ਸਮੱਗਰੀ 'ਤੇ ਜਾਓ

ਮੁੜ-ਸੁਰਜੀਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿੰਚੀ ਵੱਲੋਂ ਬਣਾਇਆ ਇਹ ਚਿੱਤਰ "ਮੋਨਾ ਲੀਜ਼ਾ" ਪੁਨਰ-ਜਾਗਰਨ ਕਾਲ ਦੀ ਸਭ ਤੋਂ ਮਸ਼ਹੂਰ ਮਿਸਲਾਂ ਵਿੱਚੋਂ ਇੱਕ ਹੈ।

ਮੁੜ-ਸੁਰਜੀਤੀ ਜਾਂ ਪੁਨਰਜਾਗਰਨ ਜਾਂ ਮੁੜ ਜਾਗਰਤੀ (ਫਰਾਂਸੀਸੀ: Renaissance "ਮੁੜ-ਜਣਨ") ਇੱਕ ਸੱਭਿਆਚਾਰਿਕ ਲਹਿਰ ਸੀ ਜਿਸ ਦਾ ਸਮਾਂ ਮੋਟੇ ਤੌਰ ਤੇ 14ਵੀਂ ਤੋਂ 17ਵੀਂ ਸਦੀ ਤੱਕ ਸੀ। ਇਹ ਇਟਲੀ ਵਿੱਚ ਸ਼ੁਰੂ ਹੋਈ ਅਤੇ ਹੌਲੀ-ਹੌਲੀ ਪੂਰੇ ਯੂਰਪ ਵਿੱਚ ਫੈਲ ਗਈ।

ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਨ ਦੀ ਸ਼ੁਰੂਆਤ ਇਟਲੀ ਦੇ ਸ਼ਹਿਰ ਫ਼ਲੋਰੈਂਸ ਵਿੱਚ 14ਵੀਂ ਸਦੀ ਵਿੱਚ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖ਼ਾਸ ਕਰਕੇ ਲੋਰੈਂਜ਼ੋ ਦੇ ਮੇਦੀਚੀ ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ ਕੋਨਸਤਾਂਤੀਨੋਪਲ ਉੱਤੇ ਉਸਮਾਨੀ (ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਉੱਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।