ਮਨੋਰਮਾ ਥਾਮਪੁਰਾਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੋਰਮਾ ਥਾਮਪੁਰਾਤੀ 18ਵੀਂ-ਸਦੀ ਦੀ ਇੱਕ ਸੰਸਕ੍ਰਿਤ ਵਿਦਵਾਨ ਸੀ। ਉਹ ਕੋਟਾਕੱਲ, ਕੋਜ਼ਹੀਕੋਡੇ ਦੇ ਜ਼ਮੋਰਿਨ ਵੰਸ਼ ਦੀ ਇੱਕ ਸ਼ਾਖਾ, ਦੇ ਕਿਜ਼ਹਾੱਕੇ ਕੋਵਿਲਾਕਮ ਤੋਂ ਸੰਬੰਧਿਤ ਸੀ। ਸ਼ਾਹੀ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ, ਉਹ ਇੱਕ ਰਵਾਇਤੀ ਸੰਸਕ੍ਰਿਤ ਸਿੱਖਿਆ ਪ੍ਰਾਪਤ ਕਰਨ ਵਿੱਚ ਭਾਗਸ਼ਾਲੀ ਸੀ, ਜੋ ਉਸ ਸਮੇਂ ਔਰਤਾਂ ਲਈ ਆਮ ਨਹੀਂ ਸੀ। ਉਸਨੇ ਭਾਸ਼ਾ ਵਿੱਚ ਮੁਹਾਰਤ ਪ੍ਰਾਪਤ ਕੀਤੀ ਅਤੇ ਇਸ ਲਈ ਛੋਟੀ ਉਮਰ ਵਿੱਚ ਵੱਖ-ਵੱਖ ਸ਼ਾਸਤਰਾਂ ਦੇ ਗਿਆਨ ਦੇ ਖਜਾਨੇ ਤੱਕ ਪਹੁੰਚ ਪ੍ਰਾਪਤ ਕਰ ਲਈ ਸੀ। ਉਸਨੇ ਸੰਸਕ੍ਰਿਤ ਵਿੱਚ ਕਈ ਆਇਤਾਂ ਰਚੀਆਂ ਅਤੇ ਇੱਕ ਪ੍ਰਤਿਭਾਸ਼ਾਲੀ ਕਵੀ ਵਜੋਂ ਸਾਰੇ ਕੇਰਲਾ ਵਿੱਚ ਜਾਣੀ ਜਾਂਦੀ ਸੀ।ਹਾਲਾਂਕਿ, ਕੁਝ ਸਲੋਕ ਨੂੰ ਛੱਡ ਕੇ, ਉਸਦੇ ਕੰਮ ਬਹੁਤ ਜ਼ਿਆਦਾ ਉਪਲਬਧ ਨਹੀਂ ਹੈ।

ਉਹ ਤਰਾਵਣਕੋਰ (1724–98) ਦੇ ਮਹਾਰਾਜਾ ਸ੍ਰੀ ਕਾਰਥਿਕਾ ਤ੍ਰਿਉਨਲ ਬਲਰਾਮ ਵਰਮਾ ਦੀ ਸਮਕਾਲੀ ਸੀ, ਜਿਸਨੂੰ "ਧਰਮ ਰਾਜਾ" ਦਾ ਖ਼ਿਤਾਬ ਦਿੱਤਾ ਗਿਆ, ਜਿਸਦਾ ਮਤਲਬ "ਧਾਰਮਿਕਤਾ ਦਾ ਰਾਜਾ" ਹੈ। ਉਸ ਸਮੇਂ ਦੌਰਾਨ ਜਦੋਂ ਟੀਪੂ ਸੁਲਤਾਨ ਨੇ ਮਾਲਾਬਾਰ ਉੱਤੇ ਹਮਲਾ ਕੀਤਾ ਸੀ, ਤਾਂ ਉਹ ਤਰਾਵਣਕੋਰ ਵਿਖੇ ਬੰਦੀਵਾਸ ਤੇ ਰਹੀ। ਤਰਾਵਕੋਰ ਵਿੱਚ ਉਸ ਦੀ ਗ਼ੁਲਾਮੀ ਦੌਰਾਨ ਰਾਜਾ ਨੇ ਡਰਾਮੇਂਟਿਜੀ ਵਿਜ਼ ਤੇ ਇੱਕ ਗ੍ਰੰਥ ਪੂਰਾ ਕੀਤਾ। ਬਲਰਾਮ ਭਰਤਾਮ ਅਤੇ ਮਨੋਰਮਾ ਥਾਮਪੁਰਾਤੀ ਨੇ ਉਸ ਦੀਆਂ ਟਿੱਪਣੀਆਂ ਅਤੇ ਸੁਝਾਅ ਪੇਸ਼ ਕੀਤੇ, ਜਿਸ ਨਾਲ ਫਲਦਾਇਕ ਪੂਰਤੀ ਹੋ ਸਕੇ।[1] ਰਾਜਾ ਕਾਰਤੀਕਾ ਤਿਰੂਨਲ ਨਾਲ ਉਹਨਾਂ ਦਾ ਪੱਤਰ-ਵਿਹਾਰ ਇਤਿਹਾਸਿਕ ਮਹੱਤਵ ਦਾ ਹੈ।

ਹਵਾਲੇ[ਸੋਧੋ]

  1. Devika, Methil. "Balarama Bharatam by Maharaja Kartika Thirunal Balarama Varma". Retrieved May 13, 2012.