ਮਹਿਮਾ ਭਗਵਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿਮਾ ਭਗਵਾਨਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨPB 03, PB 40
ਨੇੜੇ ਦਾ ਸ਼ਹਿਰਬਠਿੰਡਾ

ਮਹਿਮਾ ਭਗਵਾਨਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ੲਿਹ ਪਿੰਡ ਬਾਬਾ ਭਗਵਾਨ ਸਿੰਘ ਨੇ 19ਵੀਂ ਸਦੀ ਦੇ ਸ਼ੁਰੂ 'ਚ ਵਸਾੲਿਅਾ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ। ਇਹ ਪਿੰਡ ਇਤਿਹਾਸਕ ਧਾਰਮਿਕ ਸਥਾਨ ਲੱਖੀ ਜੰਗਲ ਦੇ ਪੱਛਮ ਵਾਲੇ ਪਾਸੇ ਛੇ ਕਿਲੋਮੀਟਰ ਦੀ ਵਿੱਥ ’ਤੇ ਗੁਰੂ ਗੋਬਿੰਦ ਸਿੰਘ ਮਾਰਗ ਉਪਰ ਘੁੱਗ ਵੱਸਦਾ ਹੈ। ਬਠਿੰਡਾ-ਮੁਕਤਸਰ ਸੜਕ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ।[1][2] ਇਸ ਪਿੰਡ ਦੀ ਅਬਾਦਿ ਪੰਦਰਾਂ ਸੌ ਦੇ ਕਰੀਬ ਹੈ। ਇਸ ਪਿੰਡ ਦੇ ਨਾਲ ਲਗਦੇ ਪਿੰਡ ਮਹਿਮਾ ਸਰਕਾਰੀ, ਮਹਿਮਾ ਸਵਾਈ ਤੇ ਮਹਿਮਾ ਸਰਜਾ ਨਾਲ ਪੱਕੀ ਸੜਕ ਨਾਲ ਜੁੜਿਆ ਹੋਇਆ ਹੈ। ਪਿੰਡ ਦੇ ਜ਼ਿਆਦਾ ਵਾਸੀ ਖੇਤੀ ਕਰਦੇ ਹਨ। ਪਿੰਡ ਵਿੱਚ ਪਿਛਲੇ ਸਮੇਂ ਦਾ ਇੱਕ ਪੁਰਾਣਾ ਖੂਹ, ਸਭ ਤੋਂ ਪੁਰਾਣਾ ਮੁੱਲਾਂਪੁਰ ਵਾਲੇ ਸੰਤਾਂ ਦਾ ਡੇਰਾ, ਗੁਰਦੁਆਰਾ ਸਾਹਿਬ ਹੈ।

ਇਤਿਹਾਸ[ਸੋਧੋ]

ਇਸ ਪਿੰਡ ਦੀਆਂ ਪੰਜ ਪੱਤੀਆਂ ਹਨ। ਇਹ ਪਿੰਡ 1800 ਈਸਵੀ ਦੇ ਲਗਪਗ ਹੋਂਦ ਵਿੱਚ ਆਇਆ ਸੀ। ਇਸ ਪਿੰਡ ਦੇ ਬਜ਼ੁਰਗ, ਅਬਲੂ ਤੇ ਮਹਿਮੇ ਦੀ ਸੰਤਾਨ ਵਿਚੋਂ ਹਨ। ਮਹਿਮੇ ਦੇ ਚਾਰ ਪੁੱਤਰ ਸਰਜਾ, ਗਰਜਾ, ਹੁੰਦਾਲ ਤੇ ਜਲਾਲ ਹੋਏ ਹਨ। ਗਰਜੇ ਦੇ ਦੋ ਪੁੱਤਰ ਭਗਵਾਨਾ ਤੇ ਫੂਲਾ ਸਨ। ਭਗਵਾਨੇ ਦੀ ਸੰਤਾਨ ਨੇ ਮਹਿਮਾ ਭਗਵਾਨਾ ਵਸਾਇਆ। ਫੂਲੇ ਦੀ ਔਲਾਦ ਮਹਿਮਾ ਸਰਕਾਰੀ ਬੈਠੀ ਰਹੀ।

ਸਨਮਾਨ ਲੋਕ[ਸੋਧੋ]

ਸਵ. ਨੰਦ ਸਿੰਘ ਬਰਾੜ ਬਲਾਕ ਸਮਿਤੀ ਦੇ ਚੇਅਰਮੈਨ ,ਇੰਦਰ ਸਿੰਘ ਬਰਾੜ ਗੁਰਦੀਪ ਸਿੰਘ ਕਰਨਲ,ਗੁਰਤੇਜ ਸਿੰਘ ਬਰਾੜ (ਕਬੱਡੀ ਕੋਚ) ਨਛੱਤਰ ਸਿੰਘ ਮੱਲ, ਬਲਦੇਵ ਸਿੰਘ ਬਰਾੜ ਕਬੱਡੀ ਖਿਦਾਰੀ, ਬਾਬਾ ਕਰਮ ਸਿੰਘ ਬਰਾੜ ਸ਼ਰਨਦੀਪ ਕੌਰ ਬਰਾੜ ਡਿਪਟੀ ਕਮਿਸ਼ਨਰ ਪਿੰਡ ਦੀ ਸ਼ਾਨ ਹਨ।

ਸਹੁਲਤਾਂ[ਸੋਧੋ]

ਪਿੰਡ ਨੂੰ ਪਸ਼ੂ ਡਿਸਪੈਂਸਰੀ, ਬਿਜਲੀ ਦਫ਼ਤਰ ਤੇ ਪਟਵਾਰਖਾਨੇ ਦੀ ਸਹੂਲਤ ਪ੍ਰਾਪਤ ਹੈ। ਪਿੰਡ ਵਿੱਚ 1944 ਤੋਂ ਪ੍ਰਾਇਮਰੀ ਤੇ 1990 ਤੋਂ ਮਿਡਲ ਸਕੂਲ ਬਣਿਆ ਹੋਇਆ ਹੈ

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state