ਸਮੱਗਰੀ 'ਤੇ ਜਾਓ

ਮੁਨਸ਼ੀ ਰਾਇਸੁਦੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Munshi Raisuddin
মুন্সী রইসউদ্দীন
ਜਨਮ1901
ਮੌਤ1973 (ਉਮਰ 71–72)
ਰਾਸ਼ਟਰੀਅਤਾBangladeshi

ਮੁਨਸ਼ੀ ਰਾਇਸੁਦੀਨ (1901-1973) ਇੱਕ ਬੰਗਾਲੀ ਸੰਗੀਤਕਾਰ ਅਤੇ ਸੰਗੀਤ ਵਿਗਿਆਨੀ ਸੀ। ਉਨ੍ਹਾਂ ਨੂੰ 1986 ਵਿੱਚ ਬੰਗਲਾਦੇਸ਼ ਸਰਕਾਰ ਦੁਆਰਾ ਏਕੁਸ਼ੀ ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ।

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਰਾਇਸੁਦੀਨ ਦਾ ਜਨਮ ਮਗੁਰਾ ਜ਼ਿਲ੍ਹੇ ਦੇ ਪਿੰਡ ਨਕੋਲ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਮੁਨਸ਼ੀ ਅੱਬਾਸੂਦੀਨ ਇੱਕ ਕਲਾਸੀਕਲ ਗਾਇਕ ਸਨ। ਉਹਨਾਂ ਦਾ ਉਪਨਾਮ ਆਲਮ ਪੀਆ ਹੈ। ਕਿਸੇ ਨੂੰ ਵੀ ਲੱਗਦਾ ਹੈ ਕਿ ਇਹ ਹਿੰਦੀ ਨਾਮ ਹੈ ਪਰ ਉਹ ਬੰਗਲਾਦੇਸ਼ੀ ਨਾਮ ਹੈ। ਉਹਨਾਂ ਦੁਆਰਾ ਬਣਾਈਆਂ ਬੰਦਿਸ਼ਾਂ ਵੱਖ-ਵੱਖ ਰਾਗਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਸ਼ੁਰੂ ਵਿੱਚ, ਰਾਇਸੁਦੀਨ ਨੇ ਆਪਣੇ ਚਚੇਰੇ ਭਰਾ, ਸ਼ਮਸੁਲ ਹੱਕ ਤੋਂ ਸੰਗੀਤ ਦੀ ਸਿੱਖਿਆ ਲਈ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਰਾਇਸੁਦੀਨ ਦਾ ਜਨਮ ਮਗੁਰਾ ਜ਼ਿਲ੍ਹੇ ਦੇ ਪਿੰਡ ਨਕੋਲ ਵਿੱਚ ਹੋਇਆ ਸੀ। ਉਸ ਦੇ ਪਿਤਾ ਮੁਨਸ਼ੀ ਅੱਬਾਸੂਦੀਨ ਇੱਕ ਕਲਾਸੀਕਲ ਗਾਇਕ ਸਨ। ਉਸ ਦਾ ਉਪਨਾਮ ਆਲਮ ਪੀਆ ਸੀ। ਹਰ ਕਿਸੇ ਨੂੰ ਲੱਗਦਾ ਹੈ ਕਿ ਇਹ ਹਿੰਦੀ ਨਾਮ ਹੈ ਪਰ ਉਹ ਬੰਗਲਾਦੇਸ਼ੀ ਹੈ । ਉਸ ਦੀਆਂ ਬੰਦਿਸ਼ਾਂ ਵੱਖ-ਵੱਖ ਰਾਗਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ। ਸ਼ੁਰੂ ਵਿੱਚ, ਰਾਇਸੁਦੀਨ ਨੇ ਆਪਣੇ ਚਚੇਰੇ ਭਰਾ, ਸ਼ਮਸੁਲ ਹੱਕ ਤੋਂ ਸੰਗੀਤ ਦੀ ਸਿੱਖਿਆ ਲਈ।

ਕੈਰੀਅਰ

[ਸੋਧੋ]

ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਰਾਇਸੁਦੀਨ ਕੋਲਕਾਤਾ ਚਲੇ ਗਏ। ਕੋਲਕਾਤਾ ਵਿੱਚ ਉਹ ਨੁਲੋ ਗੋਪਾਲ ਦੇ ਸ਼ਗਿਰਦ ਬਣੇ। ਉਹਨਾਂ ਨੇ ਰਾਸ਼ਬਿਹਾਰੀ ਮਲਿਕ ਤੋਂ ਧਰੁਪਦ ਅਤੇ ਖਿਆਲ ਦੀ ਤਾਲੀਮ ਹਾਸਿਲ ਕੀਤੀ ਅਤੇ ਬਾਰਾਂ ਸਾਲਾਂ ਤੱਕ ਸੰਗੀਤ ਦਾ ਅਭਿਆਸ ਕੀਤਾ।

ਕੁੱਝ ਸਮੇਂ ਬਾਅਦ ਰਾਇਸੁਦੀਨ ਮਗੁਰਾ ਵਾਪਸ ਆ ਗਏ ਅਤੇ ਇਥੇ ਆ ਕੇ ਉਹਨਾਂ ਨੇ ਕੁਸ਼ਤੀਆ ਵਿੱਚ ਇੱਕ ਸੂਤੀ ਕਪੜੇ ਦੀ ਮਿੱਲ ਵਿੱਚ ਨੌਕਰੀ ਕੀਤੀ। ਉਨ੍ਹਾਂ ਨੇ ਇੱਕ ਸੰਗੀਤ ਸਕੂਲ ਸਥਾਪਤ ਕੀਤਾ। ਬਾਅਦ ਵਿੱਚ ਉਹਨਾਂ ਨੇ ਕੋਲਕਾਤਾ ਦੇ ਸੰਗੀਤ ਕਲਾ ਭਵਨ ਜਿਹੜਾ ਕਿ ਗਿਰੀਜਾਸ਼ੰਕਰ ਚੱਕਰਵਰਤੀ ਦੁਆਰਾ ਚਲਾਇਆ ਜਾ ਰਿਹਾ ਇੱਕ ਸੰਗੀਤ ਸੰਸਥਾਨ ਸੀ,ਵਿੱਚ ਸ਼ਾਸਤਰੀ ਸੰਗੀਤ ਦਾ ਇੱਕ ਕੋਰਸ ਪੂਰਾ ਕੀਤਾ। ਰਾਇਸੁਦੀਨ ਨੇ ਲਖਨਊ ਦੇ ਇੱਕ ਸੰਗੀਤਕਾਰ ਸ਼ਾਰਜੀਤ ਕਾਂਜੀਲਾਲ ਤੋਂ ਵੀ ਕਲਾਸੀਕਲ ਸੰਗੀਤ ਸਿੱਖਿਆ।

ਸੰਗੀਤਕਾਰ ਫਿਰਦੌਸੀ ਰਹਿਮਾਨ ਅਤੇ ਮਿਲੀਆ ਅਲੀ ਨੇ ਰਾਇਸੁਦੀਨ ਤੋਂ ਸੰਗੀਤ ਸਿਖਿਆ।

ਕੰਮ

[ਸੋਧੋ]
  • ਸਰਲ ਸਬਗੀਤ ਸਾਰ-ਸੰਗ੍ਰਹਿ
  • ਛੋਟਾਦੇਰ ਸਾ ਰੇ ਗਾ ਮਾ
  • ਅਭਿਨਬਾ ਸ਼ਤਰਗਾ
  • ਸੰਗੀਤ ਪਰੀਚੇ
  • ਰਾਗਾ ਲਹਰੀ
  • ਗੀਤਾ ਲਹਰੀ

ਪੁਰਸਕਾਰ

[ਸੋਧੋ]
  • ਆਦਮਜੀ ਸਾਹਿਤ ਪੁਰਸਕਾਰ
  • ਏਕੁਸ਼ੀ ਪਦਕ (1986)

ਪ੍ਰਦਰਸ਼ਨ ਦਾ ਮਾਣ 1967

ਹਵਾਲੇ

[ਸੋਧੋ]