ਮੁਦਰਾਰਾਕਸ਼ਸ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਦਰਾਰਾਕਸ਼ਸ (21 ਜੂਨ 1933- 13 ਜੂਨ 2016) ਸਾਹਿਤਕਾਰ, ਦਲਿਤ ਚਿੰਤਕ, ਨਾਟ ਲੇਖਕ ਅਤੇ ਨਿਰਦੇਸ਼ਕ ਸੀ।

ਜਿੰਦਗੀ[ਸੋਧੋ]

ਮੁਦਰਾਰਾਕਸ਼ਸ ਦਾ ਜਨਮ 21 ਜੂਨ 1933 ਨੂੰ ਬੇਹਟਾ, ਲਖਨਊ, ਉੱਤਰਪ੍ਰਦੇਸ਼ ਵਿੱਚ ਹੋਇਆ ਸੀ। ਉਸਦਾ ਬਚਪਨ ਦਾ ਨਾਮ ਸੁਭਾਸ਼ ਚੰਦਰ ਗੁਪਤਾ ਸੀ। ਲੇਕਿਨ ਇਸ ਨਾਮ ਨਾਲ ਉਸ ਨੂੰ ਕੋਈ ਨਹੀਂ ਜਾਣਦਾ ਲੇਕਿਨ ਬਾਅਦ ਵਿੱਚ ਬਦਲਿਆ ਨਾਮ ਮੁਦਰਾਰਾਕਸ਼ਸ ਸਾਹਿਤ ਦੇ ਖੇਤਰ ਵਿੱਚ ਆਪਣੀ ਪਛਾਣ ਲਈ ਕਦੇ ਮੁਥਾਜ ਨਹੀਂ। ਨਾਟਕ ਲਿਖਣੇ, ਉਹਨਾਂ ਦਾ ਮੰਚਨ ਕਰਨਾ, ਕਹਾਣੀ, ਵਿਅੰਗ, ਨਾਵਲ, ਆਲੋਚਨਾ, ਅਨੁਵਾਦ ਆਦਿ ਹਰ ਖੇਤਰ ਵਿੱਚ ਮੁਦਰਾਰਾਕਸ਼ਸ ਨੇ ਆਪਣਾ ਸਿੱਕਾ ਜਮਾਇਆ।

ਲਿਖਤਾਂ[ਸੋਧੋ]

ਉਸ ਨੇ ਆਪਣੀ 83 ਸਾਲ ਦੀ ਉਮਰ ਵਿੱਚ 20 ਤੋਂ ਜ਼ਿਆਦਾ ਨਾਟਕਾਂ ਦਾ ਨਿਰਦੇਸ਼ਨ ਕੀਤਾ, 10 ਦੇ ਲਗਪਗ ਡਰਾਮੇ ਲਿਖੇ. 12 ਨਾਵਲ, 5 ਕਹਾਣੀਆਂ ਦੀਆਂ ਕਿਤਾਬ, 3 ਵਿਅੰਗ ਸੰਗ੍ਰਹਿ ਦੇ ਇਲਾਵਾ ਇਤਹਾਸ ਅਤੇ ਆਲੋਚਨਾ ਨਾਲ ਜੁੜੀਆਂ ਕਈ ਕਿਤਾਬਾਂ ਵੀ ਲਿਖੀਆਂ। ਉਸ ਦੀ ਪ੍ਰਮੁੱਖ ਕਹਾਣੀ ਮੁੱਠਭੇੜ ਹਿੰਦੀ ਕਹਾਣੀ ਵਿੱਚ ਮੀਲ ਦੀ ਪੱਥਰ ਸਾਬਤ ਹੋਈ। ਮੁਦਰਾਰਾਕਸ਼ਸ ਦੀਆਂ ਲਿਖ੍ਤਾਂ ਦਾ ਅਗਰੇਜੀ ਦੇ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ। ਇੱਕ ਵਕ਼ਤ ਉਹ ਆਕਾਸ਼ਵਾਣੀ ਵਿੱਚ ਅਸਿਸਟੇਂਟ ਡਾਇਰੇਕਟਰ ਵੀ ਰਿਹਾ।