ਭੂਮਾ ਸਿੰਘ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੂਮਾ ਸਿੰਘ ਢਿੱਲੋਂ(ਮੌਤ 1746) ਪੰਜਾਬ ਦਾ 18ਵੀ ਸਦੀ ਦਾ ਇੱਕ ਮਹਾਨ ਸਿੱਖ ਯੋਧਾ ਸੀ। ਇਹ ਮੋਗਾ ਜ਼ਿਲੇ ਦੇ ਬੱਧਨੀ, ਨੇੜੇ ਦੇ ਪਿੰਡ ਦਾ ਜੱਟ ਸਿੱਖ ਸੀ। ਇਸ ਨੇ ਆਪਣਾ ਨਾਮ 1739 ਨਾਦਰ ਸ਼ਾਹ ਦੀ ਸੈਨਾ ਦੇ ਖਿਲਾਫ਼ ਸਿੱਖ ਮਿਸਲਾਂ ਰਾਹੀਂ ਲੜਦੇ ਹੋਏ ਕਮਾਇਆ। ਭੂਮਾ ਸਿੰਘ ਆਪਣੀ ਸੈਨਾ ਨੂੰ ਸਿੱਖਿਅਤ ਕਰਨ, ਉਹਨਾ ਦੇ ਵਿਕਾਸ ਅਤੇ ਮਿਸਲ ਦੇ ਸਿਧਾਂਤਾ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਤਹਾਸਕ ਹਵਾਲਿਆਂ ਅਨੁਸਾਰ ਇਸਦੀ ਮੌਤ ਛੋਟੇ ਘੱਲੂਘਾਰੇ ਸਮੇਂ 1746 ਵਿੱਚ ਹੋਈ। ਜਦੋਂ ਇਹ ਸਿੱਖ ਕੌਮ ਨੂੰ ਅਫਗਾਨੀਆਂ ਦੇ ਹਮਲਿਆਂ ਤੋਂ ਬਚਾ ਰਿਹਾ ਸੀ। ਇਸਦੀ ਆਪਣੀ ਕੋਈ ਔਲਾਦ ਨਹੀਂ ਸੀ ਇਸ ਲਈ ਇਸ ਨੇ ਆਪਣੇ ਭਤੀਜੇ ਹਰੀ ਸਿੰਘ ਢਿੱਲੋਂ ਨੂੰ ਗੋਦ ਲੇ ਲਿਆ। 1746 ਵਿੱਚ ਇਸਦੀ ਮੌਤ ਤੋਂ ਬਾਅਦ ਇਸ ਦੇ ਗੋਦ ਲੈ ਪੁੱਤਰ ਨੇ ਇਸ ਦੇ ਸਿਧਾਂਤਾ ਦੀ ਵਾਗਡੋਰ ਸੰਭਾਲੀ। ਭੰਗੀ ਮਿਸਲ ਭੂਮਾ ਸਿੰਘ ਦੇ ਕਰਨ ਹੋਂਦ ਵਿੱਚ ਆਈ।[1]


ਹਵਾਲੇ[ਸੋਧੋ]

  1. Singh, Khushwant (2004-10-11). A History of the Sikhs: 1469-1838. Oxford University Press. p. 127. ISBN 978-0-19-567308-1.