ਮਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਸਰ ਇਕ ਕਿਸਮ ਦੀ ਦਾਲ ਹੈ। ਮੂੰਗੀ, ਮੋਠ, ਮਾਂਹ ਦੀਆਂ ਦਾਲਾਂ ਦੇ ਪੌਦਿਆਂ ਦੀ ਤਰ੍ਹਾਂ ਮਸਰ ਦਾ ਪੌਦਾ ਵੀ ਛੋਟਾ ਜਿਹਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਮਸਰ ਹਾੜੀ ਦੀ ਦਾਲਾਂ ਦੀ ਮੁੱਖ ਫ਼ਸਲ ਹੁੰਦੀ ਸੀ। ਪੰਜਾਬ ਨੂੰ ਮਸਰਾਂ ਦਾ ਘਰ ਕਿਹਾ ਜਾਂਦਾ ਸੀ। ਮਸਰ ਵਿਚ ਪ੍ਰੋਟੀਨ ਬਹੁਤ ਹੁੰਦੇ ਸਨ। ਮਸਰ ਫਲੀਦਾਰ ਫ਼ਸਲ ਹੋਣ ਕਰਕੇ ਇਸ ਨੂੰ ਖਾਦ ਦੀ ਵੀ ਘੱਟ ਲੋੜ ਪੈਂਦੀ ਹੈ। ਹਲਕੀ ਜ਼ਮੀਨ ਵਿਚ ਹੋ ਜਾਂਦੇ ਹਨ। ਠੰਢ ਤੇ ਕੋਰੇ ਨੂੰ ਸਹਾਰ ਲੈਂਦੇ ਹਨ। ਪਹਿਲੇ ਸਮਿਆਂ ਵਿਚ ਖੇਤੀ ਮੀਹਾਂ ਤੇ ਨਿਰਭਰ ਹੋਣ ਕਰਕੇ ਜਿਮੀਂਦਾਰ ਅਜਿਹੀਆਂ ਫ਼ਸਲਾਂ ਬੀਜਦੇ ਸਨ ਜਿਨ੍ਹਾਂ ਨੂੰ ਖਾਦ ਤੇ ਪਾਣੀ ਦੀ ਘੱਟ ਲੋੜ ਪੈਂਦੀ ਸੀ। ਮਸਰਾਂ ਦੀ ਖੇਤੀ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.