ਮਨੋਹਰ ਸ਼ਿਆਮ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨੋਹਰ ਸ਼ਿਆਮ ਜੋਸ਼ੀ
ਜਨਮ(1933-08-09)9 ਅਗਸਤ 1933
ਮੌਤ30 ਮਾਰਚ 2006(2006-03-30) (ਉਮਰ 72)
ਪੇਸ਼ਾਲੇਖਕ, ਨਿਬੰਧਕਾਰ, ਕਾਲਮਨਵੀਸ, ਪੱਤਰਕਾਰ
ਜੀਵਨ ਸਾਥੀਡਾ. ਭਗਵਤੀ ਜੋਸ਼ੀ
ਵੈੱਬਸਾਈਟhttp://www.csee.umbc.edu/~kjoshi1/msjoshi.html

ਮਨੋਹਰ ਸ਼ਿਆਮ ਜੋਸ਼ੀ ਆਧੁਨਿਕ ਹਿੰਦੀ ਸਾਹਿਤ ਦੇ ਸ਼ਰੇਸ਼ਟ ਗਦਕਾਰ, ਨਾਵਲਕਾਰ, ਵਿਅੰਗਕਾਰ, ਸੰਪਾਦਕ, ਦੂਰਦਰਸ਼ਨ ਧਾਰਾਵਾਹਿਕ ਲੇਖਕ, ਜਨਵਾਦੀ-ਵਿਚਾਰਕ, ਫਿਲਮ ਪਟ-ਕਥਾ ਲੇਖਕ, ਉੱਚ ਕੋਟੀ ਦੇ ਸੰਪਾਦਕ, ਕੁਸ਼ਲ ਪ੍ਰਵਕਤਾ ਅਤੇ ਕਾਲਮਨਵੀਸ ਸਨ। ਦੂਰਦਰਸ਼ਨ ਦੇ ਪ੍ਰਸਿੱਧ ਅਤੇ ਲੋਕਪ੍ਰਿਯ ਧਾਰਾਵਾਹਿਕਾਂ - ਬੁਨਿਆਦ, ਨੇਤਾਜੀ ਕਹਿਨ, ਮੁੰਗੇਰੀ ਲਾਲ ਕੇ ਹਸੀਂ ਸਪਨੇ, ਹਮ ਲੋਕ ਆਦਿ ਦੇ ਕਾਰਨ ਉਹ ਭਾਰਤ ਦੇ ਘਰ-ਘਰ ਵਿੱਚ ਪ੍ਰਸਿੱਧ ਹੋ ਗਏ ਸਨ। ਉਹ ਰੰਗ-ਕਰਮ ਦੇ ਵੀ ਚੰਗੇ ਜਾਣਕਾਰ ਸਨ।