ਮੇਰਾ ਦਾਗ਼ਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੇਰਾ ਦਾਗਿਸਤਾਨ ਤੋਂ ਰੀਡਿਰੈਕਟ)
ਮੇਰਾ ਦਾਗ਼ਿਸਤਾਨ
ਲੇਖਕਰਸੂਲ ਹਮਜ਼ਾਤੋਵ
ਮੂਲ ਸਿਰਲੇਖДир Дагъистан
ਅਨੁਵਾਦਕਗੁਰਬਖ਼ਸ਼ ਸਿੰਘ ਫਰੈਂਕ - ਭਾਗ ਪਹਿਲਾ ਗੁਰਦੀਪ - ਭਾਗ ਦੂਜਾ
ਦੇਸ਼ਸੋਵੀਅਤ ਯੂਨੀਅਨ
ਭਾਸ਼ਾਅਵਾਰ ਬੋਲੀ

ਮੇਰਾ ਦਾਗ਼ਿਸਤਾਨ (ਰੂਸੀ:Мой Дагестан) ਰਸੂਲ ਹਮਜ਼ਾਤੋਵ ਦੀ ਰੂਸੀ ਦੀ ਉਪਭਾਸ਼ਾ ਅਵਾਰ ਬੋਲੀ ਵਿੱਚ ਲਿਖੀ ਹੋਈ ਪੁਸਤਕ ਹੈ। ਗੁਰਬਖ਼ਸ਼ ਸਿੰਘ ਫ਼ਰੈਂਕ ਨੇ 1971 ਵਿੱਚ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਗੁਰਬਖ਼ਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਤ ਕਰ ਦਿੱਤਾ ਹੈ।[1] ਕਿਤਾਬ ਕਿਸੇ ਵੀ ਵਿਸ਼ੇਸ਼ ਵਿਧਾ ਨਾਲ ਸਬੰਧਤ ਨਹੀਂ ਹੈ, ਲੇਕਿਨ ਕਵਿਤਾ, ਗਦ ਅਤੇ ਆਲੋਚਨਾ ਦੀ ਇੱਕ ਅਨੋਖੀ ਰਚਨਾ ਹੈ।[2][3] ਇਸ ਕਿਤਾਬ ਨੂੰ ਵਲਾਦੀਮੀਰ ਸੋਲਿਊਖਿਨ ਨੇ 1967 ਵਿੱਚ ਰੂਸੀ ਵਿੱਚ ਅਨੁਵਾਦ ਕੀਤਾ ਸੀ।[3]

ਗੈਲਰੀ[ਸੋਧੋ]

ਆੱਟਮ ਆਰਟ, ਪਟਿਆਲਾ ਦੁਆਰਾ ਪ੍ਰਕਾਸ਼ਿਤ 'ਮੇਰਾ ਦਾਗ਼ਿਸਤਾਨ' ਦੇ ਪੰਜਾਬੀ (ਗੁਰਮੁਖੀ) ਐਡੀਸ਼ਨ ਦਾ ਕਵਰ ਚਿੱਤਰ

ਕਿਤਾਬ ਬਾਰੇ[ਸੋਧੋ]

ਇਸ ਕਿਤਾਬ ਵਿੱਚ ਰਸੂਲ ਹਮਜਾਤੋਵ ਨੇ ਦਾਗਿਸਤਾਨ ਦੇ ਸਭਿਆਚਾਰ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਉਸ ਨੇ ਮਾਂ ਬੋਲੀ ਦੀ ਮਹਤਤਾ ਨੂੰ ਬਰੀਕੀ ਨਾਲ ਬਿਆਨ ਕੀਤਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਮਾਂ ਬੋਲੀ ਨੂੰ ਭੁੱਲਣਾ ਇੱਕ ਬਦਅਸੀਸ ਦੇ ਹੈ। ਉਹ ਲਿਖਦਾ ਹੈ ਕਿ ਦਾਗਿਸਤਾਨ ਦੇ ਲੋਕ ਬਦਦੁਆਵਾਂ ਵੀ ਮਾਂ ਬੋਲੀ ਨਾਲ ਸੰਬੰਧਿਤ ਦਿੰਦੇ ਹਨ। ਇਸ ਕਿਤਾਬ ਵਿੱਚ ਰਸੂਲ ਦਾਗਿਸਤਾਨ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਲ ਨਾਲ ਲੇਖਕਾਂ, ਸਾਹਿਤਕਾਰਾਂ ਨੂੰ ਸਾਹਿਤ ਰਚਨਾ ਦੇ ਸਹੀ ਢੰਗਾਂ ਨੂੰ ਸਮਝਾਉਣ ਦਾ ਵੀ ਯਤਨ ਕਰਦਾ ਹੈ। ਇਸ ਪੁਸਤਕ ਵਿੱਚ ਉਹ ਉੱਥੋਂ ਦੀਆਂ ਔਰਤਾਂ, ਬੱਚਿਆਂ, ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਰਸਮੋ-ਰਿਵਾਜ਼ ਆਦਿ ਬਾਰੇ ਜਾਣਕਾਰੀ ਦਿੰਦਾ ਹੈ।

ਸ਼ੈਲੀ ਦਾ ਨਮੂਨਾ[ਸੋਧੋ]

"ਕੁਝ ਲੋਕੀਂ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿੱਚ ਵਿਚਾਰਾਂ ਦੀ ਭੀੜ ਉਹਨਾਂ ਨੂੰ ਬੋਲਣ ਲਈ ਮਜ਼ਬੂਰ ਕਰਦੀ ਹੈ, ਸਗੋਂ ਇਸ ਲਈ ਕਿ ਉਹਨਾਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ।ਕੁੱਝ ਹੋਰ ਨੇ ਜਿਹੜੇ ਕਵਿਤਾਵਾਂ ਲਿਖਦੇ ਨੇ,ਇਸ ਲਈ ਨਹੀਂ ਕਿ ਉਹਨਾਂ ਦੇ ਦਿਲਾਂ ਵਿੱਚ ਡੂੰਘੇ ਜ਼ਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.....। ਖ਼ੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਅਚਾਨਕ ਕਿਉਂ ਕਵਿਤਾ ਲਿਖਣ ਲੱਗ ਪੈਂਦੇ ਹਨ।ਉਹਨਾਂ ਦੀਆਂ ਤੁਕਾਂ ਸੁੱਕੇ ਅਖਰੋਟ ਵਾਂਗ ਹੁੰਦੀਆਂ ਹਨ ਜਿਹੜੇ ਅਣਰੰਗੀ ਭੇਡ ਦੀ ਖੱਲ ਦੇ ਬਣੇ ਝੋਲੇ ਵਿੱਚ ਖੜ-ਖੜ ਕਰਦੇ ਹੋਣ।"

ਹਵਾਲੇ[ਸੋਧੋ]

  1. "'Mera Dagistan' translator Gurbax Singh Frank dies at 85". Tribune India (in ਅੰਗਰੇਜ਼ੀ). Retrieved 15 April 2022.
  2. "Encyclopedia". Retrieved 24 September 2014.
  3. 3.0 3.1 "Gamzatov.ru". Archived from the original on 9 ਜਨਵਰੀ 2018. Retrieved 24 September 2014.