ਮੂਰਤੀਕਲਾ
ਮੂਰਤੀਕਲਾ ਤਿੰਨ ਪਸਾਰੀ ਕਲਾਕ੍ਰਿਤੀਆਂ ਬਣਾਉਣ ਦੀ ਇੱਕ ਅਤੀਪ੍ਰਾਚੀਨ ਕਲਾ ਹੈ, ਜੋ ਕਿ ਦਿੱਖ ਕਲਾਵਾਂ ਦੀ ਸ਼ਾਖਾ ਹੈ। ਇਹ ਪਲਾਸਟਿਕ ਕਲਾਵਾਂ ਵਿੱਚੋਂ ਇੱਕ ਹੈ। ਇਹ ਸਖ਼ਤ ਜਾਂ ਪਲਾਸਟਿਕ ਮਵਾਦ, ਆਵਾਜ਼, ਤਹਿਰੀਰ, ਰੌਸ਼ਨੀ, ਆਮ ਤੌਰ ਤੇ ਪੱਥਰ (ਚਟਾਨ ਜਾਂ ਸੰਗਮਰਮਰ), ਧਾਤ, ਸ਼ੀਸ਼ਾ ਜਾਂ ਲੱਕੜੀ ਨੂੰ ਤ੍ਰਾਸ ਢਾਲ ਕੇ ਮੂਰਤੀ ਬਣਾਉਣ ਦੀ ਪ੍ਰਕਿਰਿਆ ਹੈ। ਇਸ ਨੂੰ ਬੁੱਤਕਲਾ, ਬੁੱਤ ਤਰਾਸ਼ੀ ਵੀ ਕਿਹਾ ਜਾਂਦਾ ਹੈ।
ਏਸ਼ੀਆ[ਸੋਧੋ]
ਚੀਨ[ਸੋਧੋ]
ਜਪਾਨ[ਸੋਧੋ]
ਭਾਰਤ[ਸੋਧੋ]
ਭਾਰਤੀ ਉਪਮਹਾਦੀਪ ਵਿੱਚ ਪਹਿਲੀਆਂ ਗਿਆਤ ਮੂਰਤੀਆਂ ਸਿੰਧ ਘਾਟੀ ਸਭਿਅਤਾ (3300-1700 ਈ.ਪੂ.), ਦੀਆਂ ਹਨ, ਜੋ ਮੋਹਿੰਜੋਦੜੋ ਅਤੇ ਹੜੱਪਾ ਅਜੋਕੇ ਪਾਕਿਸਤਾਨ ਵਿੱਚ ਮੌਜੂਦ ਸਥਾਨਾਂ ਤੋਂ ਮਿਲੀਆਂ ਹਨ। ਇਨ੍ਹਾਂ ਵਿੱਚ ਮਸ਼ਹੂਰ ਛੋਟੀ ਪਿੱਤਲ ਦੀ ਔਰਤ ਨਾਚੀ ਸ਼ਾਮਲ ਹੈ।
ਭਾਰਤੀ ਮੂਰਤੀਕਲਾ ਆਰੰਭ ਤੋਂ ਹੀ ਯਥਾਰਥਵਾਦੀ ਹੈ ਜਿਸ ਵਿੱਚ ਮਾਨਵੀ ਸ਼ਕਲਾਂ ਵਿੱਚ ਆਮ ਤੌਰ ਤੇ ਪਤਲੀ ਕਮਰ, ਲਚਕੀਲੇ ਅੰਗ ਅਤੇ ਇੱਕ ਜੁਆਨ ਅਤੇ ਸੰਵੇਦਨਾਮਈ ਰੂਪ ਨੂੰ ਚਿਤਰਿਤ ਕੀਤਾ ਜਾਂਦਾ ਹੈ। ਭਾਰਤੀ ਮੂਰਤੀਆਂ ਵਿੱਚ ਦਰਖਤ - ਬੂਟਿਆਂ ਅਤੇ ਜੀਵ ਜੰਤੂਆਂ ਤੋਂ ਲੈ ਕੇ ਅਸੰਖ ਦੇਵੀ ਦੇਵਤੇ ਚਿਤਰੇ ਗਏ ਹਨ।
ਭਾਰਤ ਦੀ ਸਿੰਧ ਘਾਟੀ ਸਭਿਅਤਾ ਦੇ ਟਿਕਾਣਿਆਂ ਤੋਂ ਮਿਲੀਅਨ ਮੂਰਤੀਆਂ, ਦੱਖਣ ਭਾਰਤ ਦੇ ਮੰਦਿਰਾਂ ਜਿਵੇਂ ਕਿ ਕਾਂਚੀਪੁਰਮ, ਮਦੁਰੈ, ਸ਼ਰੀਰੰਗਮ ਅਤੇ ਰਾਮੇਸ਼ਵਰਮ ਅਤੇ ਉੱਤਰ ਵਿੱਚ ਵਾਰਾਣਸੀ ਦੇ ਮੰਦਿਰਾਂ ਦੀ ਨੱਕਾਸ਼ੀ ਦੀ ਉਸ ਉਤਕ੍ਰਿਸ਼ਟ ਕਲਾ ਦੇ ਨਮੂਨੇ ਹਨ।
ਮਧ ਪ੍ਰਦੇਸ਼ ਦੇ ਖਜੁਰਾਹੋ ਮੰਦਿਰ ਅਤੇ ਉੜੀਸਾ ਦੇ ਸੂਰਜ ਮੰਦਿਰ ਵਿੱਚ ਇਸ ਉਤਕ੍ਰਿਸ਼ਟ ਕਲਾ ਦਾ ਉਦਾਤ ਰੂਪ ਮਿਲਦੇ ਹਨ। ਸਾਂਚੀ ਸਤੂਪ ਦੀ ਮੂਰਤੀਕਲਾ ਵੀ ਬਹੁਤ ਭਵਯ ਹੈ ਜੋ ਤੀਜੀ ਸਦੀ ਈ.ਪੂ. ਤੋਂ ਹੀ ਇਸ ਦੇ ਆਲੇ ਦੁਆਲੇ ਬਣਾਏ ਗਏ ਜੰਗਲਿਆਂ ਅਤੇ ਤੋਰਣ ਦਵਾਰਾਂ ਨੂੰ ਅਲੰਕ੍ਰਿਤ ਕਰ ਰਹੀ ਹੈ। ਮਾਮਲਲਾਪੁਰਮ ਦਾ ਮੰਦਿਰ; ਸਾਰਨਾਥ ਅਜਾਇਬ-ਘਰ ਦੇ ਲਾਇਨ ਕੇਪੀਟਲ (ਜਿੱਥੋਂ ਭਾਰਤ ਦੀ ਸਰਕਾਰੀ ਮੁਹਰ ਦਾ ਨਮੂਨਾ ਤਿਆਰ ਕੀਤਾ ਗਿਆ ਸੀ) ਵਿੱਚ ਮੋਰੀਆ ਦੀ ਪੱਥਰ ਦੀ ਮੂਰਤੀ, ਮਹਾਤਮਾ ਬੁੱਧ ਦੇ ਜੀਵਨ ਦੀਆਂ ਘਟਨਾਵਾਂ ਨੂੰ ਚਿਤਰਿਤ ਕਰਨ ਵਾਲੀਆਂ ਅਮਰਾਵਤੀ ਅਤੇ ਨਾਗਰਜੁਨਘੋਂਡਾ ਦੀਆਂ ਮੂਰਤੀਆਂ ਇਸ ਦੇ ਹੋਰ ਉਦਾਹਰਨ ਹਨ।
-
"ਮੋਹਿੰਜੋਦੜੋ ਦੀ ਨੱਚਦੀ ਕੁੜੀ", 3rd millennium BCE (replica)
-
ਅਸ਼ੋਕ ਦੇ ਥੰਮ, ਵੈਸ਼ਾਲੀ, ਬਿਹਾਰ, c. 250 BCE
-
ਬੁੱਧ ਸਾਰਨਾਥ ਤੋਂ, 5-6ਵੀਂ ਸਦੀ ਈਸਵੀ
-
The Colossal trimurti at the Elephanta Caves
-
ਏਲੋਰਾ ਵਿਖੇ ਚੱਟਾਨ-ਕੱਟ ਮੰਦਰ
-
ਹਿੰਦੂ, ਚੋਲਾ ਕਾਲ, 1000
-
Typical medieval frontal standing statue of Vishnu, 950–1150
-
In ਖਜੂਰਾਹੋ
-
Gopuram of the Thillai Nataraja Temple, Chidambaram, Tamil Nadu, densely packed with rows of painted statues