ਮੁਜ਼ਾਫਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਜ਼ਾਫਤ
ਪਿੰਡ
ਦੇਸ਼ India
ਰਾਜਪੰਜਾਬ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਚਮਕੌਰ ਸਾਹਿਬ

ਮੁਜ਼ਾਫਤ ਰੂਪਨਗਰ ਜ਼ਿਲ੍ਹਾ ਅਤੇ ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਹੈ। ਇਹ ਪਿੰਡ ਰੋਪੜ-ਮਾਛੀਵਾੜਾ ਮੁੱਖ ਸੜਕ ‘ਤੇ ਸਥਿਤ ਹੈ। ਇਸ ਪਿੰਡ ਦੇ ਗੁਆਂਢੀ ਪਿੰਡਾਂ ਬੇਲਾ, ਜਗਤਪੁਰ, ਭੈਰੋਮਾਜਰਾ, ਜਟਾਣਾ, ਸ਼ੇਖੂਪੁਰ ਤੇ ਫਿਰੋਜ਼ਪੁਰ ਹਨ। ਇਹ ਪਿੰਡ ਜ਼ਿਲ੍ਹਾ ਰੋਪੜ ਤੋਂ 12 ਕਿਲੋਮੀਟਰ, ਚਮਕੌਰ ਸਾਹਿਬ ਤੋਂ 6 ਕਿਲੋਮੀਟਰ ਅਤੇ ਬੇਲਾ ਤੋਂ 2 ਕਿਲੋਮੀਟਰ ਪੂਰਬ ਵੱਲ ਵਸਿਆ ਹੈ। ਪਿੰਡ ਦੇ ਸੈਣੀ ਭਾਈਚਾਰੇ ਦੀ ਬਹੁਮਤ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਮਾਨਾਂ ਦੇ ਘਰ ਹੋਇਆ ਕਰਦੇ ਸਨ। ਇਸ ਪਿੰਡ ਦੇ ਉੱਤਰ ਵਿੱਚ ਤਿੰਨ ਕਿਲੋਮੀਟਰ ਦੇ ਫ਼ਾਸਲੇ ‘ਤੇ ਸਤਲੁਜ ਦਰਿਆ ਹੈ। ਪੂਰਬ ਵੱਲ ਸੀਸਵਾਂ ਨਦੀ ਅਤੇ ਬੁਧਕੀ ਨਦੀ, ਦੱਖਣ ਵਾਲੇ ਪਾਸੇ ਸਰਹਿੰਦ ਨਹਿਰ, ਪੱਛਮ ਵੱਲ ਸਰਹਿੰਦ ਨਹਿਰ ਦੇ ਫਾਲਤੂ ਪਾਣੀ ਦੀ ਨਿਕਾਸੀ ਲਈ ਨਾਲਾ ਹੈ। ਇਸਦੀ ਪਿੰਡ ਦੀ ਅਬਾਦੀ ਇੱਕ ਹਜ਼ਾਰ ਦੇ ਲਗਭਗ ਹੈ।

ਵਿਸ਼ੇਸ਼ ਵਿਅਕਤੀ[ਸੋਧੋ]

ਡਾ. ਰਾਜਿੰਦਰ ਸਿੰਘ ਬਾਇਓਲੋਜੀ ਵਿਸ਼ੇ ‘ਤੇ ਅਮਰੀਕਾ ਤੋਂ ਡਾਕਟਰੇਟ, ਪ੍ਰੋ. ਧਿਆਨ ਕੌਰ ਪੰਜਾਬ ਯੂਨੀਵਰਸਿਟੀ ਪਿੰਡ ਦੇ ਵਸਨੀਕ ਹਨ।

ਸਹੂਲਤਾਂ[ਸੋਧੋ]

ਪ੍ਰਾਇਮਰੀ ਸਕੂਲ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਵਿਦਿਆਰਥੀ ਨੂੰ ਸਿੱਖਿਆ ਦੇ ਰਹੇ ਹਨ।

ਹਵਾਲੇ[ਸੋਧੋ]