ਮਿਸ਼ਰਤ ਅਰਥ ਵਿਵਸਥਾ
ਮਿਸ਼ਰਤ ਅਰਥ ਵਿਵਸਥਾ ਨੂੰ ਯੋਜਨਾਬੱਧ ਅਰਥਚਾਰਿਆਂ ਨੂੰ ਰਾਜ ਦੀ ਦਖਲਅੰਦਾਜ਼ੀ ਦੇ ਨਾਲ ਮੁਕਤ ਬਾਜ਼ਾਰਾਂ, ਜਾਂ ਜਨਤਕ ਉੱਦਮ ਨਾਲ ਪ੍ਰਾਈਵੇਟ ਉਦਯੋਗਾਂ ਵਾਲੇ ਮਾਰਕੀਟ ਆਰਥਿਕਤਾਵਾਂ ਦੇ ਤੱਤਾਂ ਨੂੰ ਮਿਲਾਉਣ ਵਾਲੀ ਇੱਕ ਆਰਥਿਕ ਪ੍ਰਣਾਲੀ ਦੇ ਰੂਪ ਵਿੱਚ ਵੱਖ ਵੱਖ ਤਰ੍ਹਾਂ ਨਾਲ ਪਰਿਭਾਸ਼ਤ ਕੀਤਾ ਜਾਂਦਾ ਹੈ।[1] ਮਿਸ਼ਰਤ ਅਰਥਚਾਰੇ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਹੈ,[2] ਬਲਕਿ ਦੋ ਵੱਡੀਆਂ ਪਰਿਭਾਸ਼ਾਵਾਂ ਹਨ। ਇਨ੍ਹਾਂ ਪਰਿਭਾਸ਼ਾਵਾਂ ਵਿਚੋਂ ਪਹਿਲੀ ਰਾਜ ਦੇ ਦਖਲਅੰਦਾਜ਼ੀ ਵਾਲੇ ਬਾਜ਼ਾਰਾਂ ਦੇ ਮਿਸ਼ਰਣ ਦਾ ਹਵਾਲਾ ਦਿੰਦੀ ਹੈ, ਪੂੰਜੀਵਾਦੀ ਮੰਡੀ ਦੀ ਆਰਥਿਕਤਾ ਨੂੰ ਮਜ਼ਬੂਤ ਰੈਗੂਲੇਟਰੀ ਨਿਗਰਾਨੀ, ਦਖਲਅੰਦਾਜ਼ੀ ਨੀਤੀਆਂ ਅਤੇ ਜਨਤਕ ਸੇਵਾਵਾਂ ਦੇ ਸਰਕਾਰੀ ਪ੍ਰਬੰਧਾਂ ਦਾ ਹਵਾਲਾ ਦਿੰਦੀ ਹੈ। ਦੂਜੀ ਪਰਿਭਾਸ਼ਾ ਰਾਜਨੀਤਿਕ ਸੁਭਾਅ ਵਾਲੀ ਹੈ ਅਤੇ ਸਖਤੀ ਨਾਲ ਅਜਿਹੀਂ ਅਰਥ ਵਿਵਸਥਾ ਦੀ ਲਖਾਇਕ ਹੈ ਜਿਸ ਵਿੱਚ ਜਨਤਕ ਉੱਦਮ ਦੇ ਨਾਲ ਨਿੱਜੀ ਉੱਦਮ ਦਾ ਮਿਸ਼ਰਣ ਹੁੰਦਾ ਹੈ।[3]
ਜ਼ਿਆਦਾਤਰ ਮਾਮਲਿਆਂ ਵਿੱਚ, ਅਤੇ ਖਾਸ ਕਰਕੇ ਪੱਛਮੀ ਅਰਥਚਾਰਿਆਂ ਦੇ ਸੰਦਰਭ ਵਿੱਚ, "ਮਿਸ਼ਰਤ ਆਰਥਿਕਤਾ" ਸ਼ਬਦ ਪੂੰਜੀਵਾਦੀ ਆਰਥਿਕਤਾ ਦਾ ਲਖਾਇਕ ਹੈ ਜਿਸਦਾ ਚਰਿਤਰ ਮੁਨਾਫਾ ਲੈਣ ਵਾਲੇ ਉੱਦਮਾਂ ਦੇ ਨਾਲ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਲਕੀਅਤ ਦੀ ਪ੍ਰਮੁੱਖਤਾ ਹੋਣਾ ਅਤੇ ਪੂੰਜੀ ਇਕੱਤਰੀਕਰਨ ਇਸ ਦੇ ਬੁਨਿਆਦੀ ਚਾਲਕ ਸ਼ਕਤੀ ਹੋਣਾ ਹੈ। ਅਜਿਹੀ ਪ੍ਰਣਾਲੀ ਵਿੱਚ, ਮੰਡੀਆਂ ਵੱਖ-ਵੱਖ ਨਿਯਮਾਂ ਦੇ ਨਿਯੰਤਰਣ ਦੇ ਅਧੀਨ ਹਨ ਅਤੇ ਸਰਕਾਰਾਂ ਵਿੱਤੀ ਅਤੇ ਮੁਦਰਾ ਨੀਤੀਆਂ ਰਾਹੀਂ ਅਸਿੱਧੇ ਮੈਕਰੋ-ਆਰਥਿਕ ਪ੍ਰਭਾਵ ਪਾਉਂਦੀਆਂ ਹਨ, ਤਾਂ ਜੋ ਪੂੰਜੀਵਾਦ ਦੇ ਬੂਮ/ਬਸਟ ਚੱਕਰਾਂ, ਬੇਰੁਜ਼ਗਾਰੀ ਅਤੇ ਆਮਦਨੀ ਦੀਆਂ ਅਸਮਾਨਤਾਵਾਂ ਦੇ ਇਤਿਹਾਸ ਦੇ ਵਿਰੁੱਧ ਰੋਕਥਾਮ ਕੀਤੀ ਜਾ ਸਕੇ। ਇਸ ਚੌਖਟੇ ਵਿੱਚ, ਸਰਕਾਰ ਦੁਆਰਾ ਵੱਖ-ਵੱਖ ਪੈਮਾਨੇ ਤੇ ਜਨਤਕ ਸਹੂਲਤਾਂ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਰਾਜ ਦੀ ਗਤੀਵਿਧੀ ਅਕਸਰ ਜਨਤਕ ਚੀਜ਼ਾਂ ਅਤੇ ਸਰਬਵਿਆਪੀ ਨਾਗਰਿਕ ਜ਼ਰੂਰਤਾਂ ਪ੍ਰਦਾਨ ਕਰਨ ਤੱਕ ਸੀਮਤ ਹੁੰਦੀ ਹੈ। ਇਸ ਵਿੱਚ ਸਿਹਤ ਸੰਭਾਲ, ਭੌਤਿਕ ਬੁਨਿਆਦੀ ਢਾਂਚਾ ਅਤੇ ਜਨਤਕ ਜ਼ਮੀਨਾਂ ਦਾ ਪ੍ਰਬੰਧਨ ਸ਼ਾਮਲ ਹੈ।[4][5] ਇਹ ਲਿਸੇਜ਼-ਫਾਈਅਰ ਪੂੰਜੀਵਾਦ ਦੇ ਵਿਪਰੀਤ ਹੈ, ਜਿੱਥੇ ਰਾਜ ਦੀ ਗਤੀਵਿਧੀ ਸੰਪਤੀ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਇਕਰਾਰ ਲਾਗੂ ਕਰਨ ਲਈ ਜਨਤਕ ਵਸਤਾਂ ਅਤੇ ਸੇਵਾਵਾਂ ਦੇ ਨਾਲ ਨਾਲ ਬੁਨਿਆਦੀ ਢਾਂਚੇ ਅਤੇ ਕਾਨੂੰਨੀ ਚੌਖਟੇ ਤੱਕ ਸੀਮਿਤ ਹੁੰਦੀ ਹੈ।[6]
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਕ੍ਰਿਸ਼ਚੀਅਨ ਡੈਮੋਕਰੈਟਾਂ ਅਤੇ ਸੋਸ਼ਲ ਡੈਮੋਕਰੈਟਾਂ ਦੇ ਆਪਣਾਏ ਪੱਛਮੀ ਯੂਰਪੀਅਨ ਆਰਥਿਕ ਮਾਡਲਾਂ ਦੇ ਸੰਦਰਭ ਵਿੱਚ ਮਿਸ਼ਰਤ ਅਰਥਚਾਰਾ ਪੂੰਜੀਵਾਦ ਦਾ ਇੱਕ ਰੂਪ ਹੈ ਜਿੱਥੇ ਬਹੁਤੇ ਉਦਯੋਗਾਂ ਦੀ ਨਿੱਜੀ ਮਾਲਕੀ ਹੁੰਦੀ ਹੈ ਸਿਰਫ ਕੁਝ ਕੁ ਜਨਤਕ ਸਹੂਲਤਾਂ ਅਤੇ ਜ਼ਰੂਰੀ ਸੇਵਾਵਾਂ ਜਨਤਕ ਮਾਲਕੀਅਤ ਦੇ ਅਧੀਨ ਹੁੰਦੀਆਂ ਹਨ। ਯੁੱਧ ਤੋਂ ਬਾਅਦ ਦੇ ਯੁੱਗ ਵਿਚ, ਯੂਰਪੀਅਨ ਸਮਾਜਿਕ ਲੋਕਤੰਤਰ ਇਸ ਆਰਥਿਕ ਮਾਡਲ ਨਾਲ ਜੁੜ ਗਿਆ,[7] ਜਿਵੇਂ ਕਿ ਭਲਾਈ ਰਾਜ ਦੇ ਲਾਗੂ ਕੀਤੇ ਜਾਣ ਤੋਂ ਪ੍ਰਮਾਣਿਤ ਹੁੰਦਾ ਹੈ।
ਇੱਕ ਆਰਥਿਕ ਆਦਰਸ਼ ਦੇ ਤੌਰ ਤੇ, ਮਿਸ਼ਰਤ ਆਰਥਿਕਤਾ ਦਾ ਸਮਰਥਨ ਵੱਖ-ਵੱਖ ਰਾਜਸੀ ਵਿਚਾਰਾਂ ਦੇ ਲੋਕਾਂ ਦੁਆਰਾ ਕੀਤਾ ਜਾਂਦਾ ਹੈ, ਖਾਸ ਤੌਰ ਤੇ ਕੇਂਦਰ-ਖੱਬੇ ਅਤੇ ਕੇਂਦਰ-ਸੱਜੇ, ਜਿਵੇਂ ਕਿ ਸੋਸ਼ਲ ਡੈਮੋਕਰੈਟ[8] ਜਾਂ ਕ੍ਰਿਸ਼ਚੀਅਨ ਡੈਮੋਕਰੈਟ।
ਹਵਾਲੇ
[ਸੋਧੋ]- ↑ See:
- ↑ A variety of definitions for mixed economy.
- ↑ Brown, Douglas (November 11, 2011). Towards a Radical Democracy (Routledge Revivals): The Political Economy of the Budapest School. Routledge. pp. 10–11. ISBN 978-0415608794.
The apolitical definition of 'mixed economy' generally refers to the mix of public and private ownership forms ... Here 'mixed economy' itself does not specify a political form. it means an economy characterized by a combination of public and private ownership as well as planning and markets
- ↑ Pollin, Robert. 2007. '"Resurrection of the Rentier", book review of Andrew Glyn's Capitalism Unleashed:Finance, Globalization and Welfare. New Left Review 46:July–August. pp. 141–142. http://www.peri.umass.edu/fileadmin/pdf/other_publication_types/NLR28008.pdf Archived 2019-04-12 at the Wayback Machine.. "The underlying premise behind the mixed economy was straightforward. Keynes and like-minded reformers were not willing to give up on capitalism, and in particular, two of its basic features: that ownership and control of the economy's means of production would remain primarily in the hands of private capitalists; and that most economic activity would be guided by ‘market forces’, that is, the dynamic combination of material self-seeking and competition. More specifically, the driving force of the mixed economy, as with free-market capitalism, should continue to be capitalists trying to make as much profit as they can. At the same time, Keynes was clear that in maintaining a profit-driven marketplace, it was also imperative to introduce policy interventions to counteract capitalism’s inherent tendencies—demonstrated to devastating effect during the 1930s calamity—toward financial breakdowns, depressions, and mass unemployment. Keynes's framework also showed how full employment and social welfare interventions could be justified not simply on grounds of social uplift, but could also promote the stability of capitalism."
- ↑ Rees, Merlyn (1973). The Public Sector in the Mixed Economy. Bratsford. pp. 240. ISBN 978-0713413724.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Craig, Edward (June 1998). Routledge Encyclopedia of Philosophy, Volume 8. Routledge. p. 827. ISBN 978-0415187138.
In the second, mainly post-war, phase, social democrats came to believe that their ideals and values could be achieved by reforming capitalism rather than abolishing it. They favored a mixed economy in which most industries would be privately owned, with only a small number of utilities and other essential services in public ownership.
- ↑ "social democracy". Jason P. Abbot. Routledge Encyclopedia of International Political Economy. Ed. R. J. Barry Jones. Taylor & Francis, 2001. 1410