ਸਮੱਗਰੀ 'ਤੇ ਜਾਓ

ਮਾਲ੍ਹ (ਡੋਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਲ੍ਹ ਸੂਤ ਦੀ ਵੱਟੀ ਹੋਈ ਉਸ ਡੋਰ ਨੂੰ ਕਹਿੰਦੇ ਹਨ ਜੋ ਚਰਖੇ ਦੀ ਕਸਣ ਤੇ ਤਕਲੇ ਦੇ ਪਲੰਧ ਉਪਰ ਚਲਦੀ ਹੈ। ਮਾਲ੍ਹ ਦੇ ਇਕ ਪਾਸੇ ਘੁੰਡੀ ਬਣੀ ਹੁੰਦੀ ਹੈ ਤੇ ਦੂਜੇ ਪਾਸੇ ਗੰਢ ਮਾਰੀ ਹੁੰਦੀ ਹੈ। ਮਾਲ੍ਹ ਦੇ ਇਕ ਸਿਰੇ ਨੂੰ ਕੱਸਣ ਤੇ ਤਕਲੇ ਉਪਰੋਂ ਦੀ ਲੰਘਾ ਕੇ ਗੰਢ ਵਾਲੇ ਪਾਸੇ ਨੂੰ ਘੁੰਡੀ ਵਿਚੋਂ ਦੀ ਲੰਘਾ ਕੇ ਬੰਨ੍ਹਿਆ ਜਾਂਦਾ ਹੈ। ਮਾਲ੍ਹ ਦੇ ਚੱਲਣ ਨਾਲ ਹੀ ਤਕਲਾ ਘੁੰਮਦਾ ਹੈ। ਤਕਲੇ ਨਾਲ ਪੂਣੀ ਜੋੜ ਕੇ ਪੂਣੀ ਵਿਚੋਂ ਧਾਗਾ ਕੱਤਿਆ ਜਾਂਦਾ ਹੈ। ਹੁਣ ਦੀਆਂ ਬਹੁਤੀਆਂ ਲੜਕੀਆਂ/ਬਹੂਆਂ ਤਾਂ ਚਰਖਾ ਹੀ ਨਹੀਂ ਕੱਤਦੀਆਂ। ਇਸ ਲਈ ਮਾਲ੍ਹ ਬਾਰੇ ਗਿਆਨ ਕਿਥੋਂ ਹੋਣਾ ਹੈ ?[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.