ਮੀਰਾਂਡਾ (ਉਪਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਰਾਂਡਾ (ਉਪਗ੍ਰਹਿ)
ਖੋਜ
ਖੋਜੀਗਿਰਾਰਡ ਕੂਈਪਰ
ਖੋਜ ਦੀ ਮਿਤੀ16 ਫਰਵਰੀ, 1948
ਪੰਧ ਦੀਆਂ ਵਿਸ਼ੇਸ਼ਤਾਵਾਂ
ਹੋਰ ਨਾਂ
ਯੁਰੇਨਸ (ਗ੍ਰਹਿ)
ਵਿਸ਼ੇਸ਼ਣਮੀਰਾਂਡਿਆਈ
ਪਥ ਦੇ ਗੁਣ
ਸੈਮੀ ਮੇਜ਼ਰ ਧੁਰਾ
1,29,390 km
ਅਕੇਂਦਰਤਾ0.0013
1.413479 d
6.66 km/s (calculated)
ਢਾਲ4.232 ° (ਯੁਰੇਨਸ ਦੇ ਭੂ-ਮੱਧ ਤੱਕ)
ਗ੍ਰਹਿ ਦਾ ਨਾਂਯੁਰੇਨਸ (ਗ੍ਰਹਿ)
ਭੌਤਿਕ ਗੁਣ
Dimensions480 × 468.4 × 465.8 km
ਔਸਤ ਅਰਧ ਵਿਆਸ
235.8±0.7 km (0.03697 Earths)
7,00,000 km2
ਆਇਤਨ5,48,35,000 km3
ਪੁੰਜ6.59±0.75×1019 kg (1.103×10−5 Earths)
ਔਸਤ ਘਣਤਾ
1.20±0.15 g/cm3
ਸਤ੍ਹਾ ਗਰੂਤਾ ਬਲ
0.079 m/s2
ਇਸਕੇਪ ਰਫ਼ਤਾਰ
0.193 km/s
ਘੁੰਮਣ ਦਾ ਸਮਾਂ
ਸਮਕਾਲੀ ਗਤੀ
ਪ੍ਰਕਾਸ਼-ਅਨੁਪਾਤ0.32
15.8

ਮੀਰਾਂਡਾ (ਉਪਗ੍ਰਹਿ) ਯੁਰੇਨਸ (ਗ੍ਰਹਿ) ਦਾ ਪੰਜਾਂ ਉਪਗ੍ਰਹਿ ਵਿੱਚੋਂ ਸਭ ਤੋਂ ਛੋਟਾ ਅਤੇ ਅੰਦਰਲਾ ਉਪਗ੍ਰਹਿ ਹੈ। ਇਸ ਦੀ ਖੋਜ ਗਿਰਾਰਡ ਕੁਈਪਰ ਵੱਲੋਂ 16 ਫਰਵਰੀ 1948 ਨੂੰ ਟੈਕਸਾਸ ਵਿਖੇ ਸਥਿਤ ਮੈਕਡਾਨਡਜ਼ ਨਿਰੀਖਣਸ਼ਾਲਾ ਵਿੱਚ ਕੀਤੀ ਗਈ ਸੀ। ਇਸਦਾ ਨਾਂ ਵਿਲੀਅਮ ਸ਼ੇਕਸਪੀਅਰ ਦੇ ਨਾਟਕ ਦੀ ਟੈਂਪੈਸਟ ਦੇ ਕਿਰਦਾਰ ਮੀਰਾਂਡਾ ਦੇ ਨਾਂ 'ਤੇ ਰੱਖਿਆ ਗਿਆ ਸੀ।[1] ਯੁਰੇਨਸ ਦੇ ਬਾਕੀ ਚੰਨਾਂ ਵਾਂਗ, ਮੀਰਾਂਡਾ ਵੀ ਇਸਦੇ ਭੂ-ਮੱਧ ਨੇੜਲੇ ਪੰਧ ਵਿੱਚ ਪਰਿਕਰਮਾ ਕਰਦਾ ਹੈ।

ਸਿਰਫ਼ 470 km ਦੇ ਵਿਆਸ ਨਾਲ ਮਿਰਾਂਡਾ ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਤੇ ਨੇੜਿਓਂ ਨਿਰੀਖਣ ਕੀਤੇ ਜਾਣ ਵਾਲੇ ਪਿੰਡਾਂ ਵਿੱਚੋਂ ਇੱਕ ਹੈ ਜੋ ਕਿ ਹਾਈਡਰੋਸਟੈਟਿਕ ਸੰਤੁਲਨ (ਆਪਣੇ ਗੁਰੂਤਾਕਰਸ਼ਣ ਹੇਠ ਗੋਲ ਹੋਇਆ) ਵਿੱਚ ਹੋ ਸਕਦਾ ਹੈ। ਮਿਰਾਂਡਾ ਦੀਆਂ ਸਭ ਤੋਂ ਨੇੜਲੀਆਂ ਤਸਵੀਰਾਂ ਵੌਏਜਰ 2 ਵੱਲੋਂ 1986 ਵਿੱਚ ਉਸ ਵੇਲੇ ਖਿੱਚੀਆਂ ਗਈਆਂ ਸਨ ਜਦੋਂ ਉਹ ਜਨਵਰੀ 1986 ਵਿੱਚ ਯੁਰੇਨਸ ਨੇੜਿਓਂ ਗੁਜ਼ਰਿਆ ਸੀ। ਇਸ ਉਡਾਣ ਦੌਰਾਨ ਮਿਰਾਂਡਾ ਦਾ ਦੱਖਣੀ ਅਰਧਗੋਲ਼ਾ ਸੂਰਜ ਵੱਲ ਸੀ, ਇਸ ਲਈ ਸਿਰਫ਼ ਉਸੇ ਭਾਗ ਦਾ ਅਧਿਐਨ ਹੋ ਸਕਿਆ ਸੀ।

ਮਿਰਾਂਡਾ ਸ਼ਾਇਦ ਉਸ ਫ਼ੈਲਾਉ-ਪੱਟੀ ਤੋਂ ਹੋਂਦ ਵਿੱਚ ਆਇਆ ਹੈ ਜਿਸਨੇ ਇਸ ਗ੍ਰਹਿ ਨੂੰ ਇਸਦੇ ਬਣਨ ਵੇਲੇ ਘੇਰ ਲਿਆ ਸੀ ਅਤੇ, ਬਾਕੀ ਵੱਡੇ ਚੰਨਾਂ ਵਾਂਗ ਇਸਦੀਆਂ ਵੀ ਵੱਖੋ-ਵੱਖ ਪਰਤਾਂ ਹਨ। ਇਸਦੀ ਅੰਦਰੂਨੀ ਪਰਤ ਪੱਥਰਾਂ ਤੋਂ ਬਣੀ ਹੋਈ ਹੈ, ਜਿਸ ਉੱਪਰ ਬਰਫ਼ ਦੀ ਪਰਤ ਵਿਛੀ ਹੋਈ ਹੈ। ਮਿਰਾਂਡਾ 'ਤੇ ਸੂਰਜੀ ਪਰਿਵਾਰ ਵਿੱਚ ਅਤਿਅੰਤ ਤੇ ਵਿਭਿੰਨ ਭੂਗੋਲਿਕ-ਵਰਨਣ ਮਿਲਦਾ ਹੈ, ਜਿਵੇਂ ਵਰੋਨਾ ਰੂਪਸ, 20-ਕਿੱਲੋਮੀਟਰ-ਉੱਚਾ-ਟਿੱਲਾ ਜੋ ਕਿ ਸੂਰਜੀ ਪਰਿਵਾਰ ਦਾ ਸਭ ਤੋਂ ਉੱਚਾ ਟਿੱਲਾ ਹੈ[2][3], ਤੇ ਸ਼ੈਵਰਨ-ਅਕਾਰੀ (V ਦੇ ਅਕਾਰ ਦਾ ਚਿੰਨ੍ਹ) ਟੈਕਟਾਨਿਕ ਫ਼ੀਚਰ ਜਿਸਨੂੰ ਕੋਰੋਨਾ ਕਹਿੰਦੇ ਹਨ। ਇਸਦੇ ਉਤਪਤੀ ਤੇ ਵਿਕਾਸ ਦੇ ਇਸ ਵਿਭੰਨ ਭੂ-ਵਿਗਿਆਨ ਕਰਕੇ ਇਸਨੂੰ ਹਾਲੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਤੇ ਇਸਦੇ ਵਿਕਾਸ ਸਬੰਧੀ ਵੱਖੋ-ਵੱਖ ਅਨੁਮਾਨ ਲਗਾਏ ਜਾ ਰਹੇ ਹਨ।

ਖੋਜ ਤੇ ਨਾਂ[ਸੋਧੋ]

ਮੀਰਾਂਡਾ ਦੀ ਖੋਜ 16 ਫਰਵਰੀ 1948 ਨੂੰ ਗ੍ਰਹਿ ਖਗੋਲ ਵਿਗਿਆਨੀ ਗਿਰਾਰਡ ਕੂਈਪਰ ਵੱਲੋਂ ਮੈਕਡਾਨਲਡਜ਼ ਨਿਰੀਖਣਸ਼ਾਲਾ ਵਿੱਖੇ 82-inch (2,080 mm) ਵਾਲੀ ਓਟੋ ਸਟਰੂਵੀ ਦੂਰਬੀਨ ਨਾਲ ਕੀਤੀ ਗਈ ਸੀ।[1][4] ਇਸਦੇ ਯੁਰੇਨਸ ਦੁਆਲੇ ਪਰਿਕਰਮਾ ਕਰਨ ਦੀ ਪੁਸ਼ਟੀ 1 ਮਾਰਚ 1948 ਨੂੰ ਹੋ ਗਈ ਸੀ।[1] ਪਿਛਲੇ 100 ਸਾਲਾਂ ਦੌਰਾਨ ਖੋਜਿਆ ਜਾਣ ਵਾਲਾ ਇਹ ਯੁਰੇਨਸ ਦਾ ਪਹਿਲਾ ਉਪਗ੍ਰਹਿ ਸੀ। ਕੂਈਪਰ ਨੇ ਇਸ ਪਿੰਡ ਦਾ ਨਾਂ "ਮੀਰਾਂਡਾ" ਸ਼ੇਕਸਪੀਅਰ ਦੀ ਰਚਨਾ ਦੀ ਟੈਂਪੈਸਟ ਦੇ ਕਿਰਦਾਰ ਦੇ ਨਾਂ 'ਤੇ ਇਸ ਲਈ ਰੱਖਿਆ ਕਿਉਂਕਿ ਇਸ ਤੋਂ ਪਹਿਲਾਂ ਖੋਜੇ ਗਏ ਯੁਰੇਨਸ ਦੇ ਚਾਰ ਚੰਨਾਂ - ਏਰੀਅਲ, ਅੰਬਰੀਅਲ, ਟਾਈਟੇਨੀਆ ਅਤੇ ਓਬੇਰੋਨ - ਦੇ ਨਾਂ ਸ਼ੇਕਸਪੀਅਰ ਜਾੰ ਐਲੇਗਜ਼ੈਂਡਰ ਪੋਪ ਦੇ ਕਿਰਦਾਰਾਂ ਦੇ ਨਾਵਾਂ 'ਤੇ ਰੱਖੇ ਗਏ ਸਨ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 Kuiper, G. P., The Fifth Satellite of Uranus, Publications of the Astronomical Society of the Pacific, Vol. 61, No. 360, p. 129, June 1949
  2. Chaikin, Andrew (2001-10-16). "Birth of Uranus' provocative moon still puzzles scientists". space.com. Imaginova Corp. p. 2. Retrieved 2007-07-23.
  3. "APOD: 2016 November 27 - Verona Rupes: Tallest Known Cliff in the Solar System". apod.nasa.gov. Retrieved 2018-02-20.
  4. "Otto Struve Telescope". MacDonald Observatory. 2014. Retrieved 2014-10-21.

ਹਵਾਲੇ ਵਿੱਚ ਗਲਤੀ:<ref> tag with name "Thomas 1988" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "namesof" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Jacobson Campbell et al. 1992" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Hanel Conrath et al. 1986" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "jplssd" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "PIA00044" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Chaikin 2001" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Pappalardo Reynolds et al. 1997" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Pappalardo Greeley 1993" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Tittemore Wisdom 1990" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Tittemore Wisdom 1989" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Malhotra Dermott 1990" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "michigan" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "umbriel" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "water" defined in <references> is not used in prior text.

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

ਸੂਰਜ ਮੰਡਲ
ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾਮੰਗਲ ਦੇ ਉਪਗ੍ਰਹਿਤਾਰਾਨੁਮਾ ਗ੍ਰਹਿਬ੍ਰਹਿਸਪਤੀ ਦੇ ਉਪਗ੍ਰਹਿਸ਼ਨੀ ਦੇ ਉਪਗ੍ਰਹਿਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿਯਮ ਦੇ ਉਪਗ੍ਰਹਿਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ