ਭੂ-ਮੱਧ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੂ-ਮੱਧ ਸਮੁੰਦਰ
ਭੂ-ਮੱਧ ਸਮੁੰਦਰ ਦੀ ਉਪਗ੍ਰਹੀ ਤਸਵੀਰ
ਗੁਣਕ 35°N 18°E / 35°N 18°E / 35; 18
ਚਿਲਮਚੀ ਦੇਸ਼
ਲਗਭਗ 60
ਅਬਖ਼ਾਜ਼ੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਜਾਰਜੀਆ ਵੱਲੋਂ ਹੱਕ ਜਤਾਇਆ ਜਾਂਦਾ)ਅਲਬਾਨੀਆਅਲਜੀਰੀਆਅੰਡੋਰਾਆਸਟਰੀਆਬੈਲਾਰੂਸਬੋਸਨੀਆ ਅਤੇ ਹਰਜ਼ੇਗੋਵਿਨਾਬੁਲਗਾਰੀਆਬੁਰੂੰਡੀਚਾਡਕਾਂਗੋ ਗਣਰਾਜਕ੍ਰੋਏਸ਼ੀਆਸਾਈਪ੍ਰਸਚੈੱਕ ਗਣਰਾਜਮਿਸਰਇਰੀਤਰੀਆਇਥੋਪੀਆਫ਼ਰਾਂਸਜਾਰਜੀਆਜਰਮਨੀਜਿਬਰਾਲਟਰਯੂਨਾਨਹੰਗਰੀਇਜ਼ਰਾਈਲਇਟਲੀਕੀਨੀਆਕੋਸੋਵੋ ਗਣਰਾਜ (ਤਕਰਾਰੀ ਖ਼ੁਦਮੁਖ਼ਤਿਆਰੀ, ਸਰਬੀਆ ਵੱਲੋਂ ਹੱਕ ਜਤਾਇਆ ਜਾਂਦਾ)ਲਿਬਨਾਨਲੀਬੀਆਲੀਖਟਨਸ਼ਟਾਈਨਮਕਦੂਨੀਆਮਾਲਟਾਮੋਲਦੋਵਾਮੋਨਾਕੋਮੋਂਟੇਨੇਗਰੋਮੋਰਾਕੋਨਾਈਜਰਉੱਤਰੀ ਸਾਈਪ੍ਰਸ (ਤਕਰਾਰੀ ਖ਼ੁਦਮੁਖ਼ਤਿਆਰੀ, ਸਾਈਪ੍ਰਸ ਵੱਲੋਂ ਹੱਕ ਜਤਾਇਆ ਜਾਂਦਾ)ਫ਼ਲਸਤੀਨਪੋਲੈਂਡ[1]ਰੋਮਾਨੀਆਰੂਸਰਵਾਂਡਾਸਾਨ ਮਰੀਨੋਸਰਬੀਆਸਲੋਵਾਕੀਆਸਲੋਵੇਨੀਆਦੱਖਣੀ ਓਸੈਟੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਜਾਰਜੀਆ ਵੱਲੋਂ ਹੱਕ ਜਤਾਇਆ ਜਾਂਦਾ)ਦੱਖਣੀ ਸੁਡਾਨਸਪੇਨਸੁਡਾਨਸਵਿਟਜ਼ਰਲੈਂਡਸੀਰੀਆਤਨਜ਼ਾਨੀਆਟਰਾਂਸਨਿਸਤੀਰੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਮੋਲਦੋਵਾ ਵੱਲੋਂ ਹੱਕ ਜਤਾਇਆ ਜਾਂਦਾ)ਤੁਨੀਸੀਆਤੁਰਕੀਯੁਗਾਂਡਾਯੂਕ੍ਰੇਨਵੈਟੀਕਨ ਸਿਟੀ
ਖੇਤਰਫਲ 2,500,000 km2 (970,000 sq mi)
ਔਸਤ ਡੂੰਘਾਈ 1,500 m (4,900 ft)
ਵੱਧ ਤੋਂ ਵੱਧ ਡੂੰਘਾਈ 5,267 m (17,280 ft)
ਪਾਣੀ ਦੀ ਮਾਤਰਾ 3,750,000 km3 (900,000 cu mi)
ਬੰਧੇਜ ਸਮਾਂ (ਸਮੁੰਦਰੀ ਪਾਣੀ ਦਾ) 80-100 years[2]
ਟਾਪੂ 3300+

ਭੂ-ਮੱਧ ਸਮੁੰਦਰ ਅੰਧ ਮਹਾਂਸਾਗਰ ਨਾਲ਼ ਜੁੜਿਆ ਅਤੇ ਭੂ-ਮੱਧ ਖੇਤਰ ਨਾਲ਼ ਘਿਰਿਆ ਹੋਇਆ ਇੱਕ ਸਮੁੰਦਰ ਹੈ ਜੋ ਲਗਭਗ ਪੂਰੀ ਤਰ੍ਹਾਂ ਜ਼ਮੀਨ ਨਾਲ਼ ਘਿਰਿਆ ਹੋਇਆ ਹੈ: ਉੱਤਰ ਵੱਲ ਯੂਰਪ ਅਤੇ ਅਨਾਤੋਲੀਆ, ਦੱਖਣ ਵੱਲ ਉੱਤਰੀ ਅਫ਼ਰੀਕਾ ਅਤੇ ਪੂਰਬ ਵੱਲ ਲੇਵਾਂਤ। ਇਸ ਸਮੁੰਦਰ ਨੂੰ ਕਈ ਵਾਰ ਅੰਧ ਮਹਾਂਸਾਗਰ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਕਈ ਵਾਰ ਇੱਕ ਅੱਡ ਜਲ-ਪਿੰਡ ਗਿਣਿਆ ਜਾਂਦਾ ਹੈ।

ਇਸ ਦਾ ਨਾਂ ਅੰਗਰੇਜ਼ੀ ਨਾਂ "Mediterranean" ਦਾ ਤਰਜਮਾ ਹੈ ਜੋ ਲਾਤੀਨੀ mediterraneus, ਜਿਸਦਾ ਅਰਥ ਹੈ "ਅੰਦਰਲਾ" ਜਾਂ "ਧਰਤੀ ਦੇ ਵਿਚਕਾਰਲਾ" (medius, "ਵਿਚਕਾਰ" ਅਤੇ terra, "ਭੋਂ" ਤੋਂ) ਤੋਂ ਆਇਆ ਹੈ। ਇਸ ਦਾ ਖੇਤਰਫਲ ਲਗਭਗ 25 ਲੱਖ ਵਰਗ ਕਿ.ਮੀ. ਹੈ ਪਰ ਇਸ ਦਾ ਅੰਧ ਮਹਾਂਸਾਗਰ ਨਾਲ ਜੋੜ (ਜਿਬਰਾਲਟਰ ਦਾ ਪਣਜੋੜ) ਸਿਰਫ਼ 14 ਕਿ.ਮੀ. ਚੌੜਾ ਹੈ। ਸਮੁੰਦਰ-ਵਿਗਿਆਨ ਵਿੱਚ ਹੋਰ ਥਾਂਵਾਂ ਦੇ ਭੂ-ਮੱਧ ਸਾਗਰਾਂ ਤੋਂ ਨਿਖੇੜਵਾਂ ਦੱਸਣ ਲਈ ਇਸਨੂੰ ਕਈ ਵਾਰ ਯੂਰਪ-ਅਫ਼ਰੀਕੀ ਭੂ-ਮੱਧ ਸਮੁੰਦਰ ਜਾਂ ਯੂਰਪੀ ਭੂ-ਮੱਧ ਸਮੁੰਦਰ ਕਿਹਾ ਜਾਂਦਾ ਹੈ।[3][4]

ਹਵਾਲੇ[ਸੋਧੋ]