ਮਿਖੇਲ ਸਲਤੀਕੋਵ-ਸ਼ਚੇਦਰਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿਖੇਲ ਸਲਤੀਕੋਵ-ਸ਼ਚੇਦਰਿਨ
ਸ਼ਚੇਦਰਿਨ ਦਾ ਪੋਰਟਰੇਟ, ਕ੍ਰਿਤ:ਇਵਾਨ ਕਰਾਮਸਕੋਈ
ਜਨਮ 27 ਜਨਵਰੀ 1826
ਸਪਾਸ-ਉਗੋਲ ਪਿੰਡ, ਤਵੇਰ ਗਵਰਨੇਟ, ਰੂਸੀ ਸਾਮਰਾਜ
ਮੌਤ 10 ਮਈ 1889 (ਉਮਰ 63)
ਸੇਂਟ ਪੀਟਰਜਬਰਗ, ਰੂਸੀ ਸਾਮਰਾਜ
ਕੌਮੀਅਤ ਰੂਸੀ
ਕਿੱਤਾ ਲੇਖਕ , ਸਿਵਲ ਸੇਵਕ, ਮੈਗਜੀਨ ਸੰਪਾਦਕ
ਜੀਵਨ ਸਾਥੀ ਏਲਿਜ਼ਾਵੇਤਾ ਬੋਲਤੋਵਾ
ਦਸਤਖ਼ਤ
ਵਿਧਾ ਵਿਅੰਗ

ਮਿਖੇਲ ਯੇਵਗਰਾਫੋਵਿਚ ਸਲਤੀਕੋਵ-ਸ਼ਚੇਦਰਿਨ (ਰੂਸੀ: Михаи́л Евгра́фович Салтыко́в-Щедри́н ; 27 ਜਨਵਰੀ 1826 – 10 ਮਈ 1889), 19ਵੀਂ ਸਦੀ ਦੇ ਇੱਕ ਵੱਡੇ ਰੂਸੀ ਵਿਅੰਗਕਾਰ ਸਨ। ਉਨ੍ਹਾਂ ਨੇ ਆਪਣੇ ਜੀਵਨ ਦੇ ਸਭ ਤੋਂ ਜਿਆਦਾ ਹਿੱਸਾ ਇੱਕ ਸਿਵਲ ਸੇਵਕ ਦੇ ਰੂਪ ਵਿੱਚ ਕੰਮ ਕੀਤਾ। ਕਵੀ ਨਿਕੋਲਾਈ ਨੇਕਰਾਸੋਵ ਦੀ ਮੌਤ ਦੇ ਬਾਅਦ , ਉਹ ਪ੍ਰਸਿੱਧ ਰੂਸੀ ਪਤ੍ਰਿਕਾ, ਓਤੇਚੇਸਤਵੇਨੀਏ ਜ਼ਾਪਿਸਕੀ (Otechestvenniye Zapiski ) ਦੇ ਸੰਪਾਦਕ ਬਣੇ ਅਤੇ ਸਰਕਾਰ ਦੁਆਰਾ ਇਸ ਨੂੰ 1884 ਵਿੱਚ ਗੈਰਕਾਨੂੰਨੀ ਕਰਾਰ ਦੇ ਦਿੱਤੇ ਜਾਣ ਤੱਕ ਇਹ ਸੇਵਾ ਨਿਭਾਉਂਦੇ ਰਹੇ । ਉਨ੍ਹਾਂ ਦੀ ਸਭ ਤੋਂ ਵਧ ਚਰਚਿਤ ਹੋਈ ਰਚਨਾ 'ਗਲੋਵਲੀਓਵ ਪਰਵਾਰ' (The Golovlyov Family -1876) ਹੈ।

ਜੀਵਨੀ[ਸੋਧੋ]

ਮਿਖਾਇਲ ਸਲਤੀਕੋਵ 27 ਜਨਵਰੀ 1826 ਨੂੰ ਤਵੇਰ ਗਵਰਨੇਟ ਵਿੱਚ ਪੈਂਦੇ ਸਪਾਸ-ਉਗੋਲ ਪਿੰਡ ਵਿਚ ਪੈਦਾ ਹੋਇਆ ਸੀ। ਉਹ ਪ੍ਰਾਚੀਨ ਸਲਤੀਕੋਵ ਘਰਾਣੇ ਵਿੱਚੋਂ ਯੇਵਗ੍ਰਾਫ਼ ਵਾਸਿਲੀਏਵਿਚ ਸਲਤੀਕੋਵ, ਅਤੇ ਇੱਕ ਅਮੀਰ ਵਪਾਰੀ ਪਰਿਵਾਰ ਦੀ ਵਾਰਸ ਓਲਗਾ ਮਿਖੇਲੇਓਵਨਾ ਜ਼ਾਵੇਲੀਨਾ ਦੇ ਵੱਡੇ ਪਰਿਵਾਰ ਦੇ ਅੱਠ ਭੈਣ ਭਰਾਵਾਂ (ਪੰਜ ਭਰਾ, ਤਿੰਨ ਭੈਣ) ਵਿੱਚੋਂ ਇੱਕ ਸਨ। ਮਿਖਾਇਲ ਦੇ ਜਨਮ ਵੇਲੇ ਯੇਵਗ੍ਰਾਫ਼ ਪੰਜਾਹ ਸਾਲ ਦੀ ਉਮਰ ਦਾ ਸੀ, ਅਤੇ ਓਲਗਾ ਪੰਝੀ ਸਾਲ ਦੀ।[1]ਮਿਖਾਇਲ ਨੇ ਆਪਣੇ ਮੁਢਲੇ ਸਾਲ ਤਵੇਰ ਅਤੇ ਯਾਰੋਸਲਵਲ ਗਵਰਨੇਟਾਂ ਦੀ ਸਰਹੱਦ ਤੇ ਸਪਾਸਕੋਏ ਵਿੱਚ ਆਪਣੇ ਮਾਪਿਆਂ ਦੀ ਵੱਡੀ ਅਸਟੇਟ ਤੇ ਬਿਤਾਏ।[2]

ਹਵਾਲੇ[ਸੋਧੋ]

  1. Tyunkin, К. (1989). "Saltykov-Shchedrin". Molodaya Gvardiya Publishers, Moscow. Retrieved 2012-03-01. 
  2. Prozorov, V.V. (1990). "М.Е.Saltykov-Shchedrin". Russian Writers. Biobibliographical Dictionary. Vol 2. Ed. P.A.Nikolayev. Мoscow, "Prosveshcheniye" Publishers. Retrieved 2012-03-01.