ਮਲਾਲਈ ਜੋਇਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਾਲਈ ਜੋਇਆ ملالی جویا
ਮਲਾਲਈ ਜੋਇਆ 2007 ਵਿੱਚ
ਜਨਮ (1978-04-25) 25 ਅਪ੍ਰੈਲ 1978 (ਉਮਰ 45)
ਪੇਸ਼ਾਰਾਜਸੀ ਕਾਰਕੁਨ
ਲਈ ਪ੍ਰਸਿੱਧਅਫਗਾਨਿਸਤਾਨੀ ਹਕੂਮਤ ਅਤੇ ਅਫਗਾਨਿਸਤਾਨ ਵਿੱਚ ਅਮਰੀਕਾ-ਨਾਟੋ ਦੀ ਸੈਨਿਕ ਮੌਜੂਦਗੀ ਦੀ ਆਲੋਚਨਾ.[1]

ਮਲਾਲਈ ਜੋਇਆ (ਪਸ਼ਤੋ ملالۍ جویا, ਜਨਮ: 25 ਅਪ੍ਰੈਲ 1978) ਅਫਗਾਨਿਸਤਾਨ ਤੋਂ ਰਾਜਸੀ ਕਾਰਕੁਨ, ਲੇਖਿਕਾ, ਅਤੇ ਇੱਕ ਸਾਬਕਾ ਸਿਆਸਤਦਾਨ ਹੈ।।[3]

ਮੁੱਢਲਾ ਅਤੇ ਨਿੱਜੀ ਜੀਵਨ[ਸੋਧੋ]

ਜੋਇਆ ਦਾ ਜਨਮ 25 ਅਪ੍ਰੈਲ, 1978 ਨੂੰ ਪੱਛਮੀ ਅਫਗਾਨਿਸਤਾਨ ਵਿੱਚ, ਫਰਾਹ ਪ੍ਰਾਂਤ ਵਿੱਚ ਹੋਇਆ ਸੀ। ਉਸ ਦਾ ਪਿਤਾ ਸਾਬਕਾ ਮੈਡੀਕਲ ਵਿਦਿਆਰਥੀ ਸੀ ਜੋ ਸੋਵੀਅਤ-ਅਫਗਾਨ ਯੁੱਧ ਵਿੱਚ ਲੜਦਿਆਂ ਇੱਕ ਲੱਤ ਗੁਆ ਬੈਠਾ ਸੀ। 1982 ਵਿੱਚ, ਜਦੋਂ ਉਹ 4 ਸਾਲਾਂ ਦੀ ਸੀ, ਉਸ ਦਾ ਪਰਿਵਾਰ ਗੁਆਂਢੀ ਦੇਸ਼ ਈਰਾਨ ਵਿੱਚ ਸ਼ਰਨਾਰਥੀ ਵਜੋਂ ਰਹਿਣ ਲਈ ਅਫਗਾਨਿਸਤਾਨ ਛੱਡ ਗਿਆ। ਉਹ ਅੱਠਵੀਂ ਜਮਾਤ ਵਿੱਚ ਰਹਿੰਦਿਆਂ ਮਾਨਵਤਾਵਾਦੀ ਕੰਮ 'ਚ ਸ਼ਾਮਲ ਹੋਈ।

"ਜਦੋਂ ਹਾਲੇ ਅੱਠਵੀੰ ਜਮਾਤ ਵਿੱਚ ਹੀ ਸੀ ਕਿ ਇੰਨੀ ਛੋਟੀ ਉਮਰਵਿੱਚ ਮੈਂ ਇੱਕ ਕਾਰਕੁਨ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਮੈਂ ਆਪਣੇ ਲੋਕਾਂ, ਖ਼ਾਸਕਰ ਔਰਤਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਇਹ ਮੇਰੇ ਲਈ ਬਹੁਤ ਮਜ਼ੇਦਾਰ ਸੀ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ, ਭਾਵੇਂ ਉਹ ਪੜ੍ਹੇ-ਲਿਖੇ ਨਹੀਂ ਸਨ ਅਤੇ ਨਾ ਹੀ ਰਾਜਨੀਤਿਕ ਲੋਕ ਸਨ ਜੋ ਕੁਝ ਰਾਜਨੀਤਿਕ ਸਥਿਤੀਆਂ ਤੋਂ ਜੂਝ ਰਹੇ ਸਨ। ਮੈਂ ਸ਼ਰਨਾਰਥੀ ਕੈਂਪਾਂ ਵਿੱਚ ਵੱਖ-ਵੱਖ ਕਮੇਟੀਆਂ ਨਾਲ ਕੰਮ ਕੀਤਾ। ਮੈਨੂੰ ਯਾਦ ਹੈ ਕਿ ਹਰ ਘਰ ਵਿੱਚ ਮੈਂ ਹਰ ਇੱਕ ਦੇ ਦੁੱਖ ਦੀਆਂ ਕਹਾਣੀਆਂ ਸੁਣਦੀ ਸੀ। ਮੈਨੂੰ ਇੱਕ ਪਰਿਵਾਰ ਯਾਦ ਹੈ ਜਿਸ ਨਾਲ ਅਸੀਂ ਮੁਲਾਕਾਤ ਕੀਤੀ ਸੀ। ਉਨ੍ਹਾਂ ਦੇ ਬੱਚੇ ਦੀ ਸਿਰਫ਼ ਚਮੜੀ ਅਤੇ ਹੱਡੀਆਂ ਦਾ ਸੀ। ਉਹ ਬੱਚੇ ਨੂੰ ਡਾਕਟਰ ਕੋਲ ਲਿਜਾ ਸਕਣ ਦੇ ਸਮਰਥ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਆਪਣੇ ਬੱਚੇ ਦੀ ਮੌਤ ਦਾ ਇੰਤਜ਼ਾਰ ਕਰਨਾ ਪਿਆ। ਮੇਰਾ ਮੰਨਣਾ ਹੈ ਕਿ ਕੋਈ ਵੀ ਫ਼ਿਲਮ ਨਿਰਮਾਤਾ, ਕੋਈ ਲੇਖਕ ਇਨ੍ਹਾਂ ਦੁਖਾਂਤਾਂ ਬਾਰੇ ਲਿਖਣ ਦੇ ਕਾਬਲ ਨਹੀਂ ਜੋ ਅਸੀਂ ਝੱਲ ਚੁੱਕੇ ਹਾਂ। ਅਫ਼ਗਾਨਿਸਤਾਨ ਵਿੱਚ ਹੀ ਨਹੀਂ, ਬਲਕਿ ਫਿਲਸਤੀਨ, ਇਰਾਕ ਵਿੱਚ ਵੀ… ਅਫਗਾਨਿਸਤਾਨ ਦੇ ਬੱਚੇ ਵੀ ਫਿਲਸਤੀਨ ਦੇ ਬੱਚਿਆਂ ਵਾਂਗ ਹਨ। ਉਹ ਦੁਸ਼ਮਣਾਂ ਵਿਰੁੱਧ ਲੜਦੇ ਹਨ। ਮੇਰੇ ਹੀਰੋ ਅਤੇ ਮੇਰੀਆਂ ਹੀਰੋਇਨਾਂ ਇਸ ਕਿਸਮ ਦੇ ਬੱਚੇ ਹਨ।"[4]

— ਮਲਾਲਈ ਜੋਇਆ, 5 ਨਵੰਬਰ, 2007

ਸੋਵੀਅਤ ਹਟਣ ਤੋਂ ਬਾਅਦ, ਜੋਇਆ 1998 ਵਿੱਚ ਤਾਲਿਬਾਨ ਦੇ ਸ਼ਾਸਨ ਦੌਰਾਨ ਅਫ਼ਗਾਨਿਸਤਾਨ ਵਾਪਸ ਪਰਤ ਗਈ ਸੀ। ਇੱਕ ਜਵਾਨ ਔਰਤ ਦੇ ਰੂਪ ਵਿੱਚ ਉਸ ਨੇ ਇੱਕ ਸਮਾਜ ਸੇਵੀ ਵਜੋਂ ਕੰਮ ਕੀਤਾ ਅਤੇ ਉਸ ਨੂੰ ਗੈਰ-ਸਰਕਾਰੀ ਸਮੂਹ, ਹੇਰਟ ਅਤੇ ਫਰਾਹ ਦੇ ਪੱਛਮੀ ਪ੍ਰਾਂਤਾਂ ਵਿੱਚ ਅਫਗਾਨਿਸਤਾਨ ਔਰਤ ਸਮਰੱਥਾਵਾਂ (ਓ.ਪੀ.ਏ.ਡਬਲਿਊ.ਸੀ.) ਸੰਗਠਨ, ਦੇ ਡਾਇਰੈਕਟਰ ਦਾ ਨਾਮਕਰਨ ਕੀਤਾ ਗਿਆ।[5] ਉਹ ਵਿਆਹੁਤਾ ਹੈ, ਪਰ ਉਸ ਨੇ ਆਪਣੇ ਪਤੀ ਦੀ ਸੁਰੱਖਿਆ ਦੇ ਡਰੋਂ ਪਤੀ ਦਾ ਨਾਮ ਨਹੀਂ ਜ਼ਾਹਰ ਕੀਤਾ।[6]

ਜਿੰਦਗੀ[ਸੋਧੋ]

ਮਲਾਲਈ ਜੋਇਆ ਅਫਗਾਨਿਸਤਾਨੀ ਸੰਸਦ ਦੀ ਸਭ ਤੋਂ ਜਵਾਨ ਅਤੇ ਮਸ਼ਹੂਰ ਮੈਂਬਰ ਸੀ, ਜੋ ਅਫਗਾਨਿਸਤਾਨੀ ਸੰਸਦ ਲਈ 2005 ਵਿੱਚ ਪੱਛਮ ਫਰਾਹ ਪ੍ਰਾਂਤ ਤੋਂ ਚੁਣੀ ਗਈ ਸੀ। ਅਫਗਾਨਿਸਤਾਨ ਦੀ ਰਾਜਸੀ ਵਿਧਾਨਸਭਾ ਨੇ ਮਲਾਲਈ ਜੋਆ ਦੀ ਮੈਂਬਰੀ ਰੱਦ ਕਰ ਦਿੱਤੀ। ਮਿਲਾਲਈ ਜੋਇਆ ਨੇ ਇੱਕ ਇੰਟਰਵਿਊ ਵਿੱਚ ਸੰਸਦ ਨੂੰ "ਅਸਤਬਲ ਤੋਂ ਵੱਧ ਭੈੜਾ" ਕਰਾਰ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ "ਸੰਸਦ ਤੋਂ ਬਿਹਤਰ ਤਾਂ ਅਸਤਬਲ ਹੁੰਦਾ ਹੈ ਜਿਸਦੀ ਗਾਂਵਾਂ ਘੱਟ-ਤੋਂ-ਘੱਟ ਦੁੱਧ ਦਿੰਦੀਆਂ ਹਨ। ਅਤੇ ਇਸ ਵਿੱਚ ਰੱਖੇ ਜਾਣ ਵਾਲੇ ਗਧੇ ਬਾਰਬੁਰਦਾਰੀ ਦੇ ਕੰਮ ਤਾਂ ਆਉਂਦੇ ਹਨ।" ਸਾਥੀ ਅਰਕਾਨ ਨੇ ਆਪਣੀ ਉਸ ਮੂੰਹ ਫਟ ਮੈਂਬਰ ਨੂੰ ਸਬਕ ਸਿਖਾਣ ਲਈ ਉਸਦੀ ਮੈਂਬਰੀ ਨੂੰ ਰੱਦ ਕਰ ਦਿੱਤਾ ਹੈ। ਸੰਸਦ ਦੇ ਹੇਠਲੇ ਸਦਨ ਨੇ ਜੋਆ ਨੂੰ 2010 ਵਿੱਚ ਵਿਧਾਨਸਭਾ ਦੀ ਮਿਆਦ ਦੇ ਅੰਤ ਤੱਕ ਮੁਅੱਤਲ ਰੱਖਣ ਲਈ ਵੋਟ ਦਿੱਤਾ ਹੈ। ਜੋਆ ਅਫਗਾਨਿਸਤਾਨੀ ਸੰਸਦ ਦੀ ਅਜਿਹੀ ਮਹਿਲਾ ਮੈਂਬਰ ਹੈ ਜਿਹਨਾਂ ਨੇ ਅਬਦੁਲ ਰਸੂਲ ਸਇਯਾਫ ਅਤੇ ਮੁਜਾਹਿਦੀਨ ਦੇ ਹੋਰ ਮੁੱਖ ਨੇਤਾਵਾਂ ਦੀ ਸਖ਼ਤ ਆਲੋਚਨਾ ਕੀਤੀ ਹੈ, ਯਾਨੀ ਕਿ ਇਸ ਕੰਮ ਦੇ ਕਰਕੇ ਜੋਆ ਦੁਨੀਆ-ਭਰ ਵਿੱਚ ਜਾਣੀ-ਪਛਾਣੀ ਸ਼ਖਸ ਬਣ ਗਈ।

ਕਿਤਾਬਾਂ[ਸੋਧੋ]

ਮਲਾਲਈ ਜੋਇਆ ਦੇ ਜੀਵਨ ਅਤੇ ਰਾਜਨੀਤਿਕ ਗਤੀਵਿਧੀਆਂ ਤੋਂ ਪ੍ਰੇਰਿਤ ਹੋ ਇਟਲੀ ਵਿੱਚ ਇੱਕ ਸਾਹਿਤਕ ਨਾਵਲ, "ਲਾ ਲੈਗੇਂਡਾ ਡੇਲ ਬੁਰਕਾ" ਪ੍ਰਕਾਸ਼ਤ ਹੋਇਆ ਜਿਸ ਨੂੰ ਥੌਮਸ ਪਿਸਟੋਈਆ ਦੁਆਰਾ ਲਿਖਿਆ ਗਿਆ।[7][8]

ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]

  1. Hirsi Ali, Ayaan (2010-04-29). "The 2010 TIME 100: Heroes: Malalai Joya". Time. Archived from the original on 2013-08-17. Retrieved 2010-04-29. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  2. "Militarism, Mutilation, and Minerals: Understanding the Occupation of Afghanistan". culturesofresistance.org. January 29, 2011. Archived from the original on 2016-03-04. Retrieved 2011-04-04. {{cite web}}: Unknown parameter |dead-url= ignored (|url-status= suggested) (help)
  3. "Profile: Malalai Joya". ਬੀਬੀਸੀ ਨਿਊਜ਼. November 12, 2005. Retrieved 2011-03-26.
  4. Whitfield, Gina (2007-11-05). "Malalai Joya: "truth has a very strong voice"". Rabble News. Archived from the original on 2009-08-02. Retrieved 2008-12-08.
  5. Satterlee, Saundra (2008-12-01). "A brave woman in Afghanistan". The Guardian Weekly. Retrieved 2008-08-21.
  6. "Malalai Joya: Afghan politician and human rights campaigner who has shown phenomenal courage", Emine Saner, The Guardian, 7 March 2011
  7. ""La leggenda del Burqa" Un romanzo ispirato alla vera storia dell'attivista afghana Malalai Joya" [“La leggenda del Burqa” A novel inspired by the true story of the Afghan activist Malalai Joya]. www.womenews.net (in ਇਤਾਲਵੀ). September 22, 2016.
  8. ਫਰਮਾ:Cite av media