ਸਮੱਗਰੀ 'ਤੇ ਜਾਓ

ਮਿਰਾਂਡਾ (ਦ ਟੈਂਪੈਸਟ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

'ਮਿਰਾਂਡਾ'ਵਿਲੀਅਮ ਸ਼ੇਕਸਪੀਅਰਦੇ ਨਾਟਕ "ਦ ਟੈਂਪੈਸਟ' ਦੇ ਪ੍ਰਮੁੱਖ ਪਾਤਰਾਂ ਵਿੱਚੋਂ ਇੱਕ ਹੈ। ਉਹ ਮੰਚ ਉੱਤੇ ਦਿਸਣ ਵਾਲੀ ਇਕਲੌਤੀ ਔਰਤ ਪਾਤਰ ਹੈ।

ਮਿਰਾਂਡਾ ਪ੍ਰੋਸਪੇਰੋ ਦੀ ਧੀ ਹੈ, ਜੋ ਦ ਟੈਂਪੈਸਟ ਦੇ ਮੁੱਖ ਪਾਤਰਾਂ ਵਿੱਚੋਂ ਇੱਕ ਹੈ। ਉਸ ਨੂੰ ਤਿੰਨ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਾਲ ਜਲਾਵਤਨੀ ਦੇ ਕੇ ਟਾਪੂ ਉੱਤੇ ਭੇਜ ਦਿੱਤਾ ਗਿਆ ਸੀ ਅਤੇ ਅਗਲੇ ਬਾਰਾਂ ਸਾਲਾਂ ਉਹ ਆਪਣੇ ਪਿਤਾ ਅਤੇ ਉਨ੍ਹਾਂ ਦੇ ਗੁਲਾਮ, ਕੈਲੀਬਨ ਨਾਲ ਰਹੀ, ਇਹੀ ਉਹਦੀ ਇਕਲੌਤੀ ਸੋਹਬਤ ਸਨ। ਉਹ ਖੁੱਲ੍ਹੇ ਤੌਰ 'ਤੇ ਹਮਦਰਦੀ ਜਤਾਉਣ ਵਾਲੀ ਅਤੇ ਆਪਣੇ ਆਲੇ ਦੁਆਲੇ ਦੇ ਸੰਸਾਰ ਦੀਆਂ ਬੁਰਾਈਆਂ ਤੋਂ ਅਣਜਾਣ ਹੈ, ਆਪਣੇ ਪਿਤਾ ਦੀ ਕਿਸਮਤ ਬਾਰੇ ਉਦੋਂ ਹੀ ਜਾਣਦੀ ਹੈ ਜਦੋਂ ਨਾਟਕ ਸ਼ੁਰੂ ਹੁੰਦਾ ਹੈ।