ਮਨੁੱਖੀ ਬਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਚੀਲਿਸ ਦੀ ਕਬਰ ਉਤੇ ਨੀ ਅੋਪਟੋਲੇਮਸ ਦੇ ਹੱਥੋਂ ਪਾਲੀਜਿਨਾ ਦੀ ਮੌਤ (ਇੱਕ ਪ੍ਰਾਚੀਨ ਚਿੱਤਰ)

ਕਿਸੇ ਵੀ ਧਾਰਮਿਕ ਰਸਮ (ਰਸਮ ਲਈ ਕੀਤੀ ਹੱਤਿਆ) ਲਈ ਕਿਸੇ ਮਨੁੱਖ ਦੀ ਹੱਤਿਆ ਕਰਨ ਨੂੰ ਮਨੁੱਖੀ ਬਲੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਪਸ਼ੂਆਂ ਨੂੰ ਵੀ ਧਾਰਮਿਕ ਰਸਮਾਂ ਲਈ ਵੱਢਿਆ ਜਾਂਦਾ/ਕਤਲ ਕੀਤਾ ਜਾਂਦਾ ਹੈ ਜਿਸ ਨੂੰ ਪਸ਼ੂ ਬਲੀ ਕਿਹਾ ਜਾਂਦਾ ਹੈ। ਇਤਿਹਾਸ ਵਿੱਚ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮਨੁੱਖੀ ਬਲੀ ਦੀ ਪ੍ਰਥਾ ਰਹੀ ਹੈ। ਇਸ ਦੇ ਸ਼ਿਕਾਰ ਵਿਅਕਤੀ ਨੂੰ ਰੀਤੀ ਰਿਵਾਜਾਂ ਅਨੁਸਾਰ ਇਸ ਪ੍ਰਕਾਰ ਮਾਰਿਆ ਜਾਂਦਾ ਸੀ ਕਿ ਦੇਵਤੇ ਖੂਸ਼ ਅਤੇ ਸਤੁਸ਼ਟ ਹੋ ਜਾਣ ਉਦਾਹਰਨ ਲਈ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਵਿਅਕਤੀ ਦੀ ਆਤਮਾ ਨੂੰ ਦੇਵਤੇ ਦੀ ਸੰਤੁਸ਼ਟੀ ਲਈ ਭੇਟ ਕਤਾ ਜਾਂਦਾ ਹੈ ਜਾਂ ਰਾਜੇ ਦੇ ਗ਼ੁਲਾਮਾਂ ਦੀ ਬਲੀ ਦਿੱਤੀ ਜਾਂਦੀ ਸੀ ਤਾਂ ਜੋ ਅਗਲੇ ਜਨਮ ਵਿਚ ਆਪਣੇ ਸਵਾਮੀ (ਦੇਵਤੇ ਦੀ) ਦੀ ਸੇਵਾ ਰਾਜੇ ਦੇ ਰੂਪ ਵਿੱਚ ਹੀ ਕਰ ਸਕੇ। ਇਸੇ ਤਰ੍ਹਾਂ ਕੁਝ ਸਮਾਜਾਂ ਵਿੱਚ ਮਿਲਦੀਆਂ ਜੁਲਦੀਆਂ ਪ੍ਰਥਾਵਾਂ ਚਲਦੀਆਂ ਸਨ ਜਿਵੇਂ ਮਨੁੱਖੀ ਸਿਰਾਂ ਦਾ ਸ਼ਿਕਾਰ ਕਰਨਾ ਆਦਿ। ਲੋਹਾ ਯੁੱਗ ਤੱਕ ਧਰਮਾਂ ਦੇ ਸਬੰਧ ਵਿੱਚ ਹੋ ਰਹੇ ਵਿਕਾਸ ਕਾਰਣ ਪੁਰਾਤਨ ਸਮੇਂ ਨਾਲੋਂ ਮਨੁੱਖੀ ਬਲੀ ਦਾ ਚਲਨ ਬਹੁਤ ਘੱਟ ਹੋ ਗਿਆ ਸੀ। ਆਧੁਨਿਕ ਸਮੇਂ ਵਿੱਚ ਲਗਭਗ ਇਹ ਖਤਮ ਹੋ ਚੁੱਕਾ ਹੈ ਪਰ ਕਦੇ ਮਨੁੱਖੀ ਬਲੀ ਦੀ ਖਬਰ ਪਤਾ ਲੱਗ ਜਾਂਦੀ ਹੈ

ਪ੍ਰਾਣ ਦੰਡ ਦੇਣ ਨਾਲ ਵੀ ਬਹੁਤ ਸਾਰੀਆਂ ਰੀਤਾਂ ਜੂੜੀਆਂ ਹਨ ਹਾਲਾਂਕਿ ਇਸਦਾ ਸਿਧਾ ਸਬੰਧ ਧਰਮ ਨਾਲ ਨਹੀਂ ਹੈ ਪਰ ਇਸਦਾ ਵੀ ਮਨੁੱਖੀ ਬਲੀ ਤੋਂ ਅਲੱਗ ਕਰ ਕੇ ਦੇਖਣਾ ਮੁਸ਼ਕਿਲ ਹੈ। ਜਲਾ ਕੇ ਮਾਰਨ ਨੂੰ ਇਤਿਹਾਸਿਕ ਰੂਪ ਵਿੱਚ ਮਨੁਖੀ ਬਲੀ ਅਤੇ ਮ੍ਰਿਤੂ ਦੰਡ ਦੀ ਆਲੋਚਨਾ ਕਰਨ ਵਾਲੇ ਇਸ  ਨੂੰ ਮਨੁਖੀ ਬਲੀ ਦਾ ਰੂਪ ਹੀ ਮੰਨਦੇ ਹਨ। ਇਸੇ ਤਰ੍ਹਾਂ ਗੈਰ-ਕੰਨੂਨੀ ਢੰਗ ਨਾਲ ਕੀਤੀ ਹੱਤਿਆ ਵੀ, ਸਮੂਹਿਕ ਹੱਤਿਆ ਨੂੰ ਥਿਯੋਡੋਰ ਡਬਲਿਉ ਅਰਨਾਲਡ ਦੇ ਅਨੁਸਾਰ ਕਦੇ ਕਦੇ ਮਨੁੱਖੀ ਬਲੀ ਹੀ ਸਮਝਿਆ ਜਾਂਦਾ ਹੈ।

ਆਧਨਿਕ ਸਮੇਂ ਵਿੱਚ ਪਸ਼ੂ ਬਲੀ ਦੀ ਪ੍ਰਥਾ ਜੋ ਕਿ ਕਿਸੇ ਸੁਤੰਤਰ ਸੀ ਦੇ ਮੁਕਾਬਲੇ ਲਗਭਗ ਸਾਰੇ ਪ੍ਰਮੁੱਖ ਧਰਮਾਂ ਵਿੱਚ ਗਾਇਬ ਹੋ ਚੁੱਕੀ ਹੈ ਭਾਵ ਹੁਣ ਖਾਸ ਤਿਉਹਾਰਾਂ ਉਤੇ ਪਸ਼ੂ ਬਲੀ ਦਿੱਤੀ ਜਾਂਦੀ ਹੈ। ਮਨੁੱਖੀ ਬਲੀ ਜੋ ਕਿਸੇ ਸਮੇਂ ਸਭ ਤੋਂ ਦੁਰਲਭ  ਮੰਨੀ ਜਾਂਦੀ ਸੀ, ਨੂੰ ਆਧੁਨਿਕ ਕਾਨੂੰਨ ਹੱਤਿਆ ਦਾ ਰੂਪ ਹੀ ਮੰਨਦਾ ਹੈ। 

ਕਿਸੇ ਰਸਮ ਨੂੰ ਪੂਰਾ ਕਰਨ ਲਈ ਕੀਤੀਆਂ ਗਈਆ ਹੱਤਿਆਵਾਂ ਕਦੇ ਕਦੇ ਦੇਖਣ ਵਿੱਚ ਆਉਂਦੀਆ ਹਨ ਜਿਵੇਂ 2000 ਈ. ਵਿਚ ਉਪ-ਸਹਾਰਵੀ ਅਫ਼ਰੀਕਾ ਦੇ ਇਲਾਕੇ ਦੀ ਰਿਪੋਰਟ (ਸਮੂਹਕ ਹੱਤਿਆ) ਤੋਂ ਸਪਸ਼ਟ ਹੋ ਜਾਂਦਾ ਹੈ। ਭਾਰਤ ਵਿਚ ਸਤੀ ਪ੍ਰਥਾ ਜਿਸ ਵਿੱਚ ਕਿਸੇ ਵਿਧਵਾ ਨੂੰ ਧੱਕੇ ਨਾਲ  ਉਸ ਦੇ ਮ੍ਰਿਤਕ ਪਤੀ ਨਾਲ ਜਲ੍ਹਾ ਦਿਤਾ ਜਾਂਦਾ ਸੀ, ਵੀ 19ਵੀਂ ਸਦੀ ਤੱਕ ਪ੍ਰਚਿਲਤ ਸੀ।

ਵਿਕਾਸ ਅਤੇ ਹਵਾਲੇ [ਸੋਧੋ]

ਮਨੁੱਖੀ ਬਲੀ ਦੇ ਸੰਕਲਪ ਦੀਆਂ ਜੜ੍ਹਾਂ ਪੂਰਵ-ਇਤਿਹਾਸ ਵਿਚ, ਮਨੁੱਖੀ ਵਤੀਰੇ ਦੇ ਵਿਕਾਸ ਵਿੱਚ ਡੂੰਘੀਆਂ ਜੜੀਆਂ ਹੋਈਆਂ ਹਨ।[1] ਇਤਿਹਾਸ ਵਿੱਚ ਮਿਲਦੇ ਇਸ ਦੇ ਹਵਾਲਿਆਂ ਤੋਂ ਜਾਪਦਾ ਹੈ ਇਹ ਜ਼ਿਆਦਾਤਰ ਸੱਭਿਆਚਾਰਾਂ ਦੇ ਉੱਭਾਰ ਦੇ ਮੋੜਾਂ ਤੇ, ਨਵ-ਪੱਥਰ ਜੁੱਗ ਜਾਂ ਘੁਮੰਤਰੂ ਸਭਿਆਚਾਰਾਂ ਨਾਲ ਜੁੜਿਆ ਹੋਇਆ ਹੈ। ਕਈ ਵੱਖ-ਵੱਖ ਮੌਕਿਆਂ ਤੇ ਕਈ ਵੱਖ-ਵੱਖ ਸਭਿਆਚਾਰਾਂ ਵਿੱਚ ਮਨੁੱਖੀ ਬਲੀ ਦੀ ਪ੍ਰਥਾ ਰਹੀ ਹੈ। ਮਨੁੱਖੀ ਬਲੀ ਦੇ ਪਿੱਛੇ ਵੱਖੋ ਵੱਖ ਤਰਕ ਉਹੀ ਹਨ ਜੋ ਆਮ ਤੌਰ ਤੇ ਧਾਰਮਿਕ ਕੁਰਬਾਨੀ ਦੇ ਪ੍ਰੇਰਕ ਹੁੰਦੇ ਹਨ। ਮਨੁੱਖੀ ਬਲੀ ਦਾ ਮਕਸਦ ਚੰਗੀ ਕਿਸਮਤ ਲਿਆਉਣਾ ਅਤੇ ਦੇਵਤਿਆਂ ਨੂੰ ਖ਼ੁਸ਼ ਕਰਨਾ ਹੈ, ਮਿਸਾਲ ਦੇ ਤੌਰ ਤੇ ਮੰਦਿਰ ਜਾਂ ਪੁਲ ਵਰਗੀ ਕਿਸੇ ਇਮਾਰਤ ਦੇ ਸੰਪੂਰਨ ਹੋਣ ਤੇ ਉਸ ਦੇ ਸਮਰਪਣ ਦੇ ਪ੍ਰਸੰਗ ਵਿਚ। ਉਦਾਹਰਨ ਲਈ ਇੱਕ ਚੀਨੀ ਪੌਰਾਣਿਕ ਕਥਾ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਮਹਾਨ ਦੀਵਾਰ ਦੇ ਹੇਠਾਂ ਹਜ਼ਾਰਾਂ ਲੋਕ ਦਫ਼ਨ ਹਨ ਭਾਵ ਉਨ੍ਹਾਂ ਦੀ ਬਲੀ ਦਿਤੀ ਗਈ ਹੈ। ਪ੍ਰਾਚੀਨ ਜਾਪਾਨ ਦੀਆਂ ਲੋਕ ਕਥਾਵਾਂ ਵਿੱਚ "ਹੀਤੋਬਸ਼ੀਰਾ" (ਮਨੁੱਖੀ ਥੰਮ) ਦੇ ਬਾਰੇ ਚਰਚਾ ਮਿਲਦੀ ਹੈ ਕਿ ਦੁਰਘਟਨਾਵਾਂ ਜਾਂ ਦੁਸ਼ਮਣ ਹਮਲਿਆਂ ਤੋਂ ਇਮਾਰਤਾਂ ਦੀ ਰੱਖਿਆ ਲਈ ਉਨ੍ਹਾਂ ਦੀਆਂ ਨੀਹਾਂ ਵਿੱਚ ਜਾਂ ਉਨ੍ਹਾਂ ਦੇ ਨੇੜੇ ਕੁਆਰੀਆਂ ਕੁੜੀਆਂ ਨੂੰ ਜ਼ਿੰਦਾ ਦਫਨਾਇਆ ਜਾਂਦਾ ਸੀ। ਧਰਨਾ ਸੀ ਕਿਸੇ ਵੀ ਮਹਾਪੁਰਸ਼ ਦੀ ਯਾਦ ਵਿੱਚ ਨਿਰਮਾਣ ਕਰਾਉਣ ਸਮੇਂ ਪ੍ਰਾਥਨਾ ਦੇ ਰੂਪ ਵਿੱਚ ਕਿਸੇ ਕੁਆਰੀ ਇਸਤਰੀ ਨੂੰ ਜਿਉਂਦਾ ਦਫ਼ਨਾਉਣ ਨਾਲ ਇਮਾਰਤ ਨੂੰ ਕਿਸੇ ਦੁਰਘਟਨਾ ਜਾਂ ਬਾਹਰੀ ਦੁਸ਼ਮਨ ਤੋਂ ਕੋਈ ਖਤਰਾ ਨਹੀਂ ਰਹਿੰਦਾ।[2] ਅਤੇ ਬਾਲਕਨ ਦੇਸ਼ਾਂ ਵਿੱਚ (ਸਕਾਡਰ ਬਿਲਡਿੰਗ ਅਤੇ ਆਰਟਾ ਪੁਲ ਦੇ ਬਾਰੇ ਵਿੱਚ ਲਗਪਗ ਮਿਲਦੀਆਂ ਜੁਲਦੀਆਂ ਮਿਥਾਂ ਮਿਲਦੀਆਂ ਹਨ।

1487 ਵਿੱਚ ਟੇਨੋਕਿੱਟਲਾਨ ਦੇ ਮਹਾਨ ਪਿਰਾਮਿਡ ਦੀ ਸ਼ੁਧੀ ਕਰਾਉਣ ਲਈ ਐਜ਼ਟੈਕਾਂ ਨੇ ਚਾਰ ਦਿਨ ਦੇ ਅੰਦਰ ਅੰਦਰ ਲਗਭਗ 80,400 ਕੈਦੀਆਂ ਦੀ ਬਲੀ ਦਿਤੀ ਸੀ। 'ਐਜ਼ਟੈਕ ਵਾਰਫੇਅਰ' ਦੇ ਲੇਖਕ ਰੌਸ ਹੇਸੀਗ ਦੇ ਅਨੁਸਾਰ, "10,000 ਅਤੇ 80,400 ਦੇ ਵਿਚਕਾਰ ਵਿਅਕਤੀਆਂ " ਦੀ ਰਸਮ ਵਿੱਚ ਬਲੀ ਦਿੱਤੀ ਗਈ ਸੀ।[3]

ਯੁੱਧ ਵਿੱਚ ਦੇਵਤਿਆਂ ਦੀ ਕਿਰਪਾ ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਵੀ ਮਨੁੱਖੀ ਬਲੀ ਦਿੱਤੀ ਹੋ ਸਕਦੀ ਹੈ। ਹੋਮਰ ਦੇ ਮਹਾਂਕਾਵਿ ਵਿੱਚ, ਇਫੀਜੀਨੀਆ ਨੂੰ ਉਸਦੇ ਪਿਤਾ ਅਗਮੈਮਨੋਨ ਨੇ ਆਰਟਿਮਿਸ ਨੂੰ ਖ਼ੁਸ਼ ਕਰਨ ਲਈ ਕੁਰਬਾਨ ਕੀਤਾ ਜਾਣਾ ਸੀ ਤਾਂ ਕਿ ਉਸ ਕੋਲੋਂ ਯੁਨਾਨੀਆਂ ਨੂੰ ਟਰੋਜਨ ਜੰਗ ਲਾਉਣ ਦੀ ਇਜਾਜ਼ਤ ਮਿਲ ਸਕਦੀ।

ਮੌਤ ਉਪਰੰਤ ਜੀਵਨ ਦੀਆਂ ਕੁਝ ਧਾਰਨਾਵਾਂ ਅਨੁਸਾਰ, ਮ੍ਰਿਤਕ ਨੂੰ ਉਸਦੇ ਅੰਤਿਮ-ਸੰਸਕਾਰ ਵੇਲੇ ਮਾਰੇ ਗਏ ਪੀੜਤਾਂ ਤੋਂ ਲਾਭ ਮਿਲਦਾ ਹੈ। ਮੰਗੋਲ, ਸਿਥੀਅਨਜ਼, ਪ੍ਰਾਚੀਨ ਮਿਸਰ ਦੇ ਅਤੇ ਕਈ ਮੇਸੋਅਮਰੀਕੀ ਸਰਦਾਰ ਸੋਚਦੇ ਸਨ ਕਿ ਉਹ ਆਪਣਾ ਜ਼ਿਆਦਾਤਰ ਟੱਬਰ, ਨੌਕਰਾਂ ਅਤੇ ਬਾਂਦੀਆਂ ਸਣੇ, ਆਪਣੇ ਨਾਲ ਅਗਲੇ ਸੰਸਾਰ ਲੈ ਜਾ ਸਕਦੇ ਸਨ। ਇਸ ਨੂੰ ਕਈ ਵਾਰ "ਲਾਗੀ ਕੁਰਬਾਨੀ" ਕਿਹਾ ਜਾਂਦਾ ਹੈ, ਕਿਉਂਕਿ ਨੇਤਾ ਦੇ ਲਾਗੀ ਲਾਣੇ ਨੂੰ ਉਨ੍ਹਾਂ ਦੇ ਮਾਲਕ ਦੇ ਨਾਲ ਕੁਰਬਾਨ ਕਰ ਦਿੱਤਾ ਜਾਂਦਾ ਸੀ, ਤਾਂ ਕਿ ਉਹ ਅਗਲੇ ਜੀਵਨ ਵਿੱਚ ਉਸਦੀ ਸੇਵਾ ਜਾਰੀ ਰੱਖ ਸਕਣ।

ਇਕ ਹੋਰ ਮੰਤਵ ਪੀੜਿਤ ਦੇ ਸਰੀਰ ਦੇ ਅੰਗਾਂ ਤੋਂ ਭਵਿੱਖਗਿਆਨ ਹੈ। ਸਟ੍ਰਾਬੋ ਦੇ ਅਨੁਸਾਰ, ਸੈਲਟ ਲੋਕ ਇੱਕ ਪੀੜਿਤ ਦੇ ਤਲਵਾਰ ਖੋਭ ਦਿੰਦੇ ਸਨ ਅਤੇ ਉਸ ਦੀ ਮੌਤ ਦੀਆਂ ਕੜਵੱਲਾਂ ਤੋਂ ਭਵਿੱਖ ਦਾ ਅਨੁਮਾਨ ਲਾਉਂਦੇ ਸਨ।[4]

ਸਿਰਾਂ ਦਾ ਸ਼ਿਕਾਰ ਇੱਕ ਮਾਰੇ ਗਏ ਵੈਰੀ ਦਾ ਸਿਰ ਕਰਮਕਾਂਡ ਜਾਂ ਜਾਦੂਟੂਣੇ ਦੇ ਮਕਸਦ ਲਈ, ਜਾਂ ਵੱਕਾਰ ਦੇ ਕਾਰਣਾਂ ਕਰਕੇ ਲਿਆਏ ਜਾਣ ਦੀ ਪ੍ਰਥਾ ਹੈ। ਇਹ ਕਈ ਪੂਰਵ-ਆਧੁਨਿਕ ਕਬਾਇਲੀ ਸਮਾਜਾਂ ਵਿੱਚ ਪਰਚਲਤ ਸੀ।

ਮਨੁੱਖੀ ਬਲੀ ਇੱਕ ਸਥਿਰ ਸਮਾਜ ਵਿੱਚ ਇੱਕ ਰੀਤੀ ਰਿਵਾਜ ਹੋ ਸਕਦੀ ਹੈ, ਅਤੇ ਇਹ ਵੀ ਹੋ ਸਕਦਾ ਹੈ ਕਿ ਸਮਾਜਿਕ ਬੰਧਨਾਂ (ਧਰਮ ਦੇ ਸਮਾਜ ਸ਼ਾਸਤਰ) ਨੂੰ ਵਧਾਉਣ ਲਈ ਸੰਚਾਲਕ ਹੋਵੇ। ਇਹ ਕੰਮ ਇਹ ਦੋ ਤਰੀਕਿਆਂ ਨਾਲ ਕਰ ਸਕਦੀ ਹੈ: ਇੱਕ ਬਲੀ ਦੇਣ ਵਾਲੇ ਸਮਾਜਾਂ ਨੂੰ ਜੋੜਨ ਵਾਲਾ ਬੰਧਨ ਹੋਣ ਰਾਹੀਂ, ਅਤੇ ਦੂਜਾ ਮਨੁੱਖੀ ਬਲੀ ਅਤੇ ਮੌਤ ਦੀ ਸਜ਼ਾ ਨੂੰ ਜੋੜਨ ਦੇ ਰੂਪ ਵਿੱਚ ਅਜਿਹੇ ਵਿਅਕਤੀਆਂ (ਅਪਰਾਧੀ, ਧਰਮ ਵਿਰੋਧੀ, ਵਿਦੇਸ਼ੀ ਗੁਲਾਮ ਅਤੇ ਜੰਗੀ ਕੈਦੀ) ਨੂੰ ਹਟਾ ਦੇਣ ਰਾਹੀਂ, ਜਿਨ੍ਹਾਂ ਦਾ ਸਮਾਜਕ ਸਥਿਰਤਾ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ, ਸਿਵਲ ਧਰਮ ਦੇ ਬਾਹਰ, ਮਨੁੱਖੀ ਬਲੀ ਦਾ ਨਤੀਜਾ "ਖੂਨ ਖਰਾਬੇ" ਅਤੇ ਕਤਲਾਮ ਦੇ ਵਿਸਫੋਟ ਵਿੱਚ ਹੋ ਸਕਦੇ ਹਨ ਜਿਨ੍ਹਾਂ ਨਾਲ ਸਮਾਜ ਨੂੰ ਅਸਥਿਰਤਾ ਫੈਲ ਜਾਂਦੀ ਹੈ। ਯੂਰਪੀ ਵਿਚ-ਹੰਟ (ਚੁੜੇਲਾਂ ਦਾ ਸ਼ਿਕਾਰ)[5] ਦੇ ਦੌਰਾਨ ਅਤੇ ਫਰਾਂਸੀਸੀ ਕਰਾਂਤੀ ਦੇ ਦੌਰਾਨ ਹਿੰਸਾ ਦਾ ਅਤੇ ਮੌਤ ਦੀਆਂ ਸਜ਼ਾਵਾਂ ਦਾ ਹੜ੍ਹ ਜਿਹਾ ਆ ਗਿਆ ਸੀ, ਅਤੇ ਇਸ ਤੋਂ ਵੀ ਇਹੀ ਸਮਾਜ ਸ਼ਾਸਤਰੀ ਪੈਟਰਨ ਦੇਖਣ ਨੂੰ ਮਿਲੇ।

ਕਈ ਸੰਸਕ੍ਰਿਤੀਆਂ ਵਿੱਚ ਉਨ੍ਹਾਂ ਦੀਆਂ ਪ੍ਰਾਚੀਨ ਕਥਾਵਾਂ ਵਿੱਚ ਪੂਰਵ-ਇਤਿਹਾਸਕ ਮਨੁੱਖੀ ਬਲੀ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ, ਲੇਕਿਨ ਉਨ੍ਹਾਂ ਦੇ ਇਤਿਹਾਸਿਕ ਰਿਕਾਰਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਹ ਪ੍ਰਥਾ ਬੰਦ ਹੋ ਚੁੱਕੀ ਸੀ। ਇਬ੍ਰਾਹੀਮ ਅਤੇ ਇਸਹਾਕ ਦੀ ਕਥਾ (ਉਤਪਤੀ 22) ਮਨੁੱਖ ਬਲੀ ਨੂੰ ਖ਼ਤਮ ਕਰਨ ਵਾਲੇ ਅਜਿਹੇ ਮਿਥਕਾਂ ਦੀ ਇੱਕ ਉਦਾਹਰਣ ਹੈ। ਇਸੇ ਤਰ੍ਹਾਂ, ਵੈਦਿਕ ਪੁਰੁਸ਼ਮੇਧ (ਸ਼ਬਦੀ ਅਰਥ ਮਨੁੱਖ ਕੁਰਬਾਨੀ), ਵੀ ਆਪਣੇ ਸ਼ੁਰੂਆਤੀ ਪ੍ਰਮਾਣਾਂ ਵਿੱਚ ਹੀ ਸਿਰਫ ਇੱਕ ਪ੍ਰਤੀਕਾਤਮਕ ਪ੍ਰਥਾ ਸੀ। ਪਲਾਇਨੀ ਦ ਐਲਡਰ ਦੇ ਅਨੁਸਾਰ, ਪ੍ਰਾਚੀਨ ਰੋਮ ਵਿੱਚ ਮਨੁੱਖ ਬਲੀ 97 ਈਪੂ ਵਿੱਚ ਸੈਨੇਟ ਦੀ ਇੱਕ ਘੋਸ਼ਣਾ ਦੁਆਰਾ ਖ਼ਤਮ ਕਰ ਦਿੱਤੀ ਗਈ ਸੀ, ਹਾਲਾਂਕਿ ਇਸ ਸਮੇਂ ਤੱਕ ਇਹ ਪ੍ਰਥਾ ਉਂਜ ਹੀ ਇਤਨੀ ਘੱਟ ਹੋ ਚੁੱਕੀ ਸੀ ਕਿ ਇਹ ਘੋਸ਼ਣਾ ਸਿਰਫ ਪ੍ਰਤੀਕ ਮਾਤਰ ਸੀ। ਖ਼ਤਮ ਕੀਤੇ ਜਾਣ ਦੇ ਬਾਅਦ ਮਨੁੱਖ ਬਲੀ ਦਾ ਸਥਾਨ ਜਾਂ ਤਾਂ ਪਸ਼ੂ ਦੀ ਬਲੀ ਨੇ ਲੈ ਲਿਆ ਜਾਂ ਫਿਰ ਪੁਤਲਿਆਂ ਦੀ ਸੰਕੇਤਕ ਕੁਰਬਾਨੀ ਦਿੱਤੀ ਜਾਣ ਲੱਗੀ ਉਦਾਹਰਣ ਦੇ ਰੂਪ ਵਿੱਚ ਪ੍ਰਾਚੀਨ ਰੋਮ ਵਿੱਚ ਅਰਜੇਈ ਦੀ ਪ੍ਰਥਾ।

ਖੇਤਰਾਂ ਅਨੁਸਾਰ ਇਤਿਹਾਸ [ਸੋਧੋ]

ਪ੍ਰਾਚੀਨ ਮਿਸਰ [ਸੋਧੋ]

ਅਬੈਡੋਰ ਰਾਜਵੰਸ਼ ਦੇ ਆਰੰਭਿਕ ਸ਼ਾਸਨ ਕਾਲ ਦੇ ਸਾਲਾਂ ਵਿੱਚ ਨੌਕਰ/ਸੇਵਾਦਾਰਾਂ ਦੀ ਬਲੀ ਦੇ ਪ੍ਰਮਾਣ ਮਿਲਦੇ ਹਨ। ਇਸ ਵਿੱਚ ਕਿਸੇ ਰਾਜਾ ਦੀ ਮੌਤ ਸਮੇਂ ਉਸ ਦੇ ਨੌਕਰ ਉਸਦੇ ਨਾਲ ਹੀ ਉਸਦੀ ਸੇਵਾ ਲਈ ਬਲੀ ਦੀ ਭੇਟ ਚੜ੍ਹਾ ਦਿਤੇ ਜਾਂਦੇ ਜਾਂ ਖੁਦ ਚੜ੍ਹ ਜਾਂਦੇ ਸਨ ਕਿਉਂਕਿ ਰਾਜੇ ਲਈ ਪ੍ਰਾਣ ਤਿਆਗਣੇ ਇੱਕ ਚੰਗਾ ਕੰਮ ਮੰਨਿਆ ਜਾਂਦਾ ਸੀ। 2800 ਈ.ਪੂ. ਵਿੱਚ ਇਹੋ ਜਿਹੀ ਕਿਸੇ ਵੀ ਪ੍ਰੰਪਰਾ ਦੇ ਪਰਮਾਣ ਮਿਲਣੇ ਬੰਦ ਹੋ ਗਏ ਹਨ। [6][7]

ਲੇਵਾਂਤ [ਸੋਧੋ]

ਬਾਈਬਲ ਤੋਂ ਪ੍ਰਾਪਤ ਹਵਾਲੇ ਵਿੱਚ ਰੀਤੀ ਰਿਵਾਜਾਂ ਦੇ ਇਤਿਹਾਸ ਵਿੱਚ ਮਨੁੱਖੀ ਬਲੀ ਜਾਣਕਾਰੀ ਸਬੰਧੀ ਸੰਕੇਤ ਕੀਤਾ ਗਿਆ ਹੈ। ਇਜਰਾਇਲਾਂ ਨਾਲ ਯੁੱਧ ਦੇ ਦੌਰਾਨ ਮੋਆਬ ਦੇ ਰਾਜਾ ਦੁਆਰਾ ਆਪਣੇ ਪਹਿਲੇ ਪੁੱਤਰ ਅਤੇ ਉਤਰਾਧਿਕਾਰੀ  ਨੂੰ ਜਲਾ ਕੇ ਬਲੀ ਚੜਾਉਣ ਦੀ ਕਥਾ ਹੈ।

ਯੁਨਾਨ-ਰੋਮਨ [ਸੋਧੋ]

ਪੌਰਾਣਿਕ ਲੋਕ ਕਥਾਵਾਂ ਵਿੱਚ ਮਨੁੱਖੀ ਬਲੀ ਦਿ ਕਈ ਉਲੇਖ ਮਿਲਦੇ ਨ। ਏਫੀਜੇਨੀਆ ਦੇ ਕੂਝ ਸੰਸਕਰਣਾਂ  ਵਿਚ ਡਉਸ ਐਕਸ ਮਸ਼ੀਨ  ਦੀ ਮੁਕਤੀ (ਜਿਸਨੂੰ ਆਪਣੇ ਪਿਤਾ ਏਗਮੇਮਨਾਨ ਦੁਆਰਾ ਬਲੀਤਾਨ ਕੀਤਾ ਜਾ ਰਿਹਾ ਸੀ) ਅਤੇ ਦੇਵੀ ਆਰਟੇਮਿਸ ਦੁਆਰਾ ਉਸਦੀ ਥਾਂ ਤੇ ਇੱਕ ਜਿਰਨ ਦੀ ਬਲੀ ਦੇਣਾ ਯੁਨਾਨ ਦੇ ਵਿੱਚ ਮਨੁੱਖੀ ਬਲੀ ਉਤੇ ਲੱਗੀ ਰੋਕ ਦੀ ਯਾਦ ਜਾਂ ਪ੍ਰਤੀਕ ਹੋ ਸਕਦਾ ਹੈ ਅਤੇ ਇਸ ਦੀ ਥਾਂ ਪਸ਼ੂਆਂ ਦੀ ਬਲੀ ਨੂੰ ਉਤਸ਼ਾਹਿਤ ਕੀਤਾ ਗਿਆ ਹੋਵੇ। ਕਈ ਵਿਦਵਾਨ ਇਸ ਦੀ ਤੁਲਨਾ ਬਾਈਬਲ ਵਿਚ ਪਿਤਾ ਅਬਰਾਹਮ ਦੁਆਰਾ ਇਸਹਾਕ ਦੀ ਬਲੀ ਸਮੇਂ ਸੂਝਵਾਨਾਂ ਦੁਆਰਾ ਬਲੀ ਦੇ ਆਖਰੀ ਸਮੇਂ ਵਿੱਚ ਆ ਕੇ ਰੋਕ ਲਗਾ ਦੇਣ ਨਾਲ ਕੀਤੀ ਜਾਂਦੀ ਹੈ।   

ਰੋਮ ਵਿੱਚ ਬਲੀ ਦੇ ਕਈ ਰੂਪ ਪ੍ਰਚਿਲਤ ਹਨ ਜਿਵੇਂ ਬੰਧਕਾਂ  ਨੂੰ ਸੌਂਹ ਤੋੜਨ ਜਾਂ ਧੋਖਾ ਦੇਣ ਤੇ "ਇਸ਼ਵਰ ਨੂੰ ਭੇਟ" ਕਰ ਦਿਤਾ ਜਾਂਦਾ ਸੀ। ਯੁੱਧ ਦੇ ਕੈਦੀਆਂ ਨੂੰ ਮੇਂਸ ਅਤੇ ਅਧੋਲੋਕ ਦੇ ਦੇਵਤੇ ਨੂੰ ਬਲੀ ਦੇ ਰੂਪ ਵਿੱਚ ਜਿਉਂਦਿਆਂ ਹੀ ਦਫ਼ਨਾ ਦਿਤਾ ਜਾਂਦਾ ਸੀ। ਇਸ ਤੋਂ ਇਲਾਵਾ ਇਨ੍ਹਾਂ ਨੂੰ ਇਮਾਰਤਾਂ ਦੀ ਨੀਂਹ ਵਿੱਚ ਵੀ ਚਿਣਾ ਦਿਤਾ ਜਾਂਦਾ ਸੀ।

ਸੀਜ਼ਰ ਦੇ ਅਨੁਸਾਰ ਇੱਕ ਵਿਕਰ ਮੈਨ ਭਾਵ ਲੱਕੜੀ ਨਾਲ ਬਣੇ ਮਨੁੱਖੀ ਪੁਤਲੇ ਨੂੰ ਮਨੁੱਖੀ ਬਲੀ ਦੇ ਰੂਪ ਵਿੱਚ ਇਸ਼ਵਰ ਨੂੰ ਭੇਟ ਕੀਤਾ ਜਾਂਦਾ ਸੀ।

ਚੀਨ[ਸੋਧੋ]

ਪ੍ਰਾਚੀਨ ਚੀਨੀ ਨਦੀ ਦੇ ਦੇਵਤਿਆਂ ਨੂੰ ਨੌਜਵਾਨ ਵਿਅਕਤੀਆਂ ਤੇ ਔਰਤਾਂ ਦੀ ਬਲੀ ਦੇਣ ਲਈ  ਜਾਣਿਆ ਜਾਂਦਾ  ਹੈ ਅਤੇ ਨਾਲ ਹੀ ਕਿਸੇ ਮਾਲਕ ਨਾਲ ਉਸ ਦੇ ਗ਼ੁਲਾਮਾਂ ਨੂੰ ਵੀ ਦਫ਼ਨਾ ਦਿਤਾ ਜਾਂਦਾ ਸੀ

ਤਿੱਬਤ [ਸੋਧੋ]

ਤਿੱਬਤ ਵਿੱਚ ਬੁੱਧ ਧਰਮ ਦੇ ਆੳੇਣ ਤੋਂ ਪਹਿਲਾਂ ਮਨੁੱਖੀ ਬਲੀ ਅਦਮ-ਖੋਰੀ ਦੀ ਪ੍ਰਥਾ ਮੌਜੂਦ ਸੀ।

ਮੱਧਲਾਕ ਵਿੱਚ ਲਾਮਾਂ ਦੁਆਰਾ ਬੁੱਧ ਧਰਮ ਸਵੀਕਾਰ ਕਰ ਲਿਆ ਗਿਆ ਜਿਸ ਕਾਰਣ ਖੂਨ/ਰਕਤ ਬਲੀ ਨਹੀਂ ਹਨ ਦੇ ਸਕਦੇ। ਇਸ ਤੋਂ ਬਾਅਦ ਇਹ ਪ੍ਰਥਾ ਨੂੰ ਨਿਭਾਉਣ ਲਈ ਆਟੇ ਦਾ ਬਣਿਆ ਪੁਤਲਾ ਜਲਾ ਕੇ ਇਸ ਰਸਮ ਨੂੰ ਨਿਭਾਇਆ ਜਾਂਦਾ ਹੈ। ਹੁਣ ਵਿਅਕਤੀ ਦੀ ਥਾਂ ਪੁਤਲੇ ਦੀ ਹੀ ਬਲੀ ਦਿੱਤੀ ਜਾਂਦੀ ਹੈ ਜਿਸ ਦਾ ਸਿਹਰਾ ਪਦਮਸਮਭਾਵਾ ਦੇ ਸਿਰ ਜਾਂਦਾ ਹੈ ਜੋ ਕਿ 8ਵੀਂ ਸਦੀ ਦਾ ਤਿੱਬਤੀ ਸੰਤ ਹੈ।

ਭਾਰਤ [ਸੋਧੋ]

ਭਾਰਤੀ ਉਪ ਮਹਾਂਦੀਪ ਵਿੱਚ ਮਨੁੱਖੀ ਬਲੀ ਦਾ ਇਤਿਹਾਸ ਪੁਰਾਤਨ ਕਾਂਸੀ ਯੁਗ ਵਿਚ ਸਿੰਧੂ ਘਾਟੀ ਸੱਭਿਅਤਾ ਨਾਲ ਜਾ ਜੂੜਦਾ ਹੈ।ਹੜੱਪਾ ਤੋਂ ਪ੍ਰਾਪਤ ਇੱਕ ਮੋਹਰ ਵਿੱਚ ਉਲਟੀ ਲਟਕਾਈ ਨਗਨ ਔਰਤ ਦੀ ਆਕ੍ਰਿਤੀ ਬਣੀ ਹੈ,ਜਿਸ ਦੇ ਪੈਰ ਫੈਲੇ ਹੋਏ ਹਨ ਅਤੇ ਗਰਭ ਵਿਚੋਂ ਪੌਦਾ ਨਿਕਲ ਰਿਹਾ ਹੈ। ਮੋਹਰ ਦੇ ਦੂਸਰੇ ਪਾਸੇ ਇੱਕ ਵਿਅਕਤੀ ਅਤੇ ਔਰਤ ਨੂੰ ਦਰਸਾਇਆ ਗਿਆ ਹੈ, ਵਿਅਕਤੀ ਦੇ ਹੱਥ ਵਿੱਚ ਦਾਤਰੀ ਫੜੀ ਹੋਈ ਹੈ। ਕਈ ਵਿਦਵਾਨ ਇਸ ਨੂੰ ਮਾਤਾ ਦੇਵੀ ਦੇ ਸਨਮਾਨ ਵਿੱਚ ਦਿੱਤੀ ਜਾਣ ਵਾਲੀ ਮਾਨਵ ਬਲੀ ਦਾ ਸੰਕੇਤ ਮੰਨਦੇ ਹਨ।

ਵੈਦਿਕ ਕਾਲ ਵਿੱਚ ਪਸ਼ੂਆਂ ਅਤੇ ਮਨੁੱਖੀ ਬਲੀਆਂ ਦੀ ਮਨਾਂਹੀ ਸੀ ਕਿਉਂਕਿ ਅਹਿੰਸਾ ਹੀ ਧਰਮ ਦੀ ਮੁੱਖ ਵਿਚਾਰਧਾਰਾ ਸੀ।[8]

ਕੋਲਬਰੂਕ ਦੁਆਰਾ ਸਵੀਕਾਰ ਕੀਤਾ ਗਿਆ ਹੈ ਕਿ ਪੁਰਾਣ ਕਾਲ ਵਿੱਚ, ਘੱਟੋ-ਘੱਟ ਕਾਲਿਕਾ ਪੁਰਾਣ ਦੇ ਲਿਖੇ ਜਾਣ ਤੱਕ ਮਨੁੱਖੀ ਬਲੀ ਦਿੱਤੀ ਜਾਂਦੀ ਰਹੀ ਹੈ। ਕਾਲਿਕਾ ਪੁਰਾਣ 11ਵੀਂ ਸਦੀ ਵਿੱਚ ਲਿਖਿਆ ਗਿਆ ਹੈ। ਇਸ ਵਿੱਚ ਰਕਤ/ਖੂਨ ਬਲੀਦਾਨ ਸਿਰਫ਼ ਦੇਸ਼ ਦੇ ਖਤਰੇ ਵਿੱਚ ਹੋਣ ਅਤੇ ਯੁੱਧ ਸਮੇਂ ਹੀ ਦੇਣ ਦੀ ਇਜਾਜਤ ਦਿੱਤੀ ਗਈ ਹੈ। [9]

ਇਕ ਹਿੰਦੂ ਵਿਧਵਾ ਔਰਤ ਨੂੰ ਜਲਾਉਣ ਦਾ ਦ੍ਰਿਸ਼

ਕੋਂਡ ਜਿ ਕਿ ਭਾਰਤ ਦੀ ਇੱਕ ਆਦਿ ਵਾਸੀ ਜਨਜਾਤੀ ਹੈ, ਜੋ ਓਡੀਸ਼ਾ ਅਤੇ  ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਅੰਗਰੇਜਾਂ ਦੁਆਰਾ ਇਸ ਥਾਂ ਨੂੰ 1835 ਵਿੱਚ ਆਪਣੇ ਅਧੀਨ ਕਰ ਲਿਆ ਕਿਉਂ ਕਿ ਇਸ਼ ਜਾਤੀ ਨੇ ਮਨੁੱਖੀ ਬਲੀ ਜਿਹਾ ਕਰੂਰ ਕੰਮ ਕੀਤਾ ਸੀ।

ਕੁਝ ਹਿੰਦੂ ਸੰਪਰਦਾਵਾਂ ਵਿਚ ਸਤੀ ਪ੍ਰਥਾ ਦੀ ਪਰੰਪਰਾ ਵੀ ਰਹੀ ਹੈ ਇਸ ਪ੍ਰਥਾ ਵਿੱਚ ਵਿਧਵਾ ਔਰਤ ਆਪਣੇ ਪਤੀ ਦੀ ਚਿਖਾ ਉਪਰ ਖੁੱਦ ਹੀ ਸੜ ਕੇ ਆਪਣੀ ਬਲੀ ਦੇ ਦਿੰਦੀ ਸੀ ਜਾਂ ਕਈ ਵਾਰ ਜ਼ਬਰੀ ਵੀ ਉਸਨੂੰ ਚਿਖਾ ਉਤੇ ਪਾ ਦਿੱਤਾ ਜਾਂਦਾ ਸੀ। ਇਸ ਵਿੱਚ ਕਿਹਾ ਜਾਂਦਾ ਸੀ ਕਿ ਪਤੀ-ਪਤਨੀ ਦੋਵੇਂ ਅਗਲੇ ਜਨਮ ਮਿਲ ਜਾਣਗੇ। ਇਸ ਨੂੰ ਰੋਕਣ ਲਈ ਸਤੀ ਆਯੋਗ(ਨਿਰਵਾਣ) ਨਿਯਮ 1829 ਨੂੰ ਲਾਗੂ ਕੀਤਾ ਗਿਆ। ਬ੍ਰਿਟਸ਼ ਈਸ਼ਟ ਕੰਪਨੀ ਦੀ ਬੰਗਾਲ ਪ੍ਰੈਜੀਡੈਂਸੀ ਦੇ ਰਿਕਤਰਡ ਵਿੱਚ 1813 ਤੋਂ 1828 ਤੱਕ 8,135 ਸਤੀ ਪ੍ਰਥਾ ਨਾਲ ਸਬੰਧਿਤ ਮਾਮਲੇ ਦਰਜ਼ ਹਨ। 

ਮਾਂਟੋ ਏਲਬਨ ਵਿੱਚ ਮਨੁੱਖੀ ਬਲੀ ਦਾ ਸਥਾਨ
 ਐਜ਼ਟੈਕ ਬਲੀ, ਕੋਡੇਕਸ ਮੇਂਡੋਜ਼ਾ
ਲੇਟਲੋਲਕੋ ਵਿੱਚ ਬਲੀ ਵਿੱਚ ਚੜਾਏ ਬੱਚੇ  ਦਾ ਦਫ਼ਨ ਐਜ਼ਟੈਕ

ਹਵਾਲੇ[ਸੋਧੋ]

ਪੈਰ-ਟਿਪਣੀਆਂ[ਸੋਧੋ]

  1. "Early Europeans Practiced Human Sacrifice". Livescience.com. 2007-06-11. Retrieved 2010-05-25.
  2. "History of Japanese Castles". Japanfile.com. Archived from the original on 2010-07-27. Retrieved 2010-05-25. {{cite web}}: Unknown parameter |dead-url= ignored (help)
  3. Hassig, Ross (2003). "El sacrificio y las guerras floridas". Arqueología mexicana, p. 46–51.
  4. ""Strabo Geography", Book IV Chapter 4:5, published in Vol. II of the Loeb Classical Library edition, 1923". Penelope.uchicago.edu. Retrieved 2014-02-03.
  5. Stannard, David E.; American Holocaust; Cambridge University Press
  6. Jacques Kinnaer. ""Human Sacrifice", retrieved 12 मई 2007". Ancient-egypt.org. http://www.ancient-egypt.org/index.html. अभिगमन तिथि: 2010-05-25. 
  7. "एबिडोस - लाइफ एंड डेथ एट द डॉनिंग ऑफ़ इजिप्शियन सिविलाइज़ेशन", नैशनल ज्योग्राफिक, अप्रैल 2005, 12 मई 2007 [1]
  8. Kooij, K.R. van; Houben, Jan E.M. (1999). Violence denied: violence, non-violence and the rationalization of violence in South Asian cultural history. Leiden: Brill. pp. 117, 123, 129, 164, 212, 269. आई॰ऍस॰बी॰ऍन॰ 90-04-11344-4. 
  9. Hastings, James (ed.) (2003). Encyclopedia of Religion and Ethics, vol 9.. Kessenger Publishing. pp. 15, 119. आई॰ऍस॰बी॰ऍन॰ 0766136809.