ਭੱਦਰ (ਕ੍ਰਿਸ਼ਨ ਦੀ ਪਤਨੀ)
ਭਗਵਤ ਪਰਾਣ ਅਨੁਸਾਰ ਭੱਦਰ ਅਸ਼ਟਭਰਿਆ,[1] ਕਿ੍ਰਸ਼ਨ ਦੀਆਂ ਅੱਠ ਮੁੱਖ ਰਾਣੀਆਂ, ਵਿਚੋਂ ਇੱਕ ਸੀ। ਉਸ ਦਾ ਨਾਂ ਭਗਵਤ ਪੁਰਾਣ ‘ਚ ਮਿਲਦਾ ਹੈ ਜੋ ਕਿ੍ਰਸ਼ਨ ਦੀ ਅੱਠਵੀਂ ਪਤਨੀ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਉਸਦੀ ਚਚੇਰੀ\ਮਮੇਰੀ ਭੈਣ ਸੀ।ਕੁਝ ਸ੍ਰੋਤਾਂ ਦਾ ਕਹਿਣਾ ਹੈ ਕਿ ਭੱਦਰ ਭਗਵਾਨ ਕ੍ਰਿਸ਼ਨ ਦੀ ਸੱਤਵੀਂ ਪਤਨੀ ਹੈ।
ਜੀਵਨ
[ਸੋਧੋ]ਭਗਵਤ ਪੁਰਾਣ ਉਸ ਨੂੰ ਕੈਕੇਈ ਰਾਜ ਦੀ ਰਾਜਕੁਮਾਰੀ ਕੈਕੇਈ ਦਾ ਉਪਕਕਰਨ ਦਿੰਦਾ ਹੈ। ਉਹ ਰਾਜਾ ਧ੍ਰਿਤਾਕੇਤੂ ਅਤੇ ਉਸ ਦੀ ਪਤਨੀ ਸ਼ਰੂਤਕੀਰਤੀ, ਕੁੰਤੀ ਦੀ ਭੈਣ ਅਤੇ ਵਾਸੂਦੇਵਾ (ਕ੍ਰਿਸ਼ਨ ਦੇ ਪਿਤਾ) ਦੀ ਭੈਣ (ਜਾਂ ਚਚੇਰੀ ਭੈਣ), ਸੀ ਅਤੇ ਇਸ ਤਰ੍ਹਾਂ ਕ੍ਰਿਸ਼ਨ ਦੀ ਚਚੇਰੀ ਭੈਣ ਸੀ। ਭੱਦਰਾ ਦੇ ਪੰਜ ਭਰਾ ਸਨ ਤੇ ਉਹ ਸਭ ਤੋਂ ਵੱਡੇ ਰਾਜਕੁਮਾਰ ਸੰਤਰਦਾਨਾ ਤੋਂ ਛੋਟੀ ਸੀ ਜਿਸ ਨੇ ਭਦਰਾ ਦਾ ਵਿਆਹ ਕ੍ਰਿਸ਼ਨ ਨਾਲ ਕਰਵਾਇਆ।[2][3] ਇੱਕ ਹੋਰ ਟੈਕਸਟ ਵਿੱਚ, ਉਸ ਨੇ ਵਰਣਨ ਕੀਤਾ ਹੈ ਕਿ ਉਸ ਨੇ ਕ੍ਰਿਸ਼ਨਾ ਨੂੰ ਇੱਕ ਸਵਯੰਵਰ ਸਮਾਰੋਹ ਵਿੱਚ ਆਪਣੇ ਪਤੀ ਵਜੋਂ ਚੁਣਿਆ ਸੀ, ਜਿਸ ਵਿੱਚ ਇੱਕ ਲਾੜੀ ਇਕੱਠੇ ਹੋਏ ਸੂਰਵੀਰਾਂ ਵਿਚੋਂ ਲਾੜੇ ਦੀ ਚੋਣ ਕਰਦੀ ਹੈ।[4] ਕ੍ਰਿਸ਼ਨ ਅਤੇ ਉਸ ਦੀਆਂ ਰਾਣੀਆਂ ਇੱਕ ਵਾਰ ਕੁੰਤੀ, ਉਸ ਦੇ ਪੁੱਤਰਾਂ ਪਾਂਡਵਾਂ ਅਤੇ ਪਾਂਡਵਾਂ ਦੀ ਸਾਂਝੀ ਪਤਨੀ ਦ੍ਰੌਪਦੀ ਨੂੰ ਮਿਲਣ ਲਈ ਹਸਤੀਨਾਪੁਰ ਗਏ ਸਨ। ਜਿਵੇਂ ਕੁੰਤੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਦ੍ਰੌਪਦੀ ਭੱਦਰ ਅਤੇ ਹੋਰ ਰਾਣੀਆਂ ਨੂੰ ਉਪਹਾਰਾਂ ਨਾਲ ਪੂਜਾ ਅਤੇ ਸਨਮਾਨਿਤ ਕਰਦੀ ਹੈ। ਭੱਦਰ ਦ੍ਰੋਪਦੀ ਨੂੰ ਇਹ ਵੀ ਦੱਸਦੀ ਹੈ ਕਿ ਉਸ ਨੇ ਕਿਸ ਤਰ੍ਹਾਂ ਕ੍ਰਿਸ਼ਨਾ ਨਾਲ ਵਿਆਹ ਕੀਤਾ।[5] [6]
ਭਗਵਤ ਪੁਰਾਣ ਦੇ ਅਨੁਸਾਰ, ਭੱਦਰ ਦੇ ਦਸ ਪੁੱਤਰ ਸਨ, ਜਿਨ੍ਹਾਂ ਦੇ ਨਾਂ ਸੰਗਰਾਮਜੀਤ, ਬ੍ਰਿਹਤਸੈਨਾ, ਸ਼ੂਰਾ, ਪ੍ਰਹਾਰਣਾ, ਅਰਿਜੀਤ, ਜਯਾ, ਸੁਭਦ੍ਰ, ਵਾਮ, ਆਯੂਰ ਅਤੇ ਸਤਯਕ ਸਨ।[7][8] ਹਿੰਦੂ ਮਹਾਂਕਾਵਿ ਮਹਾਭਾਰਤ ਦਾ ਮੌਸਾਲਾ ਪਰਵ ਜਿਸ ਵਿੱਚ ਕ੍ਰਿਸ਼ਨ ਦੀ ਮੌਤ ਅਤੇ ਉਸ ਦੀ ਨਸਲ ਦੇ ਅੰਤ ਬਾਰੇ ਦੱਸਿਆ ਗਿਆ ਹੈ ਅਤੇ ਭਗਵਤ ਪੁਰਾਣ ਵਿੱਚ ਭਦਰ ਅਤੇ ਹੋਰ ਸੱਤ ਮੁੱਖ ਰਾਣੀਆਂ ਦੇ ਵਿਰਲਾਪ ਅਤੇ ਉਸ ਤੋਂ ਬਾਅਦ ਦੇ ਕ੍ਰਿਸ਼ਨ ਦੇ ਅੰਤਮ ਸੰਸਕਾਰ ਵਿੱਚ ਲਾਪ੍ਰਵਾਹੀ ਦਰਜ ਕੀਤੀ ਗਈ ਹੈ। ਜਦੋਂ ਕਿ ਭਗਵਤ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਰਾਣੀਆਂ ਨੇ ਸਤੀ ਹੋਈਆਂ, ਮਹਾਂਭਾਰਤ ਵਿੱਚ ਸਿਰਫ ਭਦ੍ਰਰ ਸਮੇਤ ਚਾਰ ਦਾ ਜ਼ਿਕਰ ਹੈ।[9][10]
ਵਿਰਾਸਤ
[ਸੋਧੋ]ਭੱਦਰ ਕਲਿਆਣਮ (ਜਿਸਦਾ ਅਰਥ: ਭਦਰ ਦਾ ਵਿਆਹ) ਸਿਰਲੇਖ ਵਾਲੀ ਕਿਤਾਬ ਤੇਲਗੂ ਭਾਸ਼ਾ ਵਿੱਚ ਡਾ. ਕੇ.ਵੀ ਕ੍ਰਿਸ਼ਣ ਕੁਮਾਰ ਦੁਆਰਾ ਲਿਖੀ ਗਈ ਸੀ। ਉਸਨੇ ਇਸ ਕਿਤਾਬ ਨੂੰ ਆਪਣੀ 80 ਵੇਂ ਜਨਮਦਿਨ 'ਤੇ ਸਤਿਆ ਸਾਈਂ ਬਾਬਾ ਨੂੰ ਸਮਰਪਤ ਕੀਤਾ। ਇਸ ਪੁਸਤਕ ਵਿੱਚ, ਉਸ ਨਾ ਭਦਰ ਨੂੰ ਮਹਾਲਕਸ਼ਮੀ ਦਾ ਰੂਪ ਅਤੇ ਕ੍ਰਿਸ਼ਨ ਦੀ ਸੱਤਵੀਂ ਪਤਨੀ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜੋ ਸ਼ਰਧਾ ਅਤੇ ਪਿਆਰ ਦਾ ਸੰਗਮ" ਦੇ ਤੌਰ ‘ਤੇ ਬਿਆਨੀ ਗਈ ਹੈ।[11]
ਹਵਾਲੇ
[ਸੋਧੋ]- ↑ Mani, Vettam (1975). Puranic Encyclopaedia: a Comprehensive Dictionary with Special Reference to the Epic and Puranic Literature. Motilal Banarsidass Publishers. p. 62. ISBN 978-0-8426-0822-0.
- ↑ Prabhupada. "Bhagavata Purana 10.58.56". Bhaktivedanta Book Trust. Archived from the original on 17 ਅਕਤੂਬਰ 2010.
- ↑ Prabhupada. "Bhagavata Purana 9.24.38". Bhaktivedanta Book Trust. Archived from the original on 18 ਸਤੰਬਰ 2009.
- ↑ Aparna Chatterjee (December 10, 2007). "The Ashta-Bharyas". American Chronicle. Archived from the original on 6 ਦਸੰਬਰ 2012. Retrieved 21 April 2010.
{{cite web}}
: Unknown parameter|dead-url=
ignored (|url-status=
suggested) (help) - ↑ V. R. Ramachandra Dikshitar (1995). The Purana Index. Motilal Banarsidass. p. 534. ISBN 978-81-208-1273-4. Retrieved 21 February 2013.
- ↑ Prabhupada. "Bhagavata Purana 10.71.41-42". Bhaktivedanta Book Trust. Archived from the original on 2006-09-11.
- ↑ "The Genealogical Table of the Family of Krishna". Krsnabook.com. Retrieved 5 February 2013.
- ↑ Prabhupada. "Bhagavata Purana 10.61.17". Bhaktivedanta Book Trust. Archived from the original on 21 ਅਕਤੂਬਰ 2010.
- ↑ Kisari Mohan Ganguli. "Mahabharata". Sacred-texts.com. Retrieved 18 March 2013.
- ↑ Prabhupada. "Bhagavata Purana 11.31.20". Bhaktivedanta Book Trust. Archived from the original on 13 ਜੂਨ 2010.
- ↑ Bhadra Kalyanam by Dr. K. V. Krishna Kumari. Archive. org. Retrieved 9 February 2013.