ਮੁਮਤਾਜ਼ ਮਿਰਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਮਤਾਜ਼ ਮਿਰਜ਼ਾ
ਜਨਮ ਮਿਰਜ਼ਾ ਤੋਸਲ ਹੁਸੈਨ
ਨਵੰਬਰ 29, 1939(1939-11-29)
ਹੈਦਰਾਬਾਦ, ਸਿੰਧ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ
ਮੌਤ ਜਨਵਰੀ 6, 1997(1997-01-06)
ਕਰਾਚੀ,ਪਾਕਿਸਤਾਨ
ਨਸਲੀਅਤ ਸਿੰਧੀ
ਨਾਗਰਿਕਤਾ ਫਰਮਾ:پرچم تصویرਪਾਕਿਸਤਾਨ
ਸਿੱਖਿਆ ਐਮਏ ਸਿੰਧੀ
ਅਲਮਾ ਮਾਤਰ ਸਿੰਧ ਯੂਨੀਵਰਸਿਟੀ
ਕਿੱਤਾ ਸਿੰਧੀ ਭਾਸ਼ਾ ਦੀ ਮੁਮਤਾਜ਼ ਲੇਖਕ, ਸਿੰਧੀ ਸਭਿਆਚਾਰ ਦੀ ਮਾਹਰ, ਸਿੰਧੀ ਲੋਕ ਸੰਗੀਤ ਦੀ ਮਾਹਰ, ਲੇਖਕ, ਅਤੇ ਖੋਜਕਾਰ
ਧਰਮ ਇਸਲਾਮ
ਇਨਾਮ ਸਦਾਰਤੀ ਤਮਗ਼ਾ ਹੁਸਨ ਕਾਰਕਰਦਗੀ ਲਈ
ਵਿਧਾ ਸਿੰਧੀ ਸਭਿਆਚਾਰ, ਸੰਗੀਤ, ਸਾਹਿਤ, ਖੋਜ

ਮੁਮਤਾਜ਼ ਮਿਰਜ਼ਾ(ਜਨਮ: 29 ਨਵੰਬਰ, 1939 - ਮੌਤ: 6 ਜਨਵਰੀ, 1997) ਸਿੰਧੀ ਭਾਸ਼ਾ ਦੀ ਮੁਮਤਾਜ਼ ਲੇਖਕ, ਸਿੰਧੀ ਸਭਿਆਚਾਰ ਦੀ ਮਾਹਰ, ਸਿੰਧੀ ਲੋਕ ਸੰਗੀਤ ਦੀ ਮਾਹਰ, ਲੇਖਕ, ਅਤੇ ਖੋਜਕਾਰ ਸੀ। ਉਸਦਾ ਸਭ ਤੋਂ ਵੱਡਾ ਕਾਰਨਾਮਾ ਸ਼ਾਹ ਅਬਦੁਲ ਲਤੀਫ਼ ਭਟਾਈ ਦੀਆਂ ਸਮੁਚੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਨਾ ਸੀ।

ਜ਼ਿੰਦਗੀ[ਸੋਧੋ]

ਮੁਮਤਾਜ਼ ਮਿਰਜ਼ਾ ਦਾ ਜਨਮ 29 ਨਵੰਬਰ, 1939 ਨੂੰ ਹੈਦਰਾਬਾਦ, ਸਿੰਧ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ। ਉਸ ਦਾ ਅਸਲੀ ਨਾਮ ਹੈ ਮਿਰਜ਼ਾ ਤੋਸਲ ਹੁਸੈਨ ਸੀ। ਉਸਦਾ  ਤਾਅਲੁੱਕ ਮਿਰਜ਼ਾ ਕਲੀਚ ਬੇਗ, ਮਿਰਜ਼ਾ ਅਜਮਲ ਬੇਗ ਔਰ ਮਿਰਜ਼ਾ ਬਢਲ ਬੇਗ ਕੇ ਜ਼ੀ ਇਲਮ ਘਰਾਣੇ ਨਾਲ ਸੀ। ਇਸ ਦੇ ਪਿਤਾ ਮਿਰਜ਼ਾ ਗੁਲ ਹਸਨ ਅਹਿਸਾਨ ਕਰਬਲਾਈ ਵੀ ਸਿੰਧ ਦੇ ਮੋਹਰੀ ਕਵੀਆਂ ਵਿੱਚ ਗਿਣੇ ਜਾਂਦੇ ਹਨ। ਮੁਮਤਾਜ਼ ਮਿਰਜ਼ਾ ਨੇ ਆਪਣੀ ਇਲਮੀ ਜ਼ਿੰਦਗੀ ਦੀ ਸ਼ੁਰੂਆਤ ਸਿੰਧੀ ਅਦਬੀ ਬੋਰਡ ਤੋਂ ਕੀਤੀ ਜਿਥੇ ਇਸ ਨੇ ਸਿੰਧੀ-ਉਰਦੂ ਅਤੇ ਉਰਦੂ-ਸਿੰਧੀ ਡਿਕਸ਼ਨਰੀ ਅਤੇ ਸਿੰਧੀ ਲੋਕਧਾਰਾ ਦਾ ਕੰਮ ਦਿੱਤਾ ਗਿਆ ਸੀ। ਬਾਅਦ ਨੂੰ ਇਹ ਰੇਡੀਓ ਪਾਕਿਸਤਾਨ ਅਤੇ ਪਾਕਿਸਤਾਨ ਟੈਲੀਵਿਜ਼ਨ ਨਾਲ ਵਾਬਸਤਾ ਰਹੀ। ਉਮਰ ਦੇ ਆਖ਼ਰੀ ਹਿੱਸੇ ਵਿੱਚ ਇਹ ਸਿੰਧ ਦੇ ਸਭਿਆਚਾਰ ਦੇ ਮਹਿਕਮੇ ਦੀ ਡਾਇਰੈਕਟਰ ਜਨਰਲ ਮੁਕੱਰਰ ਹੋਈ। ਇਥੇ ਇਸ ਨੇ ਸ਼ਾਹ ਅਬਦੁਲ ਲਤੀਫ਼ ਭਟਾਈ ਦੇ ਮਜਮੂਆ ਕਲਾਮ ਰਿਸਾਲਾ ਦਾ ਕਦੀਮ ਤਰੀਨ ਨੁਸਖ਼ਾ ਗੰਜ  ਦੇ ਨਾਮ ਨਾਲ ਸੰਕਲਿਤ ਕੀਤਾ ਅਤੇ ਆਪਣੀ ਨਿਗਰਾਨੀ ਵਿੱਚ ਪ੍ਰਕਾਸ਼ਿਤ ਕਰਾਇਆ ਜੋ ਆਲਾ ਤਬਾਅਤ ਕਾ ਹੁਸੈਨ ਸ਼ਾਹਕਾਰ ਹੈ। ਮੁਮਤਾਜ਼ ਮਿਰਜ਼ਾ ਸਿੰਧੀ ਜ਼ਬਾਨ ਦੀ ਉਚ ਪਾਏ ਦੀ ਵਾਰਤਿਕ ਲੇਖਕ ਸੀ। ਇਸਦੀਆਂ ਲਿਖਤਾਂ ਵਿੱਚ ਸਪਰਿਆਨ ਸੰਦੇ ਗਾਲਹੜੀ, ਸਦਾ ਸੋਵੇਤਾ ਕਾਪੜੀ ਅਤੇ ਵਸਾਰਿਆਨ ਨਾ ਵਿਸਰਨ ਸ਼ਾਮਿਲ ਹਨ। [1]

ਲਿਖਾਈ[ਸੋਧੋ]

  • ਗੰਜ਼ (ਕਲਾਮ ਸ਼ਾਹ ਅਬਦੁਲ ਲਤੀਫ਼ ਭਟਾਈ)
  • ਸਪਰਿਆਨ ਸੰਦੇ ਗਾਲਹੜੀ (ਖਾਕੇ)
  • ਸਦਾ ਸੋਵੇਤਾ ਕਾਪੜੀ (ਖਾਕੇ)
  • ਵਸਾਰਿਆਨ ਨਾ ਵਿਸਰਨ (ਖਾਕੇ/ ਯਾਦਾਂ)

ਹਵਾਲੇ[ਸੋਧੋ]

ਫਰਮਾ:حوالہ جات

  1. ص 792، پاکستان کرونیکل، عقیل عباس جعفری، ورثہ / فضلی سنز، کراچی، 2010ء