ਮਸਰੂਰ ਜਹਾਂ
ਜਨਮ | ਲਖਨਊ, ਭਾਰਤ | 8 ਜੁਲਾਈ 1938
---|---|
ਮੌਤ | 22 ਸਤੰਬਰ 2019 ਲਖਨਊ, ਭਾਰਤ | (ਉਮਰ 81)
ਕਲਮ ਨਾਮ | ਮਸਰੂਰ ਖ਼ਯਾਲ |
ਕਿੱਤਾ | ਲੇਖਕ |
ਕਾਲ | 1960–2017 |
ਸ਼ੈਲੀ | ਨਾਵਲਕਾਰ ਅਤੇ ਨਿੱਕੀ-ਕਹਾਣੀ ਲੇਖਕ |
ਪ੍ਰਮੁੱਖ ਕੰਮ | ਨਈ ਬਸਤੀ (1982) |
ਜੀਵਨ ਸਾਥੀ | ਸਈਅਦ ਮੁਰਤਜ਼ਾ ਅਲੀ ਖਾਨ |
ਬੇਗਮ ਮਸਰੂਰ ਜਹਾਂ (8 ਜੁਲਾਈ 1938 – 22 ਸਤੰਬਰ 2019) ਉਰਦੂ ਭਾਸ਼ਾ ਵਿੱਚ ਲਿਖਣ ਵਾਲ਼ੀ ਇੱਕ ਭਾਰਤੀ ਨਾਵਲਕਾਰ ਅਤੇ ਨਿੱਕੀ-ਕਹਾਣੀ ਲੇਖਕ ਸੀ। ਸਾਹਿਤ ਵਿੱਚ ਉਸਦੇ ਯੋਗਦਾਨ ਲਈ, ਉਸਨੂੰ 2010 [1] ਅਤੇ 2015 ਵਿੱਚ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਪੁਰਸਕਾਰ ਨਾਲ਼ [2] ਅਤੇ 2017 ਵਿੱਚ ਹਿੰਦੁਸਤਾਨ ਟਾਈਮਜ਼ ਵੂਮੈਨਜ਼ ਅਵਾਰਡ [3] ਨਾਲ਼ ਸਨਮਾਨਿਤ ਕੀਤਾ ਗਿਆ ਸੀ।
ਜੀਵਨ
[ਸੋਧੋ]ਮਸਰੂਰ ਜਹਾਂ (ਜਨਮ ਵੇਲ਼ੇ ਖ਼ਯਾਲ) ਦਾ ਜਨਮ ਲਖਨਊ ਦੇ ਇੱਕ ਸਾਹਿਤਕ ਘਰਾਣੇ ਵਿੱਚ ਹੋਇਆ ਸੀ। ਉਸਦੇ ਦਾਦਾ, ਮੇਹਦੀ ਹਸਨ ਨਸਰੀ ਲਖਨਵੀ, ਸ਼ਾਇਰ ਅਤੇ ਅਨੁਵਾਦਕ ਸਨ, ਅਤੇ ਉਸਦੇ ਪਿਤਾ, ਹੁਸੈਨ ਖ਼ਯਾਲ ਲਖਨਵੀ, ਸ਼ਾਇਰ ਅਤੇ ਸਿੱਖਿਅਕ ਸਨ। ਉਹ ਆਪਣੀ ਰਸਮੀ ਸਿੱਖਿਆ ਪੂਰੀ ਨਾ ਕਰ ਸਕੀ। [4] ਜਦੋਂ ਸੋਲਾਂ ਸਾਲਾਂ ਦੀ ਸੀ, ਤਾਂ ਉਸਦਾ ਵਿਆਹ ਸਈਅਦ ਮੁਰਤਜ਼ਾ ਅਲੀ ਖ਼ਾਨ ਨਾਲ ਕਰ ਦਿੱਤਾ ਗਿਆ। [5]
ਜਹਾਂ ਨੂੰ ਦੋ ਭਰਾਵਾਂ ਸਮੇਤ ਕਈ ਨੁਕਸਾਨ ਝੱਲਣੇ ਪਏ ਅਤੇ ਇੱਕ ਪੁੱਤਰ ਦੀ ਉਸ ਤੋਂ ਪਹਿਲਾਂ ਮੌਤ ਹੋ ਗਈ। [5] 22 ਸਤੰਬਰ 2019 ਨੂੰ ਲਖਨਊ ਵਿੱਚ ਦਿਮਾਗ਼ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ [6]