ਸਮੱਗਰੀ 'ਤੇ ਜਾਓ

ਮਹਾਨ ਕੱਛ ਦਾ ਰਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੱਛ ਦਾ ਰਣ
ਰਣ ਉਤਸਵ

ਕੱਛ ਦਾ ਰਣ ਅਤੇ ਮਹਾਨ ਕੱਛ ਦਾ ਰਣ ਗੁਜਰਾਤ ਰਾਜ ਦੇ ਕੱਛ ਜ਼ਿਲ੍ਹੇ ਦੇ ਉੱਤਰ ਅਤੇ ਪੂਰਬ ਵਿੱਚ ਫੈਲੇ ਹੋਏ ਨਮਕੀਨ ਦਲਦਲ ਦੇ ਉਜਾੜ ਖੇਤਰ ਹਨ। ਇਹ ਲਗਭਗ 23,300 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ ਇੱਕ ਤੰਗ ਸਮੁੰਦਰੀ ਤੱਟ ਹੈ ਜੋ, ਸ਼ਾਇਦ ਭੂਚਾਲ ਦੇ ਕਾਰਨ ਆਪਣੇ ਅਸਲ ਪੱਧਰ ਤੋਂ ਉੱਪਰ ਉੱਠਿਆ ਹੈ ਅਤੇ ਨਤੀਜਤਨ ਸਮੁੰਦਰ ਤੋਂ ਅਲੱਗ ਹੋ ਗਿਆ ਹੈ। ਚੰਦਰ ਗੁਪਤ ਮੌਰੀਆ ਦੇ ਸਮੇਂ ਇਹ ਇੱਕ ਝੀਲ ਸੀ। ਉੱਤਰੀ ਰਣ ਲਗਭਗ 257 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਪੂਰਬੀ ਰਣ ਮੁਕਾਬਲਤਨ ਛੋਟਾ ਹੈ, ਜਿਸਦਾ ਖੇਤਰਫਲ ਲਗਭਗ 5,178 ਵਰਗ ਕਿਲੋਮੀਟਰ ਹੈ। ਇਹ ਖੇਤਰ ਮਾਰਚ ਤੋਂ ਅਕਤੂਬਰ ਤੱਕ ਬੰਦ ਹੋ ਜਾਂਦਾ ਹੈ। 1819 ਦੇ ਭੂਚਾਲ ਕਾਰਨ ਉੱਤਰੀ ਰਣ ਦਾ ਮੱਧ ਭਾਗ ਇਸਦੇ ਕਿਨਾਰਿਆਂ ਦੀ ਤੁਲਨਾ ਵਿੱਚ ਉੱਚਾ ਉੱਠ ਗਿਆ। ਨਤੀਜੇ ਵਜੋਂ ਮੱਧ ਭਾਗ ਸੁੱਕਾ ਅਤੇ ਕਿਨਾਰੇ ਪਾਣੀ, ਚਿੱਕੜ ਅਤੇ ਦਲਦਲ ਨਾਲ ਭਰੇ ਹੋਏ ਹਨ। ਗਰਮੀਆਂ ਵਿੱਚ ਜਦੋਂ ਦਲਦਲ ਸੁੱਕ ਜਾਂਦਾ ਹੈ ਤਾਂ ਲੂਣ ਦੇ ਚਿੱਟੇ ਕਣ ਸੂਰਜ ਦੀ ਰੌਸ਼ਨੀ ਵਿੱਚ ਚਮਕਣ ਲੱਗ ਪੈਂਦੇ ਹਨ।


ਕੱਛ ਦੇ ਰਣ ਦੀ ਪੱਛਮੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। 9 ਅਪ੍ਰੈਲ 1965 ਨੂੰ ਪਾਕਿਸਤਾਨ ਨੇ ਅਚਾਨਕ ਹਮਲਾ ਕਰਕੇ ਕੱਛ ਦੇ ਰਣ ਦੇ ਇੱਕ ਹਿੱਸੇ 'ਤੇ ਕਬਜ਼ਾ ਕਰ ਲਿਆ। ਜਦੋਂ ਭਾਰਤੀ ਫੌਜਾਂ ਨੇ ਇਹ ਇਲਾਕਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੰਗ ਸ਼ੁਰੂ ਹੋ ਗਈ। ਹਾਲਾਂਕਿ ਬ੍ਰਿਟਿਸ਼ ਦਖਲਅੰਦਾਜ਼ੀ ਨਾਲ ਜੰਗਬੰਦੀ ਹੋਈ ਅਤੇ ਮਾਮਲਾ ਅੰਤਰਰਾਸ਼ਟਰੀ ਨਿਆਂ ਅਦਾਲਤ ਨੂੰ ਨਿਰਣੇ ਲਈ ਭੇਜਿਆ ਗਿਆ। ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਫੈਸਲੇ (19 ਫਰਵਰੀ, 1968) ਦੇ ਅਨੁਸਾਰ ਕੱਛ ਦੇ ਰਣ ਦਾ 10% ਹਿੱਸਾ ਪਾਕਿਸਤਾਨ ਨੂੰ ਅਤੇ 90% ਹਿੱਸਾ ਭਾਰਤ ਨੂੰ ਮਿਲਿਆ।

ਜਲਵਾਯੂ

[ਸੋਧੋ]

ਗਰਮੀਆਂ ਦਾ ਤਾਪਮਾਨ 44-50°C (1,000-2,000°F) ਤੱਕ ਵੱਧ ਜਾਂਦਾ ਹੈ, ਜਿਸ ਕਾਰਨ ਇਹ ਭਾਰਤ ਦੇ ਸਭ ਤੋਂ ਵੱਧ ਗਰਮ ਖੇਤਰਾਂ ਵਿੱਚੋਂ ਇੱਕ ਬਣ ਜਾਂਦਾ ਹੈ। ਸਰਦੀਆਂ ਵਿੱਚ ਤਾਪਮਾਨ 0°C (1,000-2,000°F) ਤੋਂ ਹੇਠਾਂ ਡਿੱਗ ਸਕਦਾ ਹੈ।

ਇਹ ਵੀ ਵੇਖੋ

[ਸੋਧੋ]

ਬਾਹਰੀ ਲਿੰਕ

[ਸੋਧੋ]