ਸਮੱਗਰੀ 'ਤੇ ਜਾਓ

ਮੁਬਾਰਕ (ਅਦਾਕਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੁਬਾਰਕ (29 ਜਨਵਰੀ 1909 - 1986) ਭਾਰਤੀ ਹਿੰਦੀ ਫਿਲਮ ਅਦਾਕਾਰ ਹੈ ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੂਕ ਫਿਲਮਾਂ ਦੇ ਦੌਰ ਵਿੱਚ ਕੀਤੀ ਅਤੇ ਫਿਰ 1973 ਤੱਕ ਅਦਾਕਾਰੀ ਕੀਤੀ।[ਹਵਾਲਾ ਲੋੜੀਂਦਾ] ਮੁਬਾਰਕ ਨੇ 100 ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ। ਉਹ ਇੱਕ ਅਦਾਕਾਰ ਅਤੇ ਕੈਮਰਾਮੈਨ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ।

ਫਿਲਮੀ ਸਫਰ

[ਸੋਧੋ]

ਉਨ੍ਹਾਂ ਦੀ ਪਹਿਲੀ ਫਿਲਮ ਸਾਲ 1929 'ਚ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਪਤੀ-ਪਤਨੀ' ਸੀ।[ਹਵਾਲਾ ਲੋੜੀਂਦਾ] ਇਹ ਇੱਕ ਮੂਕ ਫਿਲਮ ਸੀ। ਉਸੇ ਸਾਲ ਉਨ੍ਹਾਂ ਦੀ ਇਕ ਹੋਰ ਫਿਲਮ ਰਿਲੀਜ਼ ਹੋਈ ਜਿਸ ਦਾ ਨਾਂ ਗੌਰੀ ਬਾਲਾ ਸੀ।[ਹਵਾਲਾ ਲੋੜੀਂਦਾ] ਉਸਨੇ 1940 ਵਿੱਚ ਰਿਲੀਜ਼ ਹੋਈ ਫਿਲਮ ਬਹੁਰਾਨੀ ਵਿੱਚ ਨਾ ਸਿਰਫ ਕੰਮ ਕੀਤਾ, ਬਲਕਿ ਇਸਦਾ ਨਿਰਦੇਸ਼ਨ ਵੀ ਕੀਤਾ। 1943 ਵਿੱਚ ਆਈ ਫਿਲਮ ਤਾਨਸੇਨ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਰੇਖਾ ਅਤੇ ਨਵੀਨ ਨਿਸ਼ਚਲ ਦੀ ਫਿਲਮ ਬਰਖਾ ਬਹਾਰ, 1973 ਵਿੱਚ ਰਿਲੀਜ਼ ਹੋਈ, ਉਹ ਆਖਰੀ ਫਿਲਮ ਸੀ ਜਿਸ ਵਿੱਚ ਉਸਨੇ ਕੰਮ ਕੀਤਾ ਸੀ।[ਹਵਾਲਾ ਲੋੜੀਂਦਾ]

ਦਿਹਾਂਤ

[ਸੋਧੋ]

ਮੁਬਾਰਕ ਦਾ ਦਿਹਾਂਤ ਸਾਲ 1986 ਵਿੱਚ ਹੋਇਆ।

ਨਿੱਜੀ ਜ਼ਿੰਦਗੀ

[ਸੋਧੋ]

ਅਦਾਕਾਰ ਮੁਬਾਰਕ ਦਾ ਜਨਮ 30 ਜਨਵਰੀ 1909 ਨੂੰ ਬੰਬਈ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ ਅਤੇ ਉਸ ਦੇ ਦੋਸਤ ਉਸ ਨੂੰ ਪਿਆਰ ਨਾਲ "ਮੋਬੀ" ਕਹਿ ਕੇ ਬੁਲਾਉਂਦੇ ਸਨ। ਮੁਬਾਰਕ ਇੱਕ ਉਸਾਰੀ ਇੰਜੀਨੀਅਰ ਦਾ ਪੁੱਤਰ ਸੀ ਪਰ ਛੋਟੀ ਉਮਰ ਵਿੱਚ ਹੀ ਅਨਾਥ ਹੋ ਗਿਆ ਸੀ। ਬਾਅਦ ਵਿੱਚ ਉਸ ਦੀ ਪਰਵਰਿਸ਼ ਇੱਕ ਪਾਰਸੀ ਪਰਿਵਾਰ ਵਿੱਚ ਹੋਈ । ਸੇਂਟ ਜ਼ੇਵੀਅਰ ਹਾਈ ਸਕੂਲ ਅਤੇ ਬਾਅਦ ਵਿੱਚ ਸੇਂਟ ਜ਼ੇਵੀਯਰ ਕਾਲਜ ਵਿੱਚ ਪਡ਼੍ਹਨ ਤੋਂ ਬਾਅਦ, ਮੁਬਾਰਕ ਨੇ 1929 ਵਿੱਚ ਅਪਣੀ ਅਦਾਕਾਰੀ ਦੀ ਸ਼ੁਰੁਆਤ ਪਤੀ ਪਤਨੀ ਨਾਮ ਫ਼ਿਲਮ ਤੋਂ ਕੀਤੀ।

ਉਹ ਫਿਲਮ ਉਦਯੋਗ ਦੀ ਇੱਕ ਪ੍ਰਸਿੱਧ ਅਤੇ ਸਤਿਕਾਰਯੋਗ ਸ਼ਖਸੀਅਤ ਸੀ ਪਰ ਉਸ ਦੇ ਨਿੱਜੀ ਜੀਵਨ ਬਾਰੇ ਜ਼ਿਆਦਾ ਜਾਣਕਾਰੀ ਹਾਸਿਲ ਨਹੀਂ ਹੈ। ਉਹ 1970 ਦੇ ਦਹਾਕੇ ਦੇ ਅੱਧ ਵਿੱਚ ਆਪਣੇ ਕੈਰੀਅਰ ਤੋਂ ਸੇਵਾਮੁਕਤ ਹੋ ਗਏ ਅਤੇ 26 ਜੁਲਾਈ 1986 ਨੂੰ ਉਹਨਾਂ ਦੀ ਮੌਤ ਹੋ ਗਈ। ਉਹ 77 ਸਾਲਾਂ ਦੇ ਸਨ।

ਹਵਾਲੇ

[ਸੋਧੋ]