ਭੌਂਕਦਾ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੌਂਕਦਾ ਟਾਪੂ
ਮੂਲ ਫਰਾਂਸੀਸੀ: Chienne d'histoire
ਨਿਰਦੇਸ਼ਕਸਰਜ ਅਵੇਡੀਕੀਆਨ
ਲੇਖਕਸਰਜ ਅਵੇਡੀਕੀਆਨ

ਭੌਂਕਦਾ ਟਾਪੂ (ਮੂਲ ਫਰਾਂਸੀਸੀ: Chienne d Histoire) ਸਰਜ ਅਵੇਡੀਕੀਆਨ ਦੀ ਪੰਦਰਾਂ ਮਿੰਟ ਦੀ ਐਨੀਮੇਟਿਡ ਫ਼ਿਲਮ ਹੈ, ਜਿਸਨੇ 2010 ਵਿੱਚ ਕੈਨਜ ਵਿੱਚ ਸਭ ਤੋਂ ਉੱਤਮ ਲਘੂ ਫਿਲਮ ਨਾਤੇ ਪਾਲਮੇ ਡੀ ਓਰ ਅਵਾਰਡ ਜਿਤਿਆ। ਚਿਤਰ ਥਾਮਸ ਅਜੂਲੋਸ ਦੀਆਂ ਪੇਂਟਿੰਗਸ ਹਨ।

ਸਾਰ[ਸੋਧੋ]

ਕਾਂਸਤੁਨਤੁਨੀਆ ਦੇ ਬਾਜ਼ਾਰ ਵਿੱਚ ਕੁੱਤਿਆਂ ਦੀ ਭਾਰੀ ਤਾਦਾਦ ਹੈ। ਤੁਰਕੀ ਦੇ ਹਾਕਮ ਕੁੱਤਿਆਂ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਹਨ। ਅਖਬਾਰਾਂ ਵਿੱਚ ਘੋਸ਼ਣਾ ਕੀਤੀ ਜਾਂਦੀ ਹੈ ਕਿ ਸ਼ਹਿਰ ਦੀਆਂ ਸੜਕਾਂ ਉੱਤੇ 60,000 ਤੋਂ ਜ਼ਿਆਦਾ ਕੁੱਤੇ ਹਨ। ਪੈਰਿਸ ਵਿੱਚ ਪਾਸ਼ਚਰ ਸੰਸਥਾਨ ਅਤੇ ਹੋਰ ਮਾਹਿਰਾਂ ਤੋਂ ਮਿਲੇ ਵੱਖ ਵੱਖ ਤਰੀਕਿਆਂ – ਗੈਸ ਨਾਲ ਮਾਰਨਾ, ਭਸਮੀਕਰਣ, ਮਾਸ ਦੀ ਮਨੁੱਖੀ ਉਪਭੋਗ ਲਈ ਵਰਤੋਂ ਕਰਨ – ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਹੈ ਕਿ ਕੁੱਤਿਆਂ ਨੂੰ ਇੱਕ ਉਜਾੜ ਪਏ ਟਾਪੂ ਉੱਤੇ ਛੱਡ ਦਿੱਤਾ ਜਾਵੇ।

ਕਰੇਟਾਂ ਵਿੱਚ ਤਾੜ ਕੇ ਕੁੱਤੇ ਇੱਕ ਜਹਾਜ਼ ਰਾਹੀਂ ਟਾਪੂ ਦੀਆਂ ਰੋਡੀਆਂ ਚਟਾਨਾਂ ਉੱਤੇ ਮਰਨ ਲਈ ਛੱਡ ਜਾਂਦੇ ਹਨ।

ਅੰਤ ਵਿੱਚ ਟਾਪੂ ਦਾ ਇੱਕ ਸ਼ਾਟ ਹੈ: ਹੱਡੀਆਂ, ਗਿਰਝਾਂ ਪਰ ਇੱਕ ਵੀ ਕੁੱਤਾ ਨਹੀਂ ਹੈ। ਸਭ ਤਮਾਸ਼ਾ ਖਤਮ ਹੋ ਗਿਆ ਹੈ।