ਸਮੱਗਰੀ 'ਤੇ ਜਾਓ

ਧਰਮ ਅਤੇ ਮਾਰਕਸਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਾਰਕਸਵਾਦ ਅਤੇ ਧਰਮ ਤੋਂ ਮੋੜਿਆ ਗਿਆ)

ਮਾਰਕਸਵਾਦ ਦੇ ਬਾਨੀ ਅਤੇ ਮੁੱਖ ਰਚਣਹਾਰ, 19ਵੀਂ ਸਦੀ ਦੇ ਜਰਮਨ ਚਿੰਤਕ ਕਾਰਲ ਮਾਰਕਸ ਦਾ ਧਰਮ ਬਾਰੇ ਬੜਾ ਵਿਰੋਧਪੂਰਨ ਅਤੇ ਗੁੰਝਲਦਾਰ ਦ੍ਰਿਸ਼ਟੀਕੋਣ ਸੀ।[1] ਉਹਨਾਂ ਦਾ ਕਹਿਣਾ ਸੀ ਕਿ ਧਰਮ "ਲੋਕਾਂ ਲਈ ਅਫੀਮ ਦੇ ਸਮਾਨ" ਹੈ ਅਤੇ ਇਸ ਦੀ ਵਰਤੋਂ ਹਾਕਮ ਜਮਾਤਾਂ ਨੇ ਹਮੇਸ਼ਾ ਕਿਰਤੀ ਲੋਕਾਂ ਨੂੰ ਝੂਠੀ ਢਾਰਸ ਦੇਣ ਲਈ ਕੀਤੀ ਹੈ। ਨਾਲ ਹੀ ਉਹ ਆਪਣੀਆਂ ਤਰਸਯੋਗ ਆਰਥਿਕ ਹਾਲਤਾਂ ਦੇ ਖਿਲਾਫ ਮਜ਼ਦੂਰ ਜਮਾਤ ਦੇ ਰੋਸ ਦੇ ਇੱਕ ਰੂਪ ਦੇ ਤੌਰ 'ਤੇ ਵੀ ਇਸ ਨੂੰ ਮੰਨਦਾ ਹੈ।[2]

ਧਰਮ ਬਾਰੇ ਮਾਰਕਸ

[ਸੋਧੋ]

ਕਾਰਲ ਮਾਰਕਸ ਦੇ ਧਾਰਮਿਕ ਵਿਚਾਰ ਬਹੁਤ ਵਿਆਖਿਆ ਦਾ ਵਿਸ਼ਾ ਰਹੇ ਹਨ। ਹੀਗਲ ਦੇ ਅਧਿਕਾਰ ਦੇ ਫ਼ਲਸਫ਼ੇ ਦੀ ਆਲੋਚਨਾ ਵਿੱਚ ਬੜਾ ਪ੍ਰਸਿੱਧ ਕਥਨ ਹੈ

ਧਾਰਮਿਕ ਦੁੱਖ, ਇੱਕੋ ਵੇਲੇ, ਅਸਲੀ ਦੁੱਖ ਦਾ ਪ੍ਰਗਟਾਵਾ ਵੀ ਹੈ ਅਤੇ ਅਸਲੀ ਦੁੱਖ ਦੇ ਵਿਰੁੱਧ ਰੋਸ ਵੀ। "ਧਰਮ, ਮਜਲੂਮ ਪ੍ਰਾਣੀ ਦਾ ਹੌਕਾ, ਬੇਦਿਲ ਸੰਸਾਰ ਦਾ ਦਿਲ, ਅਤੇ ਰੂਹ-ਰਹਿਤ ਹਾਲਤਾਂ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ।"

ਲੋਕਾਂ ਦੀ ਵਹਿਮੀ ਪ੍ਰਸੰਨਤਾ ਦੇ ਰੂਪ ਵਿੱਚ ਧਰਮ ਦਾ ਖਾਤਮਾ ਉਹਨਾਂ ਦੀ ਅਸਲੀ ਪ੍ਰਸੰਨਤਾ ਲਈ ਮੰਗ ਹੈ। ਉਹਨਾਂ ਤੋਂ ਆਪਣੀ ਹਾਲਤ ਦੇ ਬਾਰੇ ਵਿੱਚ ਆਪਣੇ ਭਰਮਾਂ ਨੂੰ ਤਿਆਗ ਦੇਣ ਦੀ ਮੰਗ ਕਰਨਾ ਉਹਨਾਂ ਤੋਂ ਉਸ ਹਾਲਤ ਨੂੰ ਤਿਆਗ ਦੇਣ ਦੀ ਮੰਗ ਕਰਨਾ ਹੈ, ਜਿਸ ਨੂੰ ਭਰਮਾਂ ਦੀ ਲੋੜ ਹੁੰਦੀ ਹੈ। ਇਸ ਲਈ ਧਰਮ ਦੀ ਆਲੋਚਨਾ ਭਰੂਣ ਰੂਪ ਵਿੱਚ ਉਸ ਹੰਝੂਆਂ ਦੀ ਵਾਦੀ ਦੀ ਆਲੋਚਨਾ ਹੈ, ਜਿਸ ਦਾ ਆਭਾ-ਮੰਡਲ ਧਰਮ ਹੈ।

ਆਲੋਚਨਾ ਨੇ ਸੰਗਲ ਦੇ ਕਾਲਪਨਿਕ ਫੁੱਲ ਤੋੜ ਲਏ ਹਨ ਇਸ ਲਈ ਨਹੀਂ ਕਿ ਬੰਦਾ ਬਿਨਾ ਕਲਪਨਾ ਜਾਂ ਦਿਲਾਸੇ ਦੇ ਉਸ ਸੰਗਲ ਨੂੰ ਬਰਦਾਸਤ ਕਰਨਾ ਜਾਰੀ ਰੱਖੇ ਸਗੋਂ ਇਸ ਲਈ ਕਿ ਉਹ ਸੰਗਲ ਵਗਾਹ ਸੁੱਟੇ ਅਤੇ ਸਜੀਵ ਫੁੱਲ ਤੋੜੇ। ਧਰਮ ਦੀ ਆਲੋਚਨਾ ਬੰਦੇ ਨੂੰ ਭਰਮ ਮੁਕਤ ਕਰਦੀ ਹੈ, ਤਾਂ ਕਿ ਉਹ ਸੋਚਣ ਲੱਗੇ, ਕ੍ਰਮ ਕਰੇ ਅਤੇ ਐਸੇ ਵਿਅਕਤੀ ਦੀ ਆਪਣੀ ਹਕੀਕਤ ਨੂੰ ਰੂਪਮਾਨ ਕਰੇ ਕਿ ਜਿਸਨੇ ਆਪਣੇ ਭਰਮ ਤਿਆਗ ਦਿੱਤੇ ਹੋਣ ਅਤੇ ਮੁੜ ਹੋਸ ਵਿੱਚ ਆ ਗਿਆ ਹੋਵੇ; ਤਾਂ ਜੋ ਉਹ ਆਪਣੇ ਆਪ ਦੁਆਲੇ ਆਪਣੇ ਸੱਚੇ ਸੂਰਜ ਦੀ ਤਰ੍ਹਾਂ ਗਤੀ ਕਰੇ। ਧਰਮ ਤਾਂ ਝੂਠਾ ਸੂਰਜ ਹੈ, ਨਿਰਾ ਭਰਮ ਜਿਹੜਾ ਉਦੋਂ ਤੱਕ ਬੰਦੇ ਦੁਆਲੇ ਮੰਡਰਾਉਂਦਾ ਰਹਿੰਦਾ ਹੈ, ਜਦ ਤੱਕ ਉਹ ਖੁਦ ਆਪਣੇ ਦੁਆਲੇ ਨਹੀਂ ਮੰਡਰਾਉਂਦਾ।"[3]


ਹਵਾਲੇ

[ਸੋਧੋ]
  1. Lobkowicz, N. (1964). Review of Politics. 26 (3). {{cite journal}}: Missing or empty |title= (help)
  2. Raines, John. 2002. "Introduction". Marx on Religion (Marx, Karl). Philadelphia: Temple University Press. Page 05-06.
  3. Marx, Karl. "Critique of Hegel's Philophy of Right". Marxist Internet Archive. Retrieved 19 January 2012.