ਮੁਸ਼ਤਾਕ ਕਾਕ
ਮੁਸ਼ਤਾਕ ਕਾਕ ( ਡੋਗਰੀ / ਕਸ਼ਮੀਰੀ : मुश्ताक़ काक ( ਦੇਵਨਾਗਰੀ ), مُشتاق کاک (ਨਸਤਾਲੀਕ ) ; ਜਨਮ ਸੰਨ 1961 ਜੰਮੂ ਅਤੇ ਕਸ਼ਮੀਰ|ਜੰਮੂ ਕਸ਼ਮੀਰ, ਭਾਰਤ ਵਿੱਚ) ਇੱਕ ਭਾਰਤੀ ਅਦਾਕਾਰ ਅਤੇ ਨਿਰਦੇਸ਼ਕ ਹੈ। [1] ਕਾਕ ਦੇ ਮਾਪੇ ਜੰਮੂ ਅਤੇ ਕਸ਼ਮੀਰ, ਭਾਰਤ ਦੇ ਰਹਿਣ ਵਾਲੇ ਹਨ; ਉਸ ਦਾ ਪਿਤਾ ਕਾਕ ਜਾਤੀ ਦਾ ਕਸ਼ਮੀਰੀ ਹੈ, ਜਦਕਿ ਉਸ ਦੀ ਮਾਂ ਡੋਗਰਾ ਹੈ। [2]
ਆਰੰਭਕ ਜੀਵਨ
[ਸੋਧੋ]ਪਹਿਲਾਂ, ਉਹ ਸ਼੍ਰੀ ਰਾਮ ਸੈਂਟਰ, ਨਵੀਂ ਦਿੱਲੀ ਨਾਲ ਕਲਾਤਮਕ ਨਿਰਦੇਸ਼ਕ ਵਜੋਂ ਜੁੜਿਆ। ਉਸਨੂੰ ਅੰਧਾ ਯੁਗ, ਮਲਿਕਾ ਅਤੇ ਪ੍ਰਤਿਬਿੰਬ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਵੀ ਮਿਲਿਆ ਹੈ। ਉਸਦੇ ਨਾਟਕ ਵਿਚੋਂ ਮਹਾਂ ਬ੍ਰਾਹਮਣ ਅਤੇ ਅਲਾਦਾਦ ਨੂੰ ਕ੍ਰਮਵਾਰ 1999 ਅਤੇ 2000 ਸਾਲਾਂ ਲਈ ਸਰਬੋਤਮ ਨਾਟਕ ਮੰਨਿਆ ਗਿਆ। ਕਾਰਤਿਕ ਕਾਰ ਚੌਧਰੀ ਦੇ ਨਾਲ਼ ਉਸ ਦੀ ਪ੍ਰੋਡਕਸ਼ਨ "ਅੰਡੋਰਾ" ਵੱਡੀ ਹਿੱਟ ਸੀ। ਉਸਨੇ ਵੱਖੋ ਵੱਖ ਲੇਖਕਾਂ ਦੇ 100 ਤੋਂ ਵੱਧ ਨਾਟਕ ਨਿਰਦੇਸ਼ਿਤ ਕੀਤੇ। ਉਨ੍ਹਾਂ ਵਿਚੋਂ ਕੁਝ ਸਆਦਤ ਹਸਨ ਮੰਟੋ ਦੀਆਂ ਛੋਟੀਆਂ ਕਹਾਣੀਆਂ, ਐਂਤਨ ਚੈਖੋਵ ਦਾ ਚੈਰੀ ਕਾ ਬਾਗੀਚਾ, ਵਿਜੇ ਤੇਂਦੁਲਕਰ ਦੀ ਘਾਸੀ ਰਾਮ ਕੋਤਵਾਲ, ਕ੍ਰਿਸ਼ਨ ਚੰਦਰ ਦੀ ਗਧੇ ਕੀ ਵਾਪਸੀ, ਸ਼ਰਦ ਜੋਸ਼ੀ ਦਾ ਅਲਾਦਾਦ, ਵਸੰਤ ਕਨੇਤਕਰ ਦਾ ਕਸਤੂਰੀ ਮ੍ਰਿਗ, ਮੋਤੀ ਲਾਲ ਕੇਮੋ ਦਾ ਨਗਰ ਉਦਾਸ, ਅਤੇ ਫੈਡਰੀਕੋ ਗਾਰਸੀਆ ਦਾ ਬਲੱਡ ਵੈਡਿੰਗ ਹਨ। ਉਸਨੇ ਹਾਈਜੈਕ, ਸਿਕੰਦਰ ਵਰਗੀਆਂ ਹਿੰਦੀ ਫਿਲਮਾਂ ਅਤੇ ਹਾਲੀਵੁੱਡ ਫਿਲਮ ਅਮਾਲ ਵਿੱਚ ਵੀ ਕੰਮ ਕੀਤਾ ਹੈ।
ਹਵਾਲੇ
[ਸੋਧੋ]- ↑ Tea with The Tribune: ‘Arts, culture in wrong hands’ at the India Tribune
- ↑ Arts, culture in wrong hands. Retrieved 2007-03-25.
In a tete-a-tete with The Tribune team, Mushtaq Kak, theatre director and actor, shares his thoughts on various issues Born to a Dogra mother and a Kashmiri Muslim father, Mushtaq Kak has carved a niche for himself in the film industry.
{{cite book}}
:|work=
ignored (help)