ਮੇਘਨਾ ਗੁਲਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਘਨਾ ਗੁਲਜ਼ਾਰ
Meghna gulzar.jpg
ਮੇਘਨਾ ਗੁਲਜ਼ਾਰ ਦਸ ਕਹਾਨੀਆਂ ਦੇ ਪ੍ਰੀਮਿਅਰ ਸਮੇਂ
ਜਨਮ ਮੇਘਨਾ ਗੁਲਜ਼ਾਰ
(1973-12-13) 13 ਦਸੰਬਰ 1973 (ਉਮਰ 45)[1]
ਪੇਸ਼ਾ ਲੇਖਕ, ਫ਼ਿਲਮ ਡਾਇਰੈਕਟਰ
ਸਰਗਰਮੀ ਦੇ ਸਾਲ 2001–ਹਾਲ
ਸਾਥੀ ਗੋਵਿੰਦ ਸੰਧੂ

ਮੇਘਨਾ ਗੁਲਜ਼ਾਰ ਇੱਕ ਹਿੰਦੀ ਫ਼ਿਲਮ ਡਾਇਰੈਕਟਰ ਹੈ, ਅਤੇ ਪ੍ਰਸਿੱਧ ਗੀਤਕਾਰ ਅਤੇ ​​ਕਵੀ ਗੁਲਜ਼ਾਰ ਅਤੇ ਅਦਾਕਾਰਾ ਰਾਖੀ ਦੀ ਧੀ ਹੈ।[2]ਉਹ ਆਪਣੇ ਪਿਤਾ ਗੁਲਜ਼ਾਰ ਬਾਰੇ ਬੀਕੌਜ਼ ਹੀ ਇਜ਼... ਨਾਂ ਦੀ ਕਿਤਾਬ ਦੀ ਲੇਖਕ ਵੀ ਹੈ। [3]

ਕੈਰੀਅਰ[ਸੋਧੋ]

ਮੇਘਨਾ ਗੁਲਜਾਰ ਨੇ ਦ ਟਾਈਮਜ਼ ਆਫ਼ ਇੰਡੀਆ ਲਈ ਇੱਕ ਫ੍ਰੀਲੈਂਸ ਲੇਖਕ ਅਤੇ ਭਾਰਤ ਵਿੱਚ ਐਨਐਫਡੀਸੀ ਪਬਲੀਕੇਸ਼ਨ ਸਿਨੇਮਾ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪੋਇਟਰੀ ਸੁਸਾਇਟੀ ਆਫ ਇੰਡੀਆ ਦੀਆਂ ਕਵਿਤਾਂਜਲੀਆਂ ਵਿੱਚ ਉਸਦੀ ਕਵਿਤਾ ਵੀ ਛਾਪੀ ਗਈ ਸੀ। ਸਮਾਜਕ ਵਿਗਿਆਨ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਮੇਘਨਾ ਨੇ ਇੱਕ ਮਸ਼ਹੂਰ ਫਿਲਮ ਨਿਰਮਾਤਾ ਸਈਦ ਅਖ਼ਤਰ ਮਿਰਜ਼ਾ ਦੇ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ। 1995 ਵਿਚ, ਉਸਨੇ ਟਿਸ਼ ਸਕੂਲ ਆਫ਼ ਆਰਟਸ, ਨਿਊਯਾਰਕ ਯੂਨੀਵਰਸਿਟੀ, ਨਿਊਯਾਰਕ ਤੋਂ ਫ਼ਿਲਮਸਾਜ਼ੀ ਦਾ ਇੱਕ ਛੋਟਾ ਕੋਰਸ ਪੂਰਾ ਕੀਤਾ। ਵਾਪਸੀ ਆ ਕੇ ਉਹ ਆਪਣੇ ਪਿਤਾ ਲੇਖਕ-ਡਾਇਰੈਕਟਰ ਗੁਲਜ਼ਾਰ ਨਾਲ ਮਾਚਿਸ ਅਤੇ ਹੂ ਤੂ ਤੁੂ ਦੇ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕਰਨ ਲੱਗੀ। ਮੇਘਨਾ ਨੇ ਕਈ ਸੰਗੀਤ ਐਲਬਮਾਂ ਲਈ ਸੰਗੀਤ ਵੀਡੀਓਜ਼ ਅਤੇ ਦੂਰਦਰਸ਼ਨ ਲਈ ਡਾਕੂਮੈਂਟਰੀਆਂ ਦੇ ਨਿਰਦੇਸ਼ਨ ਦੇ ਨਾਲ-ਨਾਲ ਆਪਣੀ ਆਪਣੀ ਫਿਲਮ ਦੀ ਸਕ੍ਰਿਪਟ ਵੀ ਸ਼ੁਰੂ ਕਰ ਲਈ।

ਹਵਾਲੇ[ਸੋਧੋ]

  1. Raghavendra, Nandini (December 14, 2003). "Meghna Gulzar: Papa's girl". The Economic Times. Retrieved February 5, 2013. 
  2. "Life beyond Filhaal". The Times of India. 6 September 2006. Retrieved 3 March 2011. 
  3. "Creative child of celebrities". The Hindu.