ਮਾਓ ਤਸੇ-ਤੁੰਗ
ਮਾਓ ਤਸੇ-ਤੁੰਗ | |
---|---|
毛泽东 | |
ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਪਹਿਲਾ ਚੈਅਰਮੈਨ | |
ਦਫ਼ਤਰ ਵਿੱਚ 19 ਜੂਨ 1945 – 9 ਸਤੰਬਰ 1976 | |
1st vice-chairman | ਲਿਉ ਸ਼ਾਉ ਚੀ ਲਿਨ ਬਿਆਉ ਚਾਉ ਐਨ ਲਾਈ ਹੂਆ ਗੂਓਫੈਂਗ |
ਤੋਂ ਪਹਿਲਾਂ | ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ) |
ਤੋਂ ਬਾਅਦ | ਹੂਆ ਗੂਓਫੈਂਗ |
ਚੀਨ ਦੀ ਕਮਿਊਨਿਸਟ ਪਾਰਟੀ ਦੀ ਪੋਲਿਟਬਿਊਰੋ ਦਾ ਪਹਿਲਾ ਚੈਅਰਮੈਨ | |
ਦਫ਼ਤਰ ਵਿੱਚ 20 ਮਾਰਚ 1943 – 24 ਅਪਰੈਲ 1969 | |
ਤੋਂ ਪਹਿਲਾਂ | ਜਿਆਂਗ ਵੈਂਤੀਅਨ (ਕੇਂਦਰੀ ਕਮੇਟੀ ਦਾ ਜਨਰਲ ਸਕੱਤਰ) |
ਤੋਂ ਬਾਅਦ | ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ) |
ਸੀ ਪੀ ਸੀ ਦੇ ਕੇਂਦਰੀ ਮਿਲਿਟਰੀ ਕਮਿਸ਼ਨ ਦਾ ਪਹਿਲਾ ਚੇਅਰਮੈਨ | |
ਦਫ਼ਤਰ ਵਿੱਚ 23 ਅਗਸਤ 1945 – 1949 8 ਸਤੰਬਰ 1954 – September 9 ਸਤੰਬਰ 1976 | |
ਤੋਂ ਬਾਅਦ | ਹੂਆ ਗੂਓਫੈਂਗ |
ਦਫ਼ਤਰ ਵਿੱਚ 21 ਸਤੰਬਰ 1949 – 25 ਦਸੰਬਰ 1954 ਆਨਰੇਰੀ ਚੇਅਰਮੈਨ 25 ਦਸੰਬਰ 1954 – 9 ਸਤੰਬਰ 1976 | |
ਤੋਂ ਬਾਅਦ | ਜਾਓ ਐਨ ਲਾਈ |
1st ਲੋਕ ਗਣਰਾਜ ਚੀਨ ਦਾ ਚੇਅਰਮੈਨ | |
ਦਫ਼ਤਰ ਵਿੱਚ 27 ਸਤੰਬਰ 1954 – 27 ਅਪਰੈਲ 1959 | |
ਪ੍ਰੀਮੀਅਰ | ਜਾਓ ਐਨ ਲਾਈ |
ਉਪ | ਜ਼ੂਅ ਦੇ |
ਤੋਂ ਬਾਅਦ | ਲਿਉ ਸ਼ਾਉਚੀ |
ਮੈਂਬਰ ਨੈਸ਼ਨਲ ਪੀਪਲਜ ਕਾਂਗਰਸ | |
ਦਫ਼ਤਰ ਵਿੱਚ 15 ਸਤੰਬਰ 1954 – 18 ਅਪਰੈਲ 1959 21 ਦਸੰਬਰ 1964 – 9 ਸਤੰਬਰ 1976 | |
ਹਲਕਾ | ਬੀਜਿੰਗ |
ਨਿੱਜੀ ਜਾਣਕਾਰੀ | |
ਜਨਮ | 26 ਦਸੰਬਰ 1893 ਸ਼ਾਓਸ਼ਾਨ, ਹੂਨਾਨ |
ਮੌਤ | 9 ਸਤੰਬਰ 1976 ਬੀਜਿੰਗ |
ਕਬਰਿਸਤਾਨ | ਚੈਅਰਮੈਨ ਮਾਓ ਯਾਦਗਾਰ ਹਾਲ, ਬੀਜਿੰਗ |
ਕੌਮੀਅਤ | ਚੀਨੀ |
ਸਿਆਸੀ ਪਾਰਟੀ | ਚੀਨ ਦੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | ਲੂਓ ਯੀਕਸ਼ੀਉ (1907–1910) ਯਾਂਗ ਕੈਹੂਈ (1920–1930) ਹੇ ਜ਼ਿਜ੍ਹਨ (1930–1937) ਜਿਆਂਗ ਕਿਨ (1939–1976) |
ਮਾਓ ਤਸੇ-ਤੁੰਗ ਜਾਂ ਮਾਓ ਜ਼ੇਦੋਂਗ (26 ਦਸੰਬਰ 1893 – 9 ਸਤੰਬਰ 1976) ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਸੱਭਿਆਚਾਰਿਕ ਕ੍ਰਾਂਤੀ ਸਫਲ ਹੋਈ। ਉਹ ਚੇਅਰਮੈਨ ਮਾਓ ਦੇ ਨਾਂ ਨਾਲ ਵੀ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ (1976) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।
ਵਿਚਾਰਧਾਰਾ
[ਸੋਧੋ]ਮਾਓ-ਜੇ-ਤੁੰਗ ਇੱਕ ਮਾਰਕਸਵਾਦੀ ਸੀ। ਉਹ ਰੂਸ ਦੇ ੧੯੧੭ ਵਿੱਚ ਹੋਏ ਸਮਾਜਵਾਦੀ ਇੰਨਕਲਾਬ ਤੋਂ ਬਹੁਤ ਪ੍ਭਾਵਿਤ ਹੋਇਆ। ਉਸਨੇ ਮਾਰਕਸਵਾਦ ਦਾ ਬਹੁਤ ਡੂੰਘਾ ਅਧਿਐਨ ਕੀਤਾ। ਉਸਦੇ ਸਮੇਂ ਚੀਨ ਦੀ ਸਮਾਜਿਕ ਹਾਲਤ ਬਹੁਤ ਖਰਾਬ ਸੀ, ਖਾਸ ਕਰਕੇ ਚੀਨ ਦੇ ਮਜਦੂਰ ਤੇ ਕਿਸਾਨ ਜੋ ਇੱਕ ਪਾਸੇ ਜਾਗੀਰਦਾਰਾਂ ਅਤੇ ਦੂਜੇ ਪਾਸੇ ਸਰਮਾਏਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਸਨ। ਮਾਓ ਨੇ ਇਸ ਸਮੱਸਿਆ ਦੇ ਹੱਲ ਲਈ ਚੀਨ ਦੀ ਸੁਸਾਇਟੀ ਦਾ ਸਰਵਪੱਖੀ ਵਿਸ਼ਲੇਸ਼ਣ ਕੀਤਾ। ਮਾਰਕਸਵਾਦ ਦੇ ਡੂੰਘੇ ਅਧਿਐਨ ਤੇ ਚੀਨ ਦੇ ਵਿਸ਼ਲੇਸ਼ਣ ਤੋਂ ਬਾਅਦ ਮਾਓ ਨੇ ਇੱਕ ਸਿਧਾਂਤ ਨੂੰ ਜਨਮ ਦਿੱਤਾ ਜਿਸਨੂੰ ਮਾਓਵਾਦ ਕਿਹਾ ਜਾਂਦਾ ਹੈ। ਆਪਣੇ ਸਮੇਂ ਵਿੱਚ ਚੀਨ ਬਾਰੇ ਮਾਓ ਨੇ ਇਹ ਸਿੱਟਾ ਕੱਢਿਆ ਕਿ ਚੀਨ ਵਿੱਚ ਰੂਸ ਦੀ ਤਰਾਂ ਸਮਾਜਵਾਦੀ ਇਨਕਲਾਬ ਨਹੀਂ ਹੋ ਸਕਦਾ ਕਿਓਂਕਿ ਚੀਨ ਤੇ ਰੂਸ ਦੀ ਸਮਾਜਿਕ ਸਥਿਤੀ ਇੱਕੋ ਜਿਹੀ ਨਹੀਂ ਸੀ। ਉਹ ਚੀਨ ਨੂੰ ਨਾ ਤਾ ਪੂੰਜੀਵਾਦੀ ਦੇਸ਼ ਮੰਨਦਾ ਸੀ ਅਤੇ ਨਾ ਹੀ ਜਾਗੀਰਵਾਦੀ। ਉਹ ਕਹਿੰਦਾ ਹੈ ਕਿ ਚੀਨ ਇੱਕ ਅਰਧ-ਜਾਗੀਰੂ ਦੇਸ਼ ਹੈ। ਇਸੇ ਤਰਾਂ ਉਹ ਚੀਨ ਨੂੰ ਨਾ ਤਾ ਪੂਰਾ ਆਜ਼ਾਦ ਮੰਨਦਾ ਸੀ ਅਤੇ ਨਾ ਹੀ ਪੂਰੀ ਬਸਤੀ। ਉਹ ਕਹਿੰਦਾ ਹੈ ਕਿ ਚੀਨ ਇੱਕ ਅਰਧ-ਬਸਤੀਵਾਦ ਹੈ। ਚੀਨ ਵਿੱਚ ਹਾਲੇ ਵੀ ਜਾਗੀਰਦਾਰੂ ਕਦਰਾਂ ਕੀਮਤਾਂ ਭਾਰੂ ਸਨ ਅਤੇ ਸਾਮਰਾਜਵਾਦੀ ਦੇਸ਼ਾਂ ਨੇ ਚੀਨ ਵਿੱਚ ਜਾਗੀਰਦਾਰੀ ਨੂੰ ਖਤਮ ਕਰਨ ਦੀ ਥਾ ਉਸ ਨਾਲ ਦੋਸਤੀ ਕਰ ਲਈ ਅਤੇ ਦੋਵੇਂ ਰਲਕੇ ਚੀਨ ਦੇ ਲੋਕਾਂ ਦਾ ਖੂਨ ਪੀ ਰਹੇ ਸਨ, ਜਿਸ ਕਰਕੇ ਮਾਓ ਚੀਨ ਵਿੱਚ ਸਮਾਜਵਾਦ ਦੀ ਸਥਾਪਨਾ ਲਈ ਇਨਕਲਾਬ ਨੂੰ ਦੋ ਹਿੱਸਿਆ ਵਿੱਚ ਵੰਡਦਾ ਹੈ। ਉਹ ਕਹਿੰਦਾ ਹੈ ਕਿ ਸਮਾਜਵਾਦ ਤੋ ਪਹਿਲਾ ਨ੍ਵ ਜਮਹੂਰੀ ਇਨਕਲਾਬ ਕਰਨਾ ਹੋਏਗਾ।
ਨਵ-ਜਮਹੂਰੀ-ਇਨਕਲਾਬ
[ਸੋਧੋ]ਮਾਓ ਨੇ ਚੀਨ ਵਿੱਚ ਸਮਾਜਵਾਦ ਤੋਂ ਪਹਿਲਾਂ ਨ੍ਵ-ਜਮਹੂਰੀ-ਇਨਕਲਾਬ ਬਾਰੇ ਗੱਲ ਕੀਤੀ। ਨ੍ਵ-ਜਮਹੂਰੀ ਇਨਕਲਾਬ ਇੱਕ ਬਿਲਕੁਲ ਨਵੀਂ ਗੱਲ ਹੈ ਜੋ ਬੁਰਜੂਆ ਇਨਕਲਾਬ ਤੋ ਪੂਰੀ ਤਰਾਂ ਭਿੰਨ ਹੈ। ਨ੍ਵ ਜਮਹੂਰੀ ਇਨਕਲਾਬ ਇੱਕ ਜਾਗੀਰਦਾਰੀ ਅਤੇ ਸਾਮਰਾਜਵਾਦ ਵਿਰੁੱਧ ਜੰਗ ਹੈ। ਉਹ ਕਹਿੰਦਾ ਹੈ ਕ ਇਸ ਵਿੱਚ ਸਮਾਜਵਾਦ ਇਨਕਲਾਬ ਦੀ ਤਰਾਂ ਇਕੱਲੇ ਮਜਦੂਰ ਨਹੀਂ ਇਨਕਲਾਬ ਕਰਨਗੇ ਸਗੋਂ ਇਸ ਵਿੱਚ ਮਜਦੂਰ, ਕਿਸਾਨ, ਰਾਸ਼ਟਰੀ ਬੂਰਜੂਆਜੀ, ਅਤੇ ਨਿੱਕ ਬੁਰਜੂਆਜੀ ਚਾਰ ਜਮਾਤਾਂ ਦਾ ਗਠਜੋੜ ਹੋਏਗਾ ਜਿਸਦੀ ਅਗਵਾਹੀ ਮਜਦੂਰ ਜਮਾਤ ਕਰੇਗੀ। ਇਸ ਇਨਕਲਾਬ ਰਾਹੀ ਜਾਗੀਰਦਾਰੀ ਢਾਂਚਾ ਖਤਮ ਹੋਏਗਾ ਅਤੇ ਚੀਨ ਬਸਤੀ ਤੋਂ ਇੱਕ ਆਜ਼ਾਦ ਦੇਸ਼ ਬਨੇਗਾ।
ਰਚਨਾਵਾਂ
[ਸੋਧੋ]- ਨਵ ਜਮਹੂਰੀ ਇੰਨਕਲਾਬ
- ਵਿਰੋਧਤਾਈ ਬਾਰੇ
- ਸਭਿਆਚਾਰਕ ਕਾ੍ਂਤੀ