ਸਮੱਗਰੀ 'ਤੇ ਜਾਓ

ਮਹਾਂਵਿਸ਼ਾਲ ਬਲੈਕ ਹੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਹ ਇੱਕ ਮਹਾਂਵਿਸ਼ਾਲ ਬਲੈਕ ਹੋਲ ਦੀ ਖਿੱਚੀ ਹੋਈ ਸਭ ਤੋਂ ਪਹਿਲੀ ਤਸਵੀਰ ਹੈ, ਜੋ ਕਿ ਮੈਸੀਅਰ 87 ਦੇ ਕੇਂਦਰ ਵਿੱਚ ਸਥਿਤ ਹੈ। ਇਸ ਤਸਵੀਰ ਨੂੰ 2019 ਵਿੱਚ ਈਵੈਂਟ ਹੌਰਾਈਜ਼ਨ ਟੈਲੀਸਕੋਪ ਕੋਲੈਬੋਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਸੀ।

ਇੱਕ ਮਹਾਂਵਿਸ਼ਾਲ ਬਲੈਕ ਹੋਲ ਸਭ ਤੋਂ ਵੱਡੇ ਕਿਸਮ ਦਾ ਬਲੈਕ ਹੋਲ ਹੁੰਦਾ ਹੈ, ਜਿਸਦਾ ਪੁੰਜ ਸੂਰਜ ਨਾਲੋਂ ਮਿਲੀਅਨ ਤੋਂ ਬਿਲੀਅਨ ਗੁਣਾਂ ਵੱਧ ਹੁੰਦਾ ਹੈ। ਬਲੈਕ ਹੋਲ ਇੱਕ ਪੁਲਾੜੀ ਸ਼ਹਿ ਹੁੰਦੀ ਹੈ ਜੋ ਕਿ ਆਪਣੇ ਹੀ ਗੁਰਤਾ ਬਲ ਦੇ ਹੇਠ ਆ ਕੇ ਢਹਿ ਚੁੱਕੇ ਹੁੰਦੇ ਹਨ। ਵਿਗਿਆਨੀਆਂ ਵੱਲੋਂ ਕਿਆਸ ਲਾਇਆ ਗਿਆ ਹੈ ਕਿ ਤਕਰੀਬਨ ਹਰੇਕ ਵੱਡੀ ਗਲੈਕਸੀ ਦੇ ਕੇਂਦਰ ਵਿੱਚ ਇੱਕ ਮਹਾਂਵਿਸ਼ਾਲ ਬਲੈਕ ਹੋਲ ਹੁੰਦਾ ਹੈ।

ਈਵੈਂਟ ਹੌਰਾਈਜ਼ਨ ਟੈਲੀਸਕੋਪ ਵੱਲੋਂ ਦੋ ਮਹਾਂਵਿਸ਼ਾਲ ਬਲੈਕ ਹੋਲਾਂ ਦੀ ਤਸਵੀਰ ਲਈ ਜਾ ਚੁੱਕੀ ਹੈ: ਇੱਕ ਜੋ ਮਹਾਨ ਲੰਬੂਤਰੀ ਗਲੈਕਸੀ ਮੈਸੀਅਰ 87 ਵਿੱਚ ਹੈ ਅਤੇ ਦੂਜਾ ਜੋ ਕਿ ਮਿਲਕੀ ਵੇ ਦੇ ਕੇਂਦਰ ਵਿੱਚ ਸਥਿਤ ਹੈ।