ਮਸਲੇ
ਮੁਸਲਮਾਨ ਧਰਮ ਸਾਧਕਾਂ ਦੇ ਨਾਂ ਤੇ ਕੁਝ ਮਸਲੇ ਪ੍ਰਸਿੱਧ ਹਨ।
(ੳ) ਪਰਿਭਾਸ਼ਾਵਾਂ
1. ਪ੍ਰੋ. ਰਤਨ ਸਿੰਘ ਜੱਗੀ ਅਨੁਸਾਰ “ਮਸਲਾ” ਅਰਬੀ ਦਾ ਸ਼ਬਦ ਹੈ ਅਤੇ ਇਸਦਾ ਭਾਵ ਹੈ (ਧਰਮ ਸੰਬੰਧੀ) ਵਿਚਾਰ ਯੋਗ ਗੱਲ।
2. ਡਾ. ਸੁਰਿੰਦਰ ਸਿੰਘ ਕੋਹਲੀ ਅਨੁਸਾਰ, ਮਸਲਾ ਸ਼ਬਦ ਦਾ ਨਿਕਾਸ ਅਰਬੀ ਦੇ “ਮਸਲਹ ਸ਼ਬਦ” ਵਿਚੋਂ ਹੋਇਆ ਹੈ। ਜਿਸਦਾ ਅਰਥ ਹੈ ਧਾਰਮਿਕ ਸਿਧਾਂਤ। ਕਿਸੇ ਮਾਮਲੇ ਜਾਂ ਸਮੱਸਿਆ ਨੂੰ ਮਸਲਾ ਕਹਿੰਦੇ ਹਨ। ਪਰ ਪੁਰਾਤਨ ਵਾਰਤਕ ਵਿੱਚ ਇਹ ਸ਼ਬਦ ਧਾਰਮਿਕ ਸਿਧਾਂਤ ਵਜੋਂ ਵਰਤਿਆ ਗਿਆ। ਇਸ ਲਈ ਕੋਈ ਸਿਧਾਂਤ ਪੇਸ਼ ਕਰਨ ਵਾਲੀ ਸਾਖੀ ਜਾਂ ਬਚਨ ਨੂੰ ਵੀ ਮਸਲੇ ਦਾ ਨਾਂੲ ਦਿੱਤਾ ਗਿਆ।
3. ਡਾ. ਗੁਰਚਰਨ ਸਿੰਘ ਅਨੁਸਾਰ, ਮਸਲੇ ਅਰਬੀ ਦੇ ਸ਼ਬਦ “ਮਸਲਾ” ਤੋਂ ਵਿਉਂਤਪਤ ਸ਼ਬਦ ਹੈ, ਜਿਸ ਦੇ ਕੋਸੀ ਅਰਥ ਹਨ “ਮਾਨਦ, ਮਿਸਾਲ, ਕਹਾਵਤ, ਵਸਫ, ਹਾਲ, ਦਾਸਤਾਨ, ਕਿੱਸਾ।”
ਸਾਹਿਤ ਵਿੱਚ ਵਿਚ ਮਸਲੇ ਧਾਰਮਿਕ ਵਿਅਕਤੀਆਂ ਨਾਲ ਸੰਬੰਧਿਤ ਕਹਾਵਤਾਂ ਅਥਵਾ ਵਾਰਤਾਵਾਂ ਦੇ ਇਕੱਠ ਲਈ ਪ੍ਰਚਲਿਤ ਹੋ ਗਿਆ।
(ਅ) ਉਦੇਸ਼
ਮਸਲਿਆਂ ਦਾ ਉਦੇਸ਼ ਵੀ ਸਾਖੀਆਂ ਵਾਲਾ ਹੀ ਹੰੁਦਾ ਹੈ। ਅਰਥਾਤ ਸਧਾਰਨ ਵਿਅਕਤੀ ਲਈ ਧਾਰਮਿਕ ਆਗੂ ਦੀਆਂ ਸਿੱਖਿਆਵਾਂ ਅਥਵਾ ਜੀਵਨ-ਜਾਚ ਦੀ ਬਿਰਤਾਂਤਕ ਵਿਆਖਿਆ। ਮੁਸਲਮਾਨੀ ਜੀਵਨ ਜਾਚ ਦੀ ਵਿਆਖਿਆ ਤੇ ਪ੍ਰਚਾਰ ਲਈ ਮੱਧ ਕਾਲੀਨ ਪੰਜਾਬੀ ਵਾਰਤਕ ਵਿੱਚ ਇੱਕ ਸਾਹਿਤ ਵਿਧਾ ਮਸਲਿਆਂ ਵਾਲੀ ਹੀ ਵਰਤੀ ਗਈ ਹੈ।
ਇਸਲਾਮ ਦੇ ਕੁਝ ਕੁ ਮੁੱਖ ਫਕੀਰਾਂ, ਪੈਗ਼ੰਬਰਾਂ, ਇਮਾਂਮਾ ਆਦਿ ਦੇ ਜੀਵਨ ਨਾਲ ਸੰਬੰਧਤ ਕੁਝ ਕੁ ਵਾਰਤਾਵਾਂ ਜਿਹਨਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਨੈਤਿਕ, ਧਾਰਮਿਕ, ਅਧਿਆਤਮਕ, ਸਦਾਚਾਰਕ ਜਾਂ ਚਰਿੱਤਰ ਨਿਰਮਾਣ ਦੀ ਸਿੱਖਿਆ ਦਿੱਤੀ ਹੰੁਦੀ ਹੈ। ਇਸ ਪ੍ਰਕਾਰ ਮਸਲਿਆਂ ਦਾ ਉਦੇਸ਼ ਧਾਰਮਿਕ, ਸਦਾਚਾਰਕ, ਅਧਿਆਤਮਕ ਜਾਂ ਚਰਿੱਤਰ ਨਿਰਮਾਣ ਦੀ ਸਿੱਖਿਆ ਦੇਣਾ ਵੀ ਹੈ।
(ੲ) ਉੱਪਲਬਧ ਮਸਲੇ
ਜੋ ਮਸਲੇ ਹੱਥ ਲਿਖਤ ਜਾਂ ਛਪੇ ਹੋਏ ਰੂਪ ਵਿੱਚ ਸਾਹਮਣੇ ਆਏ ਹਨ। ਉਹ ਮਸਲੇ ਹਨ:- ਮਸਲੇ ਸ਼ੇਖ ਫਰੀਦ ਕੇ, ਮਸਲੇ ਹਜ਼ਰਤ ਰਸੂਲ ਕੇ, ਮਸਲਾ ਮੂਸਾ ਪੈਗ਼ੰਬਰ ਕਾ, ਮਸਲਾ ਹਸਨ ਹੁਸੈਨ ਕਾ, ਮਸਲਾ ਆਦਮ ਸਾਫੀ ਕਾ, ਮਸਲਾ ਸੁਲੇਮਾਨ ਪੈਗ਼ੰਬਰ ਕਾ।
ਇਸ ਤੋਂ ਇਲਾਵਾ ਡਾ. ਸੁਰਿੰਦਰ ਸਿੰਘ ਕੋਹਲੀ ਨੇ ਆਪਣੀ ਕਿਤਾਬ ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ ਵਿੱਚ ਮਸਲਾ “ਬੀਬੀ ਬਸਰੀ ਕਾ” ਦਾ ਵੀ ਜ਼ਿਕਰ ਕੀਤਾ ਹੈ।