹੈ, ਜੋ ਕਿ ਪਿੰਡ ਦੀ ਕੁੱਲ ਆਬਾਦੀ ਦਾ 10.36% ਬਣਦਾ ਹੈ। ਭੀਮਪੁਰ ਪਿੰਡ ਦਾ ਔਸਤ ਲਿੰਗ ਅਨੁਪਾਤ 817 ਹੈ, ਜੋ ਕਿ ਪੰਜਾਬ ਰਾਜ ਦੀ ਔਸਤ 895 ਤੋਂ ਘੱਟ ਹੈ। ਮਰਦਮਸ਼ੁਮਾਰੀ ਅਨੁਸਾਰ ਭੀਮਪੁਰ ਲਈ ਬਾਲ ਲਿੰਗ ਅਨੁਪਾਤ 861 ਹੈ, ਜੋ ਕਿ ਪੰਜਾਬ ਦੀ ਔਸਤ 846 ਤੋਂ ਵੱਧ ਹੈ।[1]

ਸਾਖਰਤਾ ਦਰ

[ਸੋਧੋ]

ਭੀਮਪੁਰ ਪਿੰਡ ਦੀ ਸਾਖਰਤਾ ਦਰ ਪੰਜਾਬ ਦੇ ਮੁਕਾਬਲੇ ਵੱਧ ਹੈ। 2011 ਵਿੱਚ, ਭੀਮਪੁਰ ਪਿੰਡ ਦੀ ਸਾਖਰਤਾ ਦਰ 83.28% ਸੀ ਜਦੋਂ ਕਿ ਪੰਜਾਬ ਦਾ 75.84% ਸੀ। ਭੀਮਪੁਰ ਵਿੱਚ ਮਰਦ ਸਾਖਰਤਾ ਦਰ 85.63% ਹੈ ਜਦੋਂ ਕਿ ਔਰਤਾਂ ਦੀ ਸਾਖਰਤਾ ਦਰ 80.38% ਹੈ।[1]

ਪਿੰਡ ਦਾ ਪ੍ਰਬੰਧ

[ਸੋਧੋ]

ਭਾਰਤ ਦੇ ਸੰਵਿਧਾਨ ਅਤੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ, ਭੀਮਪੁਰ ਪਿੰਡ ਦਾ ਪ੍ਰਬੰਧ ਸਰਪੰਚ (ਪਿੰਡ ਦਾ ਮੁਖੀ) ਦੁਆਰਾ ਕੀਤਾ ਜਾਂਦਾ ਹੈ, ਜੋ ਪਿੰਡ ਦਾ ਚੁਣਿਆ ਹੋਇਆ ਪ੍ਰਤੀਨਿਧੀ ਹੁੰਦਾ ਹੈ। ਪ੍ਰਬੰਧ ਲਈ ਚੁਣਾਵ ਰਾਹੀਂ ਇੱਕ ਸਰਪੰਚ ਅਤੇ ਪੰਜ ਪੰਚਾਂ ਨੂੰ ਚੁਣਿਆ ਜਾਂਦਾ ਹੈ।

ਬੁਨਿਆਦੀ ਸਹੂਲਤਾਂ

[ਸੋਧੋ]
  • ਪਿੰਡ ਭੀਮਪੁਰ ਵਿੱਚ ਬੱਚਿਆਂ ਦੀ ਮੁੱਢਲੀ ਸਿੱਖਿਆ ਲਈ ਇੱਕ ਆਂਗਣਵਾੜੀ, ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇੱਕ ਸੈਕੰਡਰੀ ਮਿਡਲ ਸਕੂਲ ਉਪਲਬਧ ਹੈ।
  • ਦੀਨਾਨਗਰ ਤੋਂ ਘਰੋਟਾ ਜਾਣ ਵਾਲੀਆਂ ਬੱਸਾਂ ਪਿੰਡ ਭੀਮਪੁਰ ਵਿੱਚੋਂ ਹੋ ਕੇ ਗੁਜਰਦਿਆਂ ਹਨ, ਜੋ ਕਿ ਇਸ ਪਿੰਡ ਨੂੰ ਸ਼ਹਿਰ ਨਾਲ ਜੋੜਨ ਦਾ ਕੰਮ ਕਰਦੀਆਂ ਹਨ ।

ਧਾਰਮਿਕ ਅਸਥਾਨ

[ਸੋਧੋ]

ਭੀਮਪੁਰ ਵਿੱਚ ਧਾਰਮਿਕ ਅਨੁਸ਼ਠਾਨ ਲਈ ਇੱਕ ਸਨਾਤਨ ਧਰਮ ਹਰੀ ਮੰਦਰ ਅਤੇ ਇੱਕ ਪੁਰਾਣੀ ਮਸਜਿਦ ਮੌਜੂਦ ਹੈ।

ਇਤਿਹਾਸਿਕ ਸਥਾਨ

[ਸੋਧੋ]

ਇਸ ਪਿੰਡ ਦੇ ਦੱਖਣ ਵਿੱਚ ਅੰਗਰੇਜ਼ਾਂ ਦੇ ਸਮੇਂ ਦੀਆਂ ਬਣੀਆਂ ਇਮਾਰਤਾਂ ਦੇਖਣ ਨੂੰ ਮਿਲਦੀਆਂ ਹਨ। ਜਿਹਨਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ। ਸਥਾਨਿਕ ਲੋਕ ਇਹਨਾਂ ਇਮਾਰਤਾਂ ਨੂੰ ਕੋਠੀ ਕਹਿੰਦੇ ਹਨ। ਇਹ ਸਥਾਨ ਅੰਗਰੇਜ਼ਾਂ ਦੁਆਰਾ ਅੱਪਰ ਬਾਰੀ ਦੁਆਬ ਨਹਿਰ ਦੀ ਨਿਗਰਾਨੀ ਅਤੇ ਪ੍ਰਬੰਧ ਲਈ ਬਣਾਏ ਗਏ ਦਫ਼ਤਰਾਂ ਵਿੱਚੋਂ ਇੱਕ ਹੈ। ਕਿਆਸ ਲਗਾਇਆ ਜਾਂਦਾ ਹੈ ਕਿ ਇਸ ਦੇ ਕਾਰਨ ਹੀ ਭੀਮਪੁਰ ਨੂੰ ਭੀਮਪੁਰ ਕੋਠੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਪਿੰਡ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਚਰਪਟ ਬਨੀ ਨਾਮਕ ਤਪ ਅਸਥਾਨ ਸਥਿਤ ਹੈ। ਇਸ ਸਥਾਨ ਦੀ ਆਪਣੀ ਇਤਿਹਾਸਿਕਤਾ ਹੈ। ਕਿਹਾ ਜਾਂਦਾ ਹੈ ਕਿ ਇਸ ਸਥਾਨ ’ਤੇ ਹੀ ਗੋਰਖ ਨਾਥ ਦੇ ਚੇਲੇ ਚਰਪਟ ਨਾਥ ਨੇ ਤਪ ਕੀਤਾ ਸੀ। ਇਹ ਸਥਾਨ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਜੰਗਲ ਹੈ, ਜਿਸ ਵਿੱਚ ਭਾਂਤ ਭਾਂਤ ਦੇ ਉਹ ਦਰੱਖਤ ਦੇਖਣ ਨੂੰ ਮਿਲਦੇ ਹਨ ਜਿਹੜੇ ਆਮ ਤੌਰ ’ਤੇ ਇਸ ਇਲਾਕੇ ਦੇ ਵਾਯੂਮੰਡਲ ਵਿੱਚ ਨਹੀਂ ਪਾਏ ਜਾਂਦੇ। ਇਸ ਕਾਰਨ ਹੀ ਇਸ ਬਨ ਦੇ ਨਾਲ ਕਈ ਮਿਥਹਾਸਕ ਕਹਾਣੀਆਂ ਜੁੜੀਆਂ ਹੋਈਆਂ ਹਨ।

ਮੇਲੇ ਅਤੇ ਸਲਾਨਾ ਸਮਾਗਮ

[ਸੋਧੋ]

ਭੀਮਪੁਰ ਪਿੰਡ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਹੀ ਹਰ ਸਾਲ ਵਿਸਾਖੀ ਵਾਲੇ ਦਿਨ ਅੱਪਰ ਬਾਰੀ ਦੋਆਬ ਨਹਿਰ ਦੇ ਕੰਢੇ ਇਕ ਮੇਲਾ ਲਗਦਾ ਹੈ। ਨੇੜਲੇ ਪਿੰਡਾਂ ਦੇ ਲੋਕ ਵਿਸਾਖੀ ਵਾਲੇ ਦਿਨ ਬੜੇ ਚਾਵਾਂ ਨਾਲ ਨਹਿਰ ’ਤੇ ਇਸ਼ਨਾਨ ਕਰਨ ਲਈ ਆਉਂਦੇ ਹਨ। ਸਲਾਨਾ ਸਮਾਗਮਾਂ ਵਿੱਚ ਸ਼ਿਵਰਾਤਰੀ ਵਾਲੇ ਦਿਨ ਅੱਪਰ ਬਾਰੀ ਦੋਆਬ ਨਹਿਰ ਦੇ ਕੰਢੇ ਉੱਤੇ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਰਾਤ ਨੂੰ ਜਾਗਰਣ ਕੀਤਾ ਜਾਂਦਾ ਹੈ। ਸਾਵਨ ਦੇ ਮਹੀਨੇ ਵਿੱਚ ਹਰ ਸਾਲ ਸ਼ਿਵ ਵਿਵਾਹ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਂਦਾ ਹੈ।

ਹਵਾਲੇ

[ਸੋਧੋ]
  1. 1.0 1.1 1.2 "Bhimpur Village in Pathankot (Gurdaspur) Punjab | villageinfo.in". villageinfo.in. Retrieved 2025-04-08.