ਮੁਹੰਮਦ ਹੁਸੈਨ ਆਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਹੰਮਦ ਹੁਸੈਨ ਆਜ਼ਾਦ ਆਪਣੀ ਕਿਤਾਬ ਆਬੇ ਹਯਾਤ ਦੇ ਸਦਕਾ ਕਾਫ਼ੀ ਮਸ਼ਹੂਰ ਹਨ।

ਮੁੱਢਲਾ ਜੀਵਨ[ਸੋਧੋ]

ਹੁਸੈਨ ਆਜ਼ਾਦ ਦਿੱਲੀ ਵਿੱਚ 1832 ਦੇ ਲਗਪਗ ਪੈਦਾ ਹੋਏ। ਆਜ਼ਾਦ ਨੇ ਆਪਣੇ ਬਾਪ ਕੋਲੋਂ ਅਤੇ ਫਿਰ ਜ਼ੌਕ ਦੀ ਛਤਰ ਸਾਇਆ ਹੇਠ ਗਿਆਨ ਹਾਸਲ ਕੀਤਾ। ਬਾਦ ਨੂੰ ਉਹ ਦਿੱਲੀ ਕਾਲਜ ਵਿੱਚ ਦਾਖਿਲ ਹੋਏ ਜਿੱਥੇ ਮੌਲਵੀ ਨਜ਼ੀਰ ਅਹਮਦ, ਜ਼ਕਾ-ਏ-ਅੱਲ੍ਹਾ ਅਤੇ ਪਿਆਰੇ ਲਾਲ ਆਸ਼ੂਬ ਦੇ ਹਮਜਮਾਤੀ ਹੋਣ ਦਾ ਮੌਕ਼ਾ ਮਿਲਿਆ।

ਬਾਪ ਦਾ ਨਾਮ ਮੌਲਵੀ ਮੁਹੰਮਦ ਬਾਕਿਰ ਸੀ ਜਿਹਨਾਂ ਨੇ 1836 ਵਿੱਚ ਦਿੱਲੀ ਤੋਂ ਇੱਕ ਅਖ਼ਬਾਰ (ਉਰਦੂ ਅਖ਼ਬਾਰ) ਕੱਢਿਆ, ਜਿਸ ਨੂੰ ਬਹੁਤੇ ਇਤਹਾਸਕਾਰ ਉਰਦੂ ਦਾ ਪਹਿਲਾ ਸੁਚਾਰੁ ਅਖਬਾਰ ਕਹਿੰਦੇ ਹਨ। 1854 ਵਿੱਚ ਮੁਹੰਮਦ ਹੁਸੈਨ ਆਜ਼ਾਦ ਵੀ ਇਸ ਵਿੱਚ ਐਡੀਟਰ ਵਜੋਂ ਸ਼ਰੀਕ ਹੋ ਗਏ। 1857 ਦੇ ਗਦਰ (ਅਜ਼ਾਦੀ ਦੀ ਜੰਗ) ਦੇ ਜ਼ਮਾਨੇ ਵਿੱਚ ਉਰਦੂ ਅਖ਼ਬਾਰ ਨੇ ਅੰਗਰੇਜ਼ ਦੇ ਖਿਲਾਫ ਧੂੰਆਂਧਾਰ ਲੇਖ ਪ੍ਰਕਾਸ਼ਿਤ ਕੀਤੇ। ਮਗਰ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਮੁਕੰਮਲ ਤੌਰ ਉੱਤੇ ਨਾਕਾਮ ਹੋ ਗਈ। ਇਸ ਦੇ ਬਾਅਦ ਫੜੋ-ਫੜਾਈ ਸ਼ੁਰੂ ਹੋ ਗਈ। ਮੌਲਾਨਾ ਬਾਕਿਰ ਗਿਰਫਤਾਰ ਕਰ ਲਏ ਗਏ ਅਤੇ ਉਨ੍ਹਾਂ ਤੇ ਇੱਕ ਅੰਗਰੇਜ਼ ਦੀ ਹੱਤਿਆ ਦਾ ਇਲਜ਼ਾਮ ਲਗਾਕੇ ਫੌਜੀ ਅਦਾਲਤ ਵਿੱਚ ਮੌਤ ਦਾ ਹੁਕਮ ਦਿੱਤਾ ਗਿਆ ਅਤੇ ਬਹੁਤ ਸਾਰੇ ਦੇਸ਼ਭਗਤਾਂ ਦੇ ਨਾਲ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ।[1] ਮੁਹੰਮਦ ਹੁਸੈਨ ਆਜ਼ਾਦ ਰੂਪੋਸ਼ ਹੋ ਗਏ। ਆਖਿਰ ਉਨ੍ਹਾਂ ਨੇ ਸਿਆਸਤ ਤੋਂ ਅਲਹਿਦਗੀ ਇਖ਼ਤਿਆਰ ਕਰ ਲਈ ਅਤੇ ਉਹ ਆਪਣੇ ਤਮਾਮ ਖ਼ਾਨਦਾਨ ਨੂੰ ਲੈ ਕੇ ਲਖਨਊ ਪੁੱਜੇ। ਰੁਜਗਾਰ ਦੀ ਤਲਾਸ਼ ਵਿੱਚ ਕਈ ਸਾਲ ਮਾਰੇ ਫਿਰਦੇ ਰਹੇ ਆਖਿਰ 1864 ਵਿੱਚ ਲਾਹੌਰ ਚਲੇ ਆਏ ਅਤੇ ਮੌਲਵੀ ਰਜਬ ਅਲੀ ਦੀ ਸਿਫਾਰਿਸ਼ ਉੱਤੇ ਅੰਗਰੇਜ਼ਾਂ ਦੇ ਇੱਕ ਵਿਦਿਅਕ ਇਦਾਰੇ ਗਰਵਨਮੈਂਟ ਕਾਲਜ ਲਾਹੌਰ ਵਿੱਚ ਪੰਦਰਾਂ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ।

ਹਵਾਲੇ[ਸੋਧੋ]