ਮਨੁੱਖੀ ਨੱਕ
ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਅਤੇ ਚਿਹਰੇ ਦੇ ਵਿਚਕਾਰ ਅਤੇ ਉਭਰਿਆ ਹੁੰਦਾ ਹੈ। ਪ੍ਰਾਣੀ ਜਗਤ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ-ਵੱਧ ਲੋੜ ਮੁਤਾਬਕ, ਨੱਕ ਛੋਟਾ-ਵੱਡਾ ਹੁੰਦਾ ਹੈ। ਪੁਰਸ਼ਾਂ ਦਾ ਨੱਕ ਵੱਡਾ ਅਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇੱਕ ਮਨੁੱਖੀ ਨੱਕ ਵਿੱਚ ਤਕਰੀਬਨ ਪੰਜਾਹ ਲੱਖ ਸੈੱਲ ਹੁੰਦੇ ਹਨ। ਪਸ਼ੂਆਂ ਵਿੱਚ ਇਹ ਗਿਣਤੀ ਚਾਰ ਗੁਣਾ ਹੁੰਦੀ ਹੈ। ਮਨੁੱਖੀ ਨੱਕ ਦਸ ਕੁ ਸਾਲ ਦੀ ਉਮਰ ਤਕ ਵਿਕਸਤ ਹੋ ਜਾਂਦਾ ਹੈ ਅਤੇ ਅਠਾਰ੍ਹਾਂ ਕੁ ਸਾਲ ਦੀ ਉਮਰ ਮਗਰੋਂ ਇਸ ਦਾ ਵਧਣਾ ਰੁਕ ਜਾਂਦਾ ਹੈ।
ਕੰਮ[ਸੋਧੋ]
ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸੁਆਦ ਪਰਖਣ, ਖਾਣ-ਪੀਣ ਲਈ ਚੀਜ਼ਾਂ ਪ੍ਰਵਾਨ ਅਤੇ ਰੱਦ ਕਰਨ ਦਾ ਸੰਦ ਵੀ ਹੈ।[1] ਨੱਕ ਦਾ ਹੋਰ ਕਾਰਜ ਇਸ ਦੀ ਸੁੰਘਣ-ਯੋਗਤਾ ਹੈ। ਸਾਹ ਲੈਣ ਵਿੱਚ ਖ਼ੁਸ਼ਕ ਅਤੇ ਗਰਮ ਹਵਾ ਨੂੰ ਨਮੀ ਅਤੇ ਸਰਦੀ ਵਿੱਚ ਠੰਢੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਹੀ ਪਹੁੰਚਾਉਂਦਾ ਹੈ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਖ਼ੁਸ਼ਕ ਹੋਣ ਤੋਂ ਰੋਕਦਾ ਹੈ। ਨੱਕ ਵਿਚਲੇ ਵਾਲ ਬਾਹਰਲੀਆਂ ਚੀਜ਼ਾਂ ਅਤੇ ਮਿੱਟੀ-ਘੱਟੇ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਦੇ ਹਨ। ਦੁੱਖ-ਦਰਦ ਵਿੱਚ ਮਨੁੱਖ ਅੱਖਾਂ ਨਾਲ ਹੀ ਨਹੀਂ, ਨੱਕ ਰਾਹੀਂ ਵੀ ਰੋਂਦਾ ਹੈ। ਨੱਕ, ਗਲਾ, ਕੰਨ ਆਪਸ ਵਿੱਚ ਜੁੜੇ ਹੋਏ ਹਨ।
ਕਿਸਮਾ[ਸੋਧੋ]
ਨੱਕ ਦੀਆਂ ਚੌਦ੍ਹਾਂ ਕਿਸਮਾਂ ਮੰਨੀਆ ਜਾਂਦੀਆ ਹਨ ਜਿਵੇਂ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ, ਇਕਹਿਰਾ ਅਤੇ ਤਰਾਸ਼ਿਆ ਹੋਇਆ, ਫਿੱਡਾ ਆਦਿ।
ਮਿਥਿਹਾਸ-ਇਤਿਹਾਸ[ਸੋਧੋ]
- ਰਾਮਾਇਣ, ਲਛਮਣ ਵੱਲੋਂ ਸਰੂਪਨਖਾ ਦੇ ਨੱਕ ਕੱਟਣਾ।
- ਕਲੀਓਪੈਟਰਾ ਦੇ ਨੱਕ ਨੇ ਵਿਸ਼ਾਲ ਯੁੱਧ ਨੂੰ ਜਨਮ ਦੇ ਕੇ ਯੂਰਪ ਦਾ ਨਕਸ਼ਾ ਬਦਲ ਦਿੱਤਾ ਸੀ।
- ਰੋਮਨ ਸੱਭਿਅਤਾ ਵਿੱਚ ਲੰਮੇ ਨੱਕ ਵਾਲਿਆਂ ਦਾ ਬੜਾ ਸਤਿਕਾਰ ਸੀ।
- ਇਸਤਰੀਆਂ ਦੇ ਨੱਕ ਵਿੱਚ ਲੌਂਗ, ਨੱਥ, ਕੋਕਾ, ਮਛਲੀ, ਤੀਲੀ, ਮੇਖ-ਮੁਰਕੀ ਆਦਿ ਗਹਿਣੇ ਪਾਏ ਜਾਂਦੇ ਹਨ।
- ‘ਨੱਕ’ ਦੇ ਨਿੱਛ ਮਾਰਨਾ ਬਦਸ਼ਗਨੀ ਮੰਨਿਆ ਜਾਂਦਾ ਹੈ।
ਮੁਹਾਵਰੇ[ਸੋਧੋ]
ਨੱਕ ‘ਚ ਨਕੇਲ ਪਾਉਣਾ, ਨੱਕ ‘ਤੇ ਮੱਖੀ ਨਾ ਬੈਠਣ ਦੇਣਾ, ਨੱਕ ਨਾਲ ਲਕੀਰਾਂ ਕੱਢਣੀਆਂ, ਨਾਸੀਂ ਧੂੰਆਂ ਦੇਣਾ, ਨੱਕ ਰੱਖਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜ੍ਹਨਾ, ਨੱਕ ‘ਤੇ ਗੁੱਸਾ ਰਹਿਣਾ ਆਦਿ।
ਹਵਾਲੇ[ਸੋਧੋ]
- ↑ archaeologyinfo.com > glossary Retrieved on August 2010