ਸਮੱਗਰੀ 'ਤੇ ਜਾਓ

ਮਹਾਵੀਰ ਤਿਆਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਹਾਵੀਰ ਤਿਆਗੀ (1899-1980) ਇੱਕ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਉੱਤਰ ਪ੍ਰਦੇਸ਼, ਭਾਰਤ ਤੋਂ ਪ੍ਰਸਿੱਧ ਸੰਸਦ ਸੀ।

ਸ਼ੁਰੂਆਤੀ ਜ਼ਿੰਦਗੀ

[ਸੋਧੋ]

ਤਿਆਗੀ ਨੇ ਉੱਤਰ ਪ੍ਰਦੇਸ਼, ਮੇਰਠ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ। ਫਿਰ ਉਹ ਬ੍ਰਿਟਿਸ਼ ਭਾਰਤੀ ਫੌਜ ਸ਼ਾਮਿਲ ਹੋ ਗਿਆ ਅਤੇ ਫਾਰਸ ਵਿੱਚ ਤਾਇਨਾਤ ਕੀਤਾ ਗਿਆ ਸੀ, ਪਰ 13 ਅਪ੍ਰੈਲ 1919 ਨੂੰ ਜੱਲਿਆਂਵਾਲਾ ਬਾਗ ਕਤਲੇਆਮ ਦੇ ਬਾਅਦ ਉਸ ਨੇ ਅਸਤੀਫਾ ਦੇ ਦਿੱਤਾ। ਕੁਏਟਾ, ਬਲੋਚਿਸਤਾਨ (ਉਦੋਂ ਭਾਰਤ ਦਾ ਇੱਕ ਹਿੱਸਾ ਸੀ, ਪਰ ਹੁਣ ਪਾਕਿਸਤਾਨ ਵਿੱਚ ਹੈ) ਦੀ ਰਾਜਧਾਨੀ ਵਿੱਚ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਅਤੇ ਫਿਰ ਸਭ ਜਮ੍ਹਾਂ ਤਨਖਾਹ ਜਬਤ ਕਰਨ ਤੋਂ ਬਾਅਦ ਉਥੋਂ ਕੱਢ ਦਿੱਤਾ ਗਿਆ। ਘਰ ਵਾਪਸ ਆਉਣ ਤੋਂ ਬਾਅਦ ਤਿਆਗੀ ਮਹਾਤਮਾ ਗਾਂਧੀ ਦਾ ਪੱਕਾ ਚੇਲਾਬਣ ਗਿਆ।