ਮੁਕਤਸਰ ਦਾ ਇਤਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਕਤਸਰ ਸਾਹਿਬ ਉਹ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਜੀ ਨੇ ਮੁਗਲਾਂ ਨਾਲ ਫ਼ੈਸਲਾਕੁੰਨ ਆਖਰੀ ਲੜਾਈ ਕੀਤੀ।ਇਸ ਸ਼ਹਿਰ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ ਕਿਉਂਕਿ ਮਾਘੀ ਵਾਲੇ ਸ਼ੁੱਭ ਦਿਹਾੜੇ ਇੱਥੇ ਲੱਖਾਂ ਸ਼ਰਧਾਲੂ ਇਕੱਠੇ ਹੁੰਦੇ ਹਨ।ਸ੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਸਥਾਨਾਂ ਦੀ ਸੂਚੀ ਇਸ ਪ੍ਰਕਾਰ ਹੈ-ਗੁਰਦੁਆਰਾ ਟੁੱਟੀ ਗੰਢੀ ਸਾਹਿਬ-ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਚਕਾਰ ਹੈ ਜਿੱਥੇ ਹਰ ਮੱਸਿਆ ਨੂੰ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ।ਸੰਗਤਾਂ ਇਸ ਦਿਨ ਸਰੋਵਰ ਵਿੱਚ ਪਵਿੱਤਰ ਇਸ਼ਨਾਨ ਕਰਦੀਆਂ ਤੇ ਗੁਰੂ ਦੀ ਅਰਾਧਨਾ ਕਰਦੀਆਂ ਹਨ।ਗੁਰਦੁਆਰਾ ਟੁੱਟੀ ਗੰਢੀ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਸਿੰਘਾਂ ਦਾ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁਆਫ ਕੀਤਾ ਅਤੇ ਟੁੱਟੀ ਗੰਢੀ ਇਸੇ ਕਰਕੇ ਇਸ ਨੂੰ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦਾ ਨਾਂ ਦਿੱਤਾ ਗਿਆ। ਗੁਰਦੁਆਰਾ ਤੰਬੂ ਸਾਹਿਬ -ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹੈ ਇਸ ਗੁਰਦੁਆਰੇ ਵਿੱਚ ਸਿੱਖਾਂ ਨੇ ਤੁਰਕਾਂ ਦੇ ਨਾਲ ਜੰਗ ਦੌਰਾਨ ਉਨ੍ਹਾਂ ਨੂੰ ਦੂਹਰੇ ਆਉਂਦੇ ਦੇਖ ਝਾੜੀਆਂ ਵਿੱਚ ਚਾਦਰੇ ਤੇ ਕੱਪੜੇ ਤਾਣ ਦਿੱਤੇ ਸਨ ਤਾਂ ਜੋ ਉਨ੍ਹਾਂ ਨੂੰ ਇਹ ਅਨੁਮਾਨ ਹੋਵੇਗੀ ਇੱਥੇ ਫੋਜ਼ਾ ਹਨ। ਗੁਰਦੁਆਰਾ ਸ਼ਹੀਦ ਗੰਜ-ਗੁਰਦੁਆਰਾ ਸ਼ਹੀਦ ਗੰਜ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਸਾਜੀ ਨੇ ਚਾਲੀ ਸਿੰਘਾਂ ਦਾ ਅੰਤਿਮ ਚ ਸ਼ਿਕਾਰ ਕੀਤਾ ਜਿਨ੍ਹਾਂ ਨੇ ਜੰਗ ਵਿੱਚ ਸ਼ਹੀਦੀ ਪਾਈ ਸੀ।