ਮਿਲਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਿਲਨੀ,ਭਾਵ "ਮੇਲ ਜੋਲ", ਵਿਆਹ ਦੇ ਸਮੇਂ ਦੀ ਇੱਕ ਰਸਮ ਹੈ।[1] ਵਿਆਹ ਦੇ ਸਮੇਂ ਜਦੋਂ ਲਾੜਾ ਬਰਾਤ ਲੈ ਕੇ ਲਾੜੀ ਦੇ ਘਰ ਜਾਂਦਾ ਹੈ ਤਾਂ ਪਹਿਲੀ ਵਾਰ ਦੋਵਾਂ ਧਿਰਾਂ ਦਾ ਮੇਲ ਹੁੰਦਾ ਹੈ ਬਰਾਤ ਦੀ ਉਡੀਕ ਕਰ ਰਹੇ ਇੱਕ ਪਾਸੇ ਲੜਕੀ ਦੇ ਘਰ ਦੇ ਖੜੇ ਹੁੰਦੇ ਹਨ ਤੇ ਦੂਜੇ ਪਾਸੇ ਆ ਕੇ ਬਰਾਤ ਖੜ ਜਾਂਦੀ ਹੈ ਤੇ ਫਿਰ ਦੋਵਾਂ ਧਿਰਾਂ ਦਾ ਮੇਲ ਮਿਲਾਪ ਸ਼ੁਰੂ ਹੁੰਦਾ ਹੈ ਲੜਕੀ ਵਾਲੇ ਗੀਤ ਗਾ ਕੇ ਬਰਾਤ ਦਾ ਸੁਆਗਤ ਕਰਦੇ ਹਨ। ਫਿਰ ਵਿਚੋਲਾ ਦੋਵਾਂ ਪਰਿਵਾਰਾ ਦੇ ਵਿਚਕਾਰ ਖੜ ਕੇ ਮਿਲਨੀ ਲਈ ਦੱਸਦਾ ਹੈ ਕਿ ਹੁਣ ਲੜਕੇ ਦੇ ਬਾਪ ਤੇ ਲੜਕੀ ਦੇ ਬਾਪ ਦੀ ਮਿਲਨੀ ਹੋਵੇਗੀ। ਫਿਰ ਦੋਵੇ ਜਾਨੇ ਇੱਕ ਦੂਜੇ ਦੇ ਹਾਰ ਪਾਉਦੇ ਹਨ ਹੱਥ ਮਿਲਾਉਦੇ ਹਨ ਤੇ ਜੱਫੀ ਪਾ ਕੇ ਫੋਟੋ ਕਰਵਾ ਉਦੇ ਹਨ ਇਸ ਤੋਂ ਬਾਦ ਚਾਚੇ,ਤਾਏ, ਮਾਮੇ, ਮਾਸੜ ਆਦਿ ਦੀ ਮਿਲਨੀ ਹੁੰਦੀ ਹੈ ਅੱਜ ਕਲ ਔਰਤਾਂ ਦੀ ਵੀ ਮਿਲਨੀ ਹੁੰਦੀ ਹੈ।

ਮਿਲਣੀ ਦੇ ਸਮੇਂ ਗਾਏ ਜਾਣ ਵਾਲੇ ਗੀਤਾਂ ਨੂੰ ਮਿਲਣੀ ਵਾਲੇ ਗੀਤ ਕਿਹਾ ਹੈ।[1]

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਸਾਡੇ ਨਵੇਂ ਸੱਜਣ ਘਰ ਆਏ,
ਸਾਰਿਆਂ ਨੂੰ ਜੀ ਆਇਆਂ ਨੂੰ,
ਸਾਡੇ ਨਵੇਂ ਮੇਲ ਕਰਾਏ,
ਸਾਰਿਆਂ ਨੂੰ ਜੀ ਆਇਆਂ ਨੂੰ,

ਸਾਡੇ ਨਵੇਂ ਸੱਜਣ ਘਰ ਆਏ,
ਚੰਗੇ ਚੰਗੇ ਬਚਨ ਕਰੋ,

ਹਵਾਲੇ[ਸੋਧੋ]

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ 7ਵੀਂ. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1914. ISBN 81-7116-164-2.