ਮਾਈਕ੍ਰੋਸਾਫ਼ਟ ਵਿੰਡੋਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਈਕ੍ਰੋਸਾਫ਼ਟ ਵਿੰਡੋਜ਼
Windows logo and wordmark - 2012.svg
300px
ਵਿੰਡੋਜ਼ 8.1 ਦੀ ਸਕਰੀਨ-ਤਸਵੀਰ, ਇਸ ਦੀ ਸ਼ੁਰੂਆਤੀ ਸਕਰੀਨ ਵਿਖਾਉਂਦੇ ਹੋਏ
ਉੱਨਤਕਾਰ ਮਾਈਕ੍ਰੋਸਾਫ਼ਟ
ਲਿਖਿਆ ਹੋਇਆ ਸੀ, ਸੀ++, ਅਸੈਂਬਲੀ[1]
ਕਮਕਾਜੀ ਹਾਲਤ ਪਬਲਿਕ ਤੌਰ ਉੱਤੇ ਰਿਲੀਜ਼
ਸਰੋਤ ਮਾਡਲ ਬੰਦ / ਸਾਂਝਾ ਸਰੋਤ
ਪਹਿਲੀ ਰਿਲੀਜ਼ ਨਵੰਬਰ 20, 1985 (1985-11-20) (32 ਸਾਲ ਪਹਿਲਾਂ), ਬਤੌਰ ਵਿੰਡੋਜ਼ 1.0
ਮੰਡੀਕਰਨ ਟੀਚਾ ਨਿੱਜੀ ਕੰਪਿਊਟਰ
ਭਾਸ਼ਾਵਾਂ 137 ਭਾਸ਼ਾਵਾਂ[2]
ਅਪਡੇਟ ਤਰੀਕਾ
ਪੈਕੇਜ ਮੈਨੇਜਰ ਵਿੰਡੋਜ਼ ਇੰਸਟਾਲਰ (.msi), ਵਿੰਡੋਜ਼ ਸਟੋਰ (.appx)[3]
ਪਲੇਟਫ਼ਾਰਮ ਏ.ਆਰ.ਐੱਮ., ਆਈ.ਏ.-32, Itanium, x86-64
ਕਰਨਲ ਕਿਸਮ
ਡਿਫ਼ਾਲਟ ਵਰਤੋਂਕਾਰ ਇੰਟਰਫ਼ੇਸ ਵਿੰਡੋਜ਼ ਸ਼ੈੱਲ
ਲਸੰਸ ਮਲਕੀਅਤੀ ਵਪਾਰਕ ਸਾਫ਼ਟਵੇਅਰ
ਦਫ਼ਤਰੀ ਵੈੱਬਸਾਈਟ windows.microsoft.com

ਮਾਈਕ੍ਰੋਸਾਫ਼ਟ ਵਿੰਡੋਜ਼ (ਜਾਂ ਸਿਰਫ਼ ਵਿੰਡੋਜ਼) ਇੱਕ ਮਸ਼ਹੂਰ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫ਼ਟ ਦੁਆਰਾ ਉੱਨਤ ਅਤੇ ਵੇਚਿਆ ਜਾਂਦਾ ਹੈ। ਜ਼ਿਆਦਾਤਰ ਕੰਪਿਊਟਰ ਅਤੇ ਲੈਪਟਾਪ ਵਿੰਡੋਜ਼ ਹੀ ਵਰਤਦੇ ਹਨ। ਇਸ ਦਾ ਹਾਲੀਆ ਵਰਜਨ 8.1 ਹੈ ਅਤੇ ਵਰਜਨ 10 ਤਿਆਰ ਹੋ ਰਿਹਾ ਹੈ ਜੋ 2015 ਦੇ ਅਖ਼ੀਰ ਤੱਕ ਆਵੇਗਾ। 20 ਨਵੰਬਰ 1985 ਨੂੰ ਵਿੰਡੋਜ਼ ਦਾ ਪਹਿਲਾਂ ਵਰਜਨ 1.0 ਰਿਲੀਜ਼ ਹੋਇਆ ਸੀ[4] ਅਤੇ ਅਗਸਤ 2013 ਵਿੱਚ 8.1 ਰਿਲੀਜ਼ ਹੋਇਆ। ਨਵੇਂ ਕੰਪਿਊਟਰਾਂ ਉੱਤੇ ਜ਼ਿਆਦਾਤਰ ਵਿੰਡੋਜ਼ 8 ਜਾਂ ਵਿੰਡੋਜ਼ 7 ਇੰਸਟਾਲ ਆਉਂਦੀ ਹੈ। ਦੁਨੀਆਂ ਦੇ 90% ਕੰਪਿਊਟਰ ਇਸ ਦੀ ਵਰਤੋਂ ਕਰਦੇ ਹਨ ਜਿਸ ਕਰ ਕੇ ਇਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਆਪਰੇਟਿੰਗ ਸਿਸਟਮ ਹੈ।

ਇਤਿਹਾਸ[ਸੋਧੋ]

ਸ਼ੁਰੂਆਤੀ ਸੰਸਕਰਨ[ਸੋਧੋ]

ਤਸਵੀਰ:Windows1.0.png
ਵਿੰਡੋਜ਼ 1.0, 1985 ਵਿੱਚ ਰਿਲੀਜ਼ ਹੋਇਆ ਵਿੰਡੋਜ਼ ਦਾ ਪਹਿਲਾਂ ਵਰਜਨ

ਵਿੰਡੋਜ਼ ਦੇ ਪਹਿਲੇ ਵਰਜਨ ਦਾ ਐਲਾਨ, ਬਤੌਰ ਵਿੰਡੋਜ਼, ਨਵੰਬਰ 1983 ਵਿੱਚ ਹੋਇਆ ਸੀ ਪਰ ਵਿੰਡੋਜ਼ 1.0 ਨਵੰਬਰ 1985 ਵਿੱਚ ਰਿਲੀਜ਼ ਹੋਈ।[5] ਵਿੰਡੋਜ਼ 1.0 ਐਪਲ ਦੇ ਆਪਰੇਟਿੰਗ ਸਿਸਟਮ ਨਾਲ਼ ਟੱਕਰ ਲਈ ਸੀ ਪਰ ਇਸਨੂੰ ਕੁਝ ਮਕਬੂਲੀਅਤ ਵੀ ਹਾਸਲ ਹੋਈ। ਵਿੰਡੋਜ਼ 1.0 ਇੱਕ ਪੂਰਨ ਆਪਰੇਟਿੰਗ ਸਿਸਟਮ ਨਹੀਂ ਹੈ ਸਗੋਂ ਇਹ ਐਮ.ਐੱਸ.-ਡੌਸ ਵਿੱਚ ਵਾਧਾ ਹੀ ਕਰਦਾ ਹੈ। ਇਹ ਇੱਕ ਵਿੰਡੋ ਉੱਪਰ ਦੂਜੀ ਵਿੰਡੋ ਵੀ ਨਹੀਂ ਸੀ ਖੋਲ੍ਹ ਸਕਦਾ। Lucky Patcher ਬਾਹਰ ਉਥੇ ਸਭ ਤਕਨੀਕੀ ਰੀਫਲੈਕਸ ਸਾਫਟਵੇਅਰ ਦੀ ਇੱਕ ਹੈ

ਵਿੰਡੋਜ਼ 2.0 ਦਿਸੰਬਰ 1987 ਵਿੱਚ ਰਿਲੀਜ਼ ਹੋਈ ਅਤੇ ਇਸਨੂੰ ਇਸ ਦੇ ਪਿਛਲੇ ਵਰਜਨ ਤੋਂ ਜ਼ਿਆਦਾ ਪ੍ਰਸਿੱਧੀ ਮਿਲੀ। ਇਸ ਵਿੱਚ ਵਰਤੋਂਕਾਰ ਇੰਟਰਫ਼ੇਸ ਅਤੇ ਮੈਮਰੀ ਪ੍ਰਬੰਧ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਸਨ। ਵਿੰਡੋਜ਼ 2.03 ਵਿੱਚ ਵਿੰਡੋ ਇੱਕ ਦੂਜੇ ਦੇ ਉੱਪਰ ਖੋਲ੍ਹੀਆਂ ਜਾ ਸਕਦੀਆਂ ਸਨ। ਇਸ ਦੇ ਕਰ ਕੇ ਐਪਲ ਨੇ ਮਾਈਕ੍ਰੋਸਾਫ਼ਟ ਉੱਪਰ ਆਪਣੇ ਕਾਪੀਰਾਈਟ ਦੀ ਉਲੰਘਣਾ ਦਾ ਕੇਸ ਕਰ ਦਿੱਤਾ ਸੀ। [6][7]

ਤਸਵੀਰ:Windows 3.0 workspace.png
ਵਿੰਡੋਜ਼ 3.0, ਜੋ 1990 ਵਿੱਚ ਰਿਲੀਜ਼ ਹੋਈ

1990 ਵਿੱਚ ਜਾਰੀ ਹੋਈ ਵਿੰਡੋਜ਼ 3.0 ਵਿੱਚ ਡਿਜ਼ਾਇਨ ਅਤੇ ਵਰਤੋਂਕਾਰ ਇੰਟਰਫ਼ੇਸ ਵਿੱਚ ਕਾਫੀ ਸੁਧਾਰ ਕੀਤੇ ਗਏ ਸਨ। ਮਾਈਕ੍ਰੋਸਾਫ਼ਟ ਨੇ ਕੁਝ ਨਾਜ਼ੁਕ ਅਮਲਾਂ ਨੂੰ ਸੀ ਤੋਂ ਦੁਬਾਰਾ ਅਸੈਂਬਲੀ ਵਿੱਚ ਲਿਖਿਆ। ਵਿੰਡੋਜ਼ 3.0 ਵੱਡੀ ਵਪਾਰਕ ਕਾਮਯਾਬੀ ਹਾਸਲ ਕਰਨ ਵਾਲ਼ਾ ਪਹਿਲਾਂ ਮਾਈਕ੍ਰੋਸਾਫ਼ਟ ਵਿੰਡੋਜ਼ ਵਰਜਨ ਸੀ ਜਿਸ ਦੀਆਂ ਪਹਿਲੇ ਛੇ ਮਹੀਨਿਆਂ ਵਿੱਚ ਹੀ 2 ਮਿਲੀਅਨ ਕਾਪੀਆਂ ਵਿਕ ਗਈਆਂ ਸਨ।[8][9]

ਹਵਾਲੇ[ਸੋਧੋ]

  1. "Lesson 2 - Windows NT System Overview". Microsoft TechNet. Microsoft. Retrieved November 25, 2014. 
  2. "Listing of available Windows 7 language packs". Msdn.microsoft.com. Retrieved April 5, 2014. 
  3. "App packages and deployment (Windows Store apps) (Windows)". Msdn.microsoft.com. Retrieved April 5, 2014. 
  4. "The Unusual History of Microsoft Windows". Retrieved April 22, 2007. 
  5. A history of Windows (at microsoft.com)
  6. "The Apple vs. Microsoft GUI Lawsuit". 2006. Retrieved March 12, 2008. 
  7. "Apple Computer, Inc. v. MicroSoft Corp., 35 F.3d 1435 (9th Cir. 1994)". Retrieved March 12, 2008. 
  8. "Chronology of Personal Computer Software". 
  9. "Microsoft Company".