ਮਾਲਵਾ ਕਾਲਜ ਬੌਂਦਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਲਵਾ ਕਾਲਜ ਬੌਂਦਲੀ
ਪੰਜਾਬ ਯੂਨੀਵਰਸਿਟੀ
ਮਾਲਵਾ ਕਾਲਜ ਬੌਂਦਲੀ
ਸਥਾਨਬੌਂਦਲੀ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸਮਾਜ ਸੇਵੀ ਸੰਸਥਾ
ਸਥਾਪਨਾ1965
Postgraduatesਬੀ. ਏ
ਵੈੱਬਸਾਈਟmalwacollege.org.in

ਮਾਲਵਾ ਕਾਲਜ ਬੌਂਦਲੀ ਵਿਦਿਅਕ ਸੰਸਥਾ ਸਾਬਕਾ ਮੰਤਰੀ ਅਜਮੇਰ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਯਤਨਾਂ ਸਦਕਾ 1965 ਦੌਰਾਨ ਹੋਂਦ ਵਿੱਚ ਆਈ ਸੀ। ਪਿੰਡ ਬੌਂਦਲੀ ਦੇ ਵਸਨੀਕਾਂ ਨੇ 22 ਏਕੜ ਉਪਜਾਊ ਜ਼ਮੀਨ ਦਾਨ ਕੀਤੀ। ਕਾਲਜ ਪੰਜਾਬ ਯੂਨੀਵਰਸਿਟੀ ਤੋਂ ਮਨਜ਼ੂਰਸ਼ੁਦਾ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਹੈ।

ਸਹੂਲਤਾਂ[ਸੋਧੋ]

ਆਰਟਸ, ਸਾਇੰਸ, ਕਾਮਰਸ ਤੇ ਪ੍ਰਬੰਧਕੀ ਬਲਾਕ, ਲੜਕੀਆਂ ਲਈ ਵੱਖਰਾ ਵਿੰਗ, ਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ, ਲੜਕੇ ਅਤੇ ਲੜਕੀਆਂ ਲਈ ਵੱਖਰੇ ਕਾਮਨ ਰੂਮ ਦੀਆਂ ਸਹੂਲਤਾਂ ਹਨ। ਉੱਚ ਪੱਧਰ ਦੀ ਲਾਇਬਰੇਰੀ ਹੈ ਜਿਸ ਵਿੱਚ ਲਗਪਗ 35,000 ਦੇ ਕਰੀਬ ਕਿਤਾਬਾਂ ਹਨ।

ਕੋਰਸ[ਸੋਧੋ]

ਬੀ.ਏ./ਬੀ.ਐਸਸੀ./ਬੀ.ਕਾਮ./ਬੀ.ਬੀ. ਏ./ਬੀ.ਸੀ.ਏ., ਐਮ.ਏ. (ਹਿਸਟਰੀ), ਐਮ.ਏ. (ਪੰਜਾਬੀ), ਐਮ.ਐਸਸੀ. (ਮੈਥੇਮੈਟਿਕਸ), ਪੀ.ਜੀ.ਡੀ.ਸੀ.ਏ. ਕੰਪਿਊਟਰ ਸਿਖਲਾਈ, ਵੈਂਬ ਡਿਜ਼ਾਇਨਿੰਗ, ਫੈਸ਼ਨ ਡਿਜ਼ਾਇਨਿੰਗ, ਪੇਂਟਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਦੇ ਪ੍ਰੈਕਟੀਕਲ ਕੋਰਸ ਵੀ ਹਨ।

ਗਤੀਵਿਧੀਆਂ[ਸੋਧੋ]

ਕਾਲਜ ਵਿੱਚ ਐਨ.ਐਸ.ਐਸ. ਕੈਂਪ/ਐਨ.ਸੀ.ਸੀ./ਯੂਥ ਵੈਲਫੇਅਰ ਕਲੱਬ/ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਦਿ ਸਭਾ ਸੁਸਾਇਟੀਆਂ ਬਣੀਆਂ ਹੋਈਆ ਹਨ। ਕਾਲਜ ਦਾ ਮੈਗਜ਼ੀਨ ‘ਮਾਲਵਿੰਦਰ’ ਛਪਦਾ ਹੈ, ਜਿਸ ਰਾਹੀਂ ਵਿਦਿਆਰਥੀਆਂ ਦੇ ਅੰਦਰ ਛੁਪੀਆਂ ਲਿਖਣ ਦੀਆਂ ਪ੍ਰਵਿਰਤੀਆਂ ਤੇ ਗੁਣ ਉਜਾਗਰ ਹੁੰਦੇ ਹਨ।

ਹਵਾਲੇ[ਸੋਧੋ]