ਮਾਰਖ਼ੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਰ ਖ਼ੋਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰ ਖੋਰ
مارخور
Markhor.jpg
ਪਛਾਣ
ਸਾਇੰਸੀ ਨਾਮ: ਕਾਪਰਾ ਫਾਲਕੋਨਰੀ
ਦੇਸ਼: ਪਾਕਿਸਤਾਨ, ਅਫ਼ਗ਼ਾਨਿਸਤਾਨ, ਤਾਜਕਿਸਤਾਨ

ਮਾਰਖ਼ੋਰ (ਉਰਦੂ: مارخور ) ਪਹਾੜੀ ਬੱਕਰੀ ਦੀ ਇੱਕ ਕਿਸਮ ਹੈ ਜੋ ਪਾਕਿਸਤਾਨ, ਉੱਤਰੀ ਅਫ਼ਗ਼ਾਨਿਸਤਾਨ, ਦੱਖਣੀ ਤਾਜਿਕਸਤਾਨ ਅਤੇ ਜੰਮੂ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ।[੧] ਦਿੱਖ ਵਿੱਚ ਇਹ ਬੱਕਰੀ ਨਾਲ ਰਲਦਾ ਮਿਲਦਾ ਹੈ ਪਰ ਇਸਦੇ ਸਿੰਗ ਆਮ ਬੱਕਰੀਆਂ ਨਾਲੋ ਵੱਡੇ ਹੁੰਦੇ ਹਨ। ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।

ਸਰੀਰਕ ਬਣਤਰ[ਸੋਧੋ]

ਇਹ ਕੁੰਦੀਆਂ ਤੱਕ ਢਾਈ ਫੁੱਟ ਉੱਚਾ ਅਤੇ ਇਹਦੀ ਲੰਬਾਈ ੩ ਫੁੱਟ ਤੱਕ ਹੁੰਦੀ ਹੈ। ਇਹਦਾ ਵਜ਼ਨ ੧੭੫ ਤੋਂ ੨੦੦੦ ਪੌਂਡ ਤੱਕ ਹੋ ਸਕਦਾ ਹੈ। ਇਹਦੇ ਸਿੰਙ ਵਲ਼ ਖਾਂਦੇ ਹਨ। ਸਿੰਗਾਂ ਦੇ ਵਲ਼ਾਂ ਨਾਲ਼ ਇਹਦੀ ਉਮਰ ਦਾ ਵੀ ਹਿਸਾਬ ਲਾਇਆ ਜਾ ਸਕਦਾ ਹੈ। ਮਾਦਾ ਮਾਰ ਖ਼ੋਰ ਦਾ ਕੱਦ ਤੇ ਸਿੰਗ ਛੋਟੇ ਹੁੰਦੇ ਹਨ। ਸਰਦੀਆਂ ਵਿੱਚ ਮਾਰ ਖ਼ੋਰ ਦੇ ਪਿੰਡੇ ’ਤੇ ਲੰਬੇ ਵਾਲ਼ ਉੱਗ ਆਉਂਦੇ ਹਨ ਜੋ ਗਰਮੀਆਂ ਵਿੱਚ ਝੜ ਜਾਂਦੇ ਹਨ। ਇਸਦੀ ਸੁੰਘਣ ਦੀ ਕਾਬਲੀਅਤ ਬੜੀ ਤੇਜ਼ ਹੁੰਦੀ ਹੈ।

ਮਾਰ ਖ਼ੋਰ ਚਾਰ ਹਜ਼ਾਰ ਫੁੱਟ ਤੱਕ ਉੱਚੇ ਪਹਾੜੀ ਇਲਾਕਿਆਂ ਵਿੱਚ ਮਿਲਦਾ ਹੈ। ਇਲਾਕਿਆਂ ਮੁਤਾਬਕ ਇਸਦੇ ਵੱਖੋ-ਵੱਖਰੇ ਨਾਮ ਹਨ।

ਹਵਾਲੇ[ਸੋਧੋ]

  1. "Capra falconeri". iucnredlist.org. http://www.iucnredlist.org/details/3787/0. Retrieved on ਸਤੰਬਰ ੨੨, ੨੦੧੨. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png